ਤ੍ਰਿਲੋਕ ਭਾਟੀਆ ਨੇ ਲੰਡਨ ’ਚ ਚਮਕਾਇਆ ਪੰਜਾਬ ਦਾ ਨਾਂ, 1540 ਕਿਲੋਮੀਟਰ ਲੰਬੀ ਸਾਈਕਲਿੰਗ ਦਾ ਮੁਕਾਬਲਾ ਜਿੱਤਿਆ

Sunday, Aug 28, 2022 - 05:21 PM (IST)

ਤ੍ਰਿਲੋਕ ਭਾਟੀਆ ਨੇ ਲੰਡਨ ’ਚ ਚਮਕਾਇਆ ਪੰਜਾਬ ਦਾ ਨਾਂ, 1540 ਕਿਲੋਮੀਟਰ ਲੰਬੀ ਸਾਈਕਲਿੰਗ ਦਾ ਮੁਕਾਬਲਾ ਜਿੱਤਿਆ

ਜਲੰਧਰ (ਧਵਨ)–ਲੰਡਨ ਤੋਂ ਏਡਿਨਬਰਗ ਤੱਕ 1540 ਕਿਲੋਮੀਟਰ ਲੰਬੀ ਸਾਈਕਲਿੰਗ ’ਚ ਜਲੰਧਰ ਦੇ ਤ੍ਰਿਲੋਕ ਸਿੰਘ ਭਾਟੀਆ ਨੇ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਾਈਕਲਿੰਗ ਮੁਕਾਬਲੇ ’ਚ 2000 ਖਿਡਾਰੀਆਂ ਨੇ ਹਿੱਸਾ ਲਿਆ ਸੀ। ਪੰਜਾਬ ਤੋਂ ਮੈਡਲ ਜਿੱਤਣ ਵਾਲੇ ਤ੍ਰਿਲੋਕ ਸਿੰਘ ਭਾਟੀਆ ਪਹਿਲੇ ਖਿਡਾਰੀ ਹਨ। ਉਹ ਜਲੰਧਰ ਵਿਚ ਪੰਜਾਬ ਐਂਡ ਸਿੰਧ ਬੈਂਕ ਮੋਤਾ ਸਿੰਘ ਨਗਰ ਬ੍ਰਾਂਚ ਦੇ ਸੀਨੀਅਰ ਮੈਨੇਜਰ ਦੇ ਅਹੁਦੇ ’ਤੇ ਬਿਰਾਜਮਾਨ ਹਨ। ਤ੍ਰਿਲੋਕ ਸਿੰਘ ਭਾਟੀਆ ਨੇ ਸਾਈਕਲਿੰਗ ਨੂੰ ਲੈ ਕੇ ਪਿਛਲੇ ਡੇਢ-ਦੋ ਸਾਲਾਂ ’ਚ ਕਾਫੀ ਪ੍ਰੈਕਟਿਸ ਕੀਤੀ ਸੀ। ਉਹ ਸਾਈਕਲਿੰਗ ਦੇ ਨਾਲ-ਨਾਲ ਦੌੜ ਅਤੇ ਜਿਮ ’ਚ ਵੀ ਪ੍ਰੈਕਟਿਸ ਕਰ ਰਹੇ ਸਨ। ਇਸ ਮੁਕਾਬਲੇ ’ਚ ਕੱਟਆਫ ਟਾਈਮ 128.20 ਘੰਟੇ ਰੱਖਿਆ ਗਿਆ ਸੀ, ਜਦਕਿ ਤ੍ਰਿਲੋਕ ਸਿੰਘ ਭਾਟੀਆ ਨੇ 123.30 ਘੰਟੇ ਦਾ ਸਮਾਂ ਲੈ ਕੇ ਮੁਕਾਬਲੇ ਨੂੰ ਜਿੱਤ ਲਿਆ। ਉਨ੍ਹਾਂ ਦੱਿਸਆ ਕਿ ਸਾਈਕਲਿੰਗ ਮੁਕਾਬਲਾ ਕਾਫ਼ੀ ਮੁਸ਼ਕਿਲ ਸੀ ਕਿਉਂਕਿ ਇਸ ਵਿਚ ਦਿਨ ਅਤੇ ਰਾਤ ਦੋਵੇਂ ਸਮੇਂ ਸਾਈਕਲਿੰਗ ਕਰਨੀ ਪੈਂਦੀ ਸੀ।

ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਨਸੀਹਤ ’ਤੇ ਰਾਜਾ ਵੜਿੰਗ ਦੀ ਦੋ-ਟੁੱਕ, ਕਿਹਾ- ‘ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ....’

ਤ੍ਰਿਲੋਕ ਸਿੰਘ ਭਾਟੀਆ ਨੇ ਦੱਸਿਆ ਕਿ ਉਹ 24 ਘੰਟਿਆਂ ’ਚੋਂ ਸਿਰਫ 2 ਘੰਟੇ ਹੀ ਰਸਤੇ ਵਿਚ ਆਰਾਮ ਕਰ ਪਾਉਂਦੇ ਸਨ ਕਿਉਂਕਿ ਜ਼ਿਆਦਾ ਆਰਾਮ ਕਰਨ ’ਤੇ ਮੁਕਾਬਲੇ ਨੂੰ ਜਿੱਤਣਾ ਮੁਸ਼ਕਿਲ ਹੋ ਜਾਣਾ ਸੀ। ਇਸ ਮੁਕਾਬਲੇ ’ਚ ਇਕ ਮੁਸ਼ਕਿਲ ਇਹ ਵੀ ਸੀ ਕਿ ਇਹ ਦੌੜ 14000 ਫੁੱਟ ਦੀ ਉਚਾਈ ’ਤੇ ਆਯੋਜਿਤ ਕੀਤੀ ਗਈ ਸੀ। ਭਾਟੀਆ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਫਗਵਾੜਾ ਵਿਚ 40 ਿਕਲੋਮੀਟਰ ਮੁਕਾਬਲੇ ਵਿਚ ਤੀਜਾ ਸਥਾਨ, ਲੁਧਿਆਣਾ ਵਿਚ 40 ਕਿਲੋਮੀਟਰ ਮੁਕਾਬਲੇ ਵਿਚ ਪਹਿਲਾ ਸਥਾਨ ਅਤੇ ਨੰਗਲ ਵਿਚ ਆਯੋਜਿਤ 100 ਕਿਲੋਮੀਟਰ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ, ਨੇ ਦੱਸਿਆ ਕਿ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੇ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਸ਼ਾਬਾਸ਼ੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਸੀ ਕਿ ਮੈਡਲ ਦੇ ਸਮੇਂ ਉਨ੍ਹਾਂ ਦੇ ਹੱਥਾਂ ਵਿਚ ਦੇਸ਼ ਦਾ ਰਾਸ਼ਟਰੀ ਝੰਡਾ ਤਿਰੰਗਾ ਸੀ ਅਤੇ ਸਾਰੇ ਹੋਰ ਦੇਸ਼ਾਂ ਦੇ ਖਿਡਾਰੀ ਉਨ੍ਹਾਂ ਦੇ ਸਾਹਮਣੇ ਬੈਠੇ ਹੋਏ ਸਨ।  ਭਾਟੀਆ ਨੇ ਕਿਹਾ ਕਿ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਹੋਰ ਮੁਕਾਬਲਿਆਂ ’ਚ ਹਿੱਸਾ ਲੈਂਦੇ ਰਹਿਣਗੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ।
 


author

Manoj

Content Editor

Related News