ਵਿਦਿਆਰਥੀਆਂ ਨਾਲ ਫਰਾਡ ਕਰਨ ਵਾਲੇ ਜਲੰਧਰ ਦੇ ਫਾਇਨਾਂਸਰ ਏ. ਵੀ. ਬਾਰੇ ਖੁੱਲ੍ਹੇ ਵੱਡੇ ਰਾਜ਼
Friday, Dec 15, 2023 - 05:57 PM (IST)
ਜਲੰਧਰ (ਵਰੁਣ)- ਨਟਵਰ ਲਾਲ ਫਾਇਨਾਂਸਰ ਏ. ਵੀ. 2011 ’ਚ ਚੰਡੀਗੜ੍ਹ ’ਚ ਫਸੇ ਹੈਲਦੀ ਅਤੇ ਇਮੀਗ੍ਰੇਸ਼ਨ ਦੇ ਵੱਡੇ ਫਰਾਡ ਕੇਸ ’ਚ ਵੀ ਸ਼ਾਮਲ ਸਨ। ਇਸ ਨੇ ਵਿਦੇਸ਼ ਜਾਣ ਵਾਲੇ ਸਟੂਡੈਂਟਸ ਦੇ ਫਰਜ਼ੀ ਲੋਨ ਲੈਟਰ ਅਤੇ ਫੰਡ ਸ਼ੋਅ ਕੀਤੇ ਸਨ। ਚੰਡੀਗੜ੍ਹ ਪੁਲਸ ਨੇ ਏ. ਵੀ. ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਸੀ ਅਤੇ 3 ਮਹੀਨੇ ਜੇਲ੍ਹ ’ਚ ਬਿਤਾਉਣ ਪਿੱਛੋਂ ਏ. ਵੀ. ਜ਼ਮਾਨਤ ’ਤੇ ਛੁੱਟਿਆ ਸੀ। ਹੈਲਦੀ ਅਤੇ ਇਮੀਗ੍ਰੇਸ਼ਨ ਚੰਡੀਗੜ੍ਹ ਦਾ ਕਾਫੀ ਚਰਚਿਤ ਫਰਾਡ ਕੇਸ ਸੀ। ਇਸ ਤਰ੍ਹਾਂ ਏ. ਵੀ. ਨੇ ਹੈਲਦੀ ਅਤੇ ਇਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨ ਵਾਲੇ ਸਟੂਡੈਂਟਸ ਦੇ ਫਰਜ਼ੀ ਫੰਡ ਸ਼ੋਅ ਕਰਵਾਏ ਸਨ ਉਵੇਂ ਹੀ ਉਹ ਅੱਜ ਵੀ ਉਸੇ ਢੰਗ ਨਾਲ ਕੰਮ ਕਰ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਕਮਿਸ਼ਨਰੇਟ ਪੁਲਸ ਨੂੰ ਇਸ ਸਬੰਧੀ ਕੰਨੋ ਕੰਨ ਖਬਰ ਨਹੀਂ। ਜਿਹੜੇ-ਜਿਹੜੇ ਬੈਂਕਾਂ ਨਾਲ ਮਿਲ ਕੇ ਏ. ਵੀ. ਕੰਮ ਕਰ ਰਿਹਾ ਹੈ ਜਲਦੀ ਹੀ ਉਨ੍ਹਾਂ ਦੇ ਨਾਂ ਵੀ ਸਾਹਮਣੇ ਆਏ ਸਨ, ਜੋ ਇਸ ਫਰਜ਼ੀਵਾੜੇ ’ਚ ਸ਼ਾਮਲ ਹਨ। ਠੱਗੀਆਂ ਮਾਰਨ ਲਈ ਨਟਵਰ ਲਾਲ ਏ .ਵੀ. ਆਪਣੇ ਫਰਮ ਨੂੰ 10 ਤੋਂ 12 ਵਾਰ ਨਾਂ ਤੱਕ ਬਦਲ ਚੁੱਕਾ ਹੈ। ਇਸ ਸਮੇਂ ਉਹ ਨਰਿੰਦਰ ਸਿਨੇਮਾ ਦੇ ਨੇੜੇ ਏ. ਵੀ. ਦੇ ਨਾਂ ਤੋਂ ਹੀ ਫਾਇਨਾਂਸ ਆਫਿਸ ਚਲਾ ਰਿਹਾ ਹੈ। ਇਹੀ ਨਹੀਂ ਉਸ ਨੇ ਸੜਕ ਤੱਕ ਆਪਣੇ ਸੀ. ਸੀ. ਟੀ. ਵੀ. ਕੈਮਰੇ ਲਾ ਰੱਖੇ ਹਨ ਤਾਂ ਕਿ ਕੋਈ ਹਲਚਲ ਹੋਵੇ ਤਾਂ ਉਹ ਭੱਜਣ ’ਚ ਕਾਮਯਾਬ ਹੋ ਸਕੇ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਕਿਸੇ ਸਮੇਂ ਮੰਡੀ ਫੈਂਟਨਗੰਜ ’ਚ ਕਾਲੇ ਤੇਲ ਦਾ ਕਾਰੋਬਾਰ ਕਰਨ ਵਾਲਾ ਏ. ਵੀ. ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਚੂਨਾ ਲਾ ਚੁੱਕਾ ਹੈ। ਹਾਲਾਂਕਿ ਹੁਣ ਉਹ ਕੰਮ ਬੰਦ ਹੈ ਪਰ ਚੂਨਾ ਲਾਉਣ ਦਾ ਕੰਮ ਅਜੇ ਤੱਕ ਚੱਲ ਰਿਹਾ ਹੈ। ਲੋਕਾਂ ਦੇ ਪੈਸੇ ਮਾਰ ਕੇ ਅਤੇ ਠੱਗੀਆਂ ਮਾਰ ਕੇ ਪੈਸੇ ਇਕੱਠਾ ਕਰਨ ਵਾਲਾ ਏ. ਵੀ. ਇਸ ਸਮੇਂ ਪਾਰਸ਼ ਇਲਾਕੇ ’ਚ ਖੁਦ ਦਾ ਫਾਰਮ ਹਾਊਸ ਤਿਆਰ ਕਰਵਾ ਰਿਹਾ ਹੈ ਪਰ ਜਿਨ੍ਹਾਂ-ਜਿਨ੍ਹਾਂ ਲੋਕਾਂ ਦੇ ਪੈਸੇ ਉਸ ਨੇ ਮਾਰੇ ਹੋਏ ਹਨ ਉਹ ਵਾਪਸ ਮੋੜਨ ਦਾ ਨਾਂ ਨਹੀਂ ਲੈ ਰਿਹਾ। ਕਈ ਕਰੋੜ ਰੁਪਏ ਏ. ਵੀ. ਵੱਲੋਂ ਠੱਗੇ ਜਾ ਚੁੱਕੇ ਹਨ, ਜਦਕਿ ਇੰਨੇ ਹੀ ਪੈਸੇ ਉਹ ਫਰਜ਼ੀ ਫੰਡ ਕਰਵਾ ਕੇ ਇਕੱਠਾ ਕਰ ਚੁੱਕਾ ਹੈ। ਹਾਲਾਤ ਇਹ ਹਨ ਕਿ ਇਨ੍ਹਾਂ ਪੈਸਿਆਂ ਤੋਂ ਉਹ 8 ਤੋਂ 9 ਲਗਜ਼ਰੀ ਗੱਡੀਆਂ ਤੇ 12 ਲੱਖ ਤੋਂ ਵੀ ਮਹਿੰਗੀ ਬਾਈਕ ਚਲਾ ਰਿਹਾ ਹੈ। ਏ. ਵੀ. ਇੰਨਾ ਹੀ ਰੰਗੀਨ ਕਿਸਮ ਦਾ ਹੈ ਜੋ ਚਾਰ-ਚਾਰ ਵਿਆਹ ਕਰਵਾ ਚੁੱਕਾ ਹੈ। ਏ. ਵੀ. ਨਾਲ ਜੁੜੇ ਹੋਏ ਟ੍ਰੈਵਲ ਏਜੰਟ ਵੀ ਉਸ ਦੀ ਠੱਗੀਆਂ ’ਚ ਸ਼ਾਮਲ ਹਨ ਤੇ ਉਹ ਵੀ ਜਲਦੀ ਹੀ ਸਾਹਮਣੇ ਲਿਆਂਦੇ ਜਾਣਗੇ। ਇਸ ਸਬੰਧੀ ਜਦੋਂ ਏ. ਵੀ. ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਉਠਾਇਆ।
ਜਲੰਧਰ ਤੋਂ ਇਲਾਵਾ ਵੀ ਕਈ ਸ਼ਹਿਰਾਂ ’ਚ ਕਰ ਰਿਹਾ ਹੈ ਕੰਮ
ਏ. ਵੀ. ਨਾਂ ਦਾ ਨੌਸਰਬਾਜ਼ ਜਲੰਧਰ ਹੀ ਨਹੀਂ ਸਗੋਂ ਚੰਡੀਗੜ੍ਹ, ਲੁਧਿਆਣਾ ਤੇ ਅੰਮ੍ਰਿਤਸਰ ਦੇ ਟਰੈਵਲ ਏਜੰਟਾਂ ਦੇ ਨਾ ਮਿਲ ਕੇ ਫਰਜ਼ੀ ਫੰਡ ਸ਼ੋਅ ਕਰਵਾਉਣ ਦਾ ਕੰਮ ਕਰ ਰਿਹਾ ਹੈ। ਲੱਗਭਗ ਅੱਧਾ ਦਰਜਨ ਬੈਂਕ ਦੇ ਅਧਿਕਾਰੀ ਉਸ ਨਾਲ ਮਿਲੇ ਹੋਏ ਹਨ। ਚੰਡੀਗੜ੍ਹ ’ਚ ਏ. ਵੀ. ਵਿਰੁੱਧ 2011 ’ਚ ਐੱਫ.ਆਈ.ਆਰ. ਨੰ. 215,216 ਦਰਜ ਸੀ, ਜੋ 420 ਦੀ ਹੀ ਹੈ। ਸਮੈਕ ਤੋਂ ਲੈ ਕੇ ਅਫ਼ੀਮ ਤੱਕ ਦਾ ਨਸ਼ਾ ਕਰਨ ਵਾਲਾ ਏ. ਵੀ. ਇੰਨਾ ਚਲਾਕ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਸ ਕੋਲੋਂ ਕੰਮ ਪੈਂਦਾ ਰਹਿੰਦਾ ਹੈ ਉਨ੍ਹਾਂ ਨੂੰ ਪਾਰਟੀ ’ਚ ਸੱਦ ਕੇ ਸ਼ਰਾਬ ਦੇ ਨਸ਼ੇ ’ਚ ਕਰ ਕੇ ਉਸ ਦੀ ਵੀਡੀਓ ਤਿਆਰ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਫ੍ਰੀ ’ਚ ਕੰਮ ਕਰਵਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਘਰ ਅਤੇ ਦਫ਼ਤਰ ’ਚ ਖੋਲ੍ਹੇ ਹੋਏ ਹਨ ਆਪਣੇ ਹੀ ਬੈਂਕ
ਏ. ਵੀ. ਨੇ ਆਪਣੇ ਘਰ ਅਤੇ ਦਫ਼ਤਰ ’ਚ ਹੀ ਫਰਜ਼ੀ ਢੰਗ ਨਾਲ ਬੈਂਕ ਖੋਲ੍ਹਿਆ ਹੋਇਆ ਹੈ। ਉੱਥੋਂ ਉਹ ਬੱਚਿਆਂ ਦੇ ਖਾਤੇ ਖੁੱਲ੍ਹਵਾਉਣ ਲਈ ਫਰਜ਼ੀ ਦਸਤਾਵੇਜ਼ ਤਿਆਰ ਹੁੰਦੇ ਹਨ। ਏ. ਵੀ. ਨੇ ਕਈ ਬੈਂਕਾਂ ਦੀਆਂ ਮੋਹਰਾਂ ਖ਼ੁਦ ਬਣਾ ਕੇ ਸਰਕਾਰੀ ਬੈਂਕਾਂ ਦੇ ਦਸਤਾਵੇਜ਼ਾਂ ’ਤੇ ਉਨ੍ਹਾਂ ਨੇ ਮੋਹਰਾਂ ਦੀ ਵਰਤੋਂ ਕਰਦਾ ਹੈ ਅਤੇ ਸਾਈਨ ਵੀ ਖ਼ੁਦ ਹੀ ਕਰਦਾ ਹੈ। ਪੁਲਸ ਜੇ ਜਾਂਚ ਕਰੇ ਤਾਂ ਕਾਫ਼ੀ ਵੱਡੇ ਫਰਜ਼ੀਵਾੜੇ ਦਾ ਖ਼ੁਲਾਸਾ ਹੋ ਸਕਦਾ ਹੈ। ‘ਜਗ ਬਾਣੀ’ ਵੱਲੋਂ ਇਕ ਵਾਰ ਖ਼ਬਰ ਪ੍ਰਕਾਸ਼ਿਤ ਕਰਨ ਪਿੱਛੋਂ ਪੁਲਸ ਆਪਣੇ ਪੱਧਰਦ ’ਤੇ ਇਸ ਫਾਇਨਾਂਸਰ ਬਾਰੇ ਇਨਪੁੱਟ ਇਕੱਠਾ ਕਰਨਾ ਸ਼ੁਰੂ ਹੋ ਗਈ ਹੈ।
ਈਮਾਨਦਾਰ ਬੈਂਕ ਮੈਨੇਜਰਾਂ ਨੂੰ ਸਸਪੈਂਡ ਤੱਕ ਕਰਵਾ ਚੁੱਕਾ ਹੈ ਨਟਵਰ ਲਾਲ
ਨਟਵਰ ਲਾਲ ਏ. ਵੀ. ਕੁਝ ਈਮਾਨਦਾਰ ਬੈਂਕ ਮੈਨੇਜਰਾਂ ਨੂੰ ਸਸਪੈਂਡ ਤਕ ਕਰਵਾ ਚੁੱਕਾ ਹੈ। ਇਹ ਇੰਨਾ ਚਲਾਕ ਹੈ ਕਿ ਜੇ ਕੋਈ ਬੈਂਕ ਮੈਨੇਜਰ ਇਸ ਦੇ ਇਸ਼ਾਰੇ ’ਤੇ ਫਰਜ਼ੀ ਫੰਡ ਸ਼ੋਅ ਕਰਨ ਤੋਂ ਮਨ੍ਹਾ ਕਰਦਾ ਹੈ ਅਤੇ ਮਹੀਨਾ ਨਹੀਂ ਲੈਂਦਾ, ਉਹ ਉਸ ਨੂੰ ਬੈਂਕ ਦੇ ਕਿਸੇ ਵੀ ਝੂਠੇ ਮਾਮਲੇ ’ਚ ਫਸਾ ਕੇ ਉਸ ’ਤੇ ਸ਼ਿਕਾਇਤ ਕਰ ਦਿੰਦਾ ਹੈ ਅਤੇ ਫਿਰ ਕਿਸੇ ਉੱਚ ਅਧਿਕਾਰੀ ਨਾਲ ਸੈਟਿੰਗ ਕਰਕੇ ਉਸੇ ਮਾਮਲੇ ’ਚ ਈਮਾਨਦਾਰ ਬੈਂਕ ਮੈਨੇਜਰਾਂ ਨੂੰ ਸਸਪੈਂਡ ਕਰਵਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਤੱਕ ਖੋਹ ਲੈਂਦਾ ਹੈ। ਉਹ ਬੈਂਕ ਵਾਲੇ ਵੀ ਜਲਦੀ ਹੀ ਆਪਣਾ ਪੱਖ ਰੱਖਣ ਲਈ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ : ਪਿੰਡਾਂ 'ਚ ਮਰੀਜ਼ਾਂ ਦੀ ਸਹੂਲਤ ਲਈ ਮਾਨ ਸਰਕਾਰ ਦੀ ਵਿਸ਼ੇਸ਼ ਯੋਜਨਾ, ਇਨ੍ਹਾਂ 500 ਸਿਹਤ ਕੇਂਦਰਾਂ ਦਾ ਹੋਵੇਗਾ ਨਵੀਨੀਕਰਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।