ਜਲੰਧਰ ਦੀ ਇਹ ਮਸ਼ਹੂਰ ਬੇਕਰੀ ਚਰਚਾ 'ਚ! ਕੇਕ ਖਾਣ ਦੇ ਸ਼ੌਕੀਨ ਥੋੜ੍ਹਾ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

Thursday, Oct 30, 2025 - 04:50 PM (IST)

ਜਲੰਧਰ ਦੀ ਇਹ ਮਸ਼ਹੂਰ ਬੇਕਰੀ ਚਰਚਾ 'ਚ! ਕੇਕ ਖਾਣ ਦੇ ਸ਼ੌਕੀਨ ਥੋੜ੍ਹਾ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਜਲੰਧਰ (ਸੋਨੂੰ)- ਜਲੰਧਰ 'ਚ ਇਕ ਬੇਕਰੀ ਨੇ ਇਕ ਔਰਤ ਨੂੰ ਫੰਗਸ ਲੱਗਿਆ ਕੇਕ ਵੇਚ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤ ਆਪਣੇ ਰਿਸ਼ਤੇਦਾਰਾਂ ਨੂੰ ਕੇਕ ਤੋਹਫ਼ੇ ਵਜੋਂ ਦੇਣ ਪਹੁੰਚੀ। ਇਸ ਤੋਂ ਬਾਅਦ ਔਰਤ ਨੇ ਦੁਕਾਨ 'ਤੇ ਪਹੁੰਚ ਕਾਫ਼ੀ ਹੰਗਾਮਾ ਕੀਤਾ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਭਗਵਾਨ ਵਾਲਮੀਕਿ ਚੌਕ ਨੇੜੇ ਸਥਿਤ ਫੈਂਸੀ ਬੇਕਰੀ ਤੋਂ ਸੋਨੀਆ ਨਾਂ ਦੀ ਔਰਤ ਨੇ 26 ਅਕਤੂਬਰ ਨੂੰ ਇਕ ਫਰੂਟ ਕੇਕ ਦਾ ਡੱਬਾ ਖ਼ਰੀਦਿਆ ਸੀ। ਮਹਿਲਾ ਨੇ ਦੱਸਿਆ ਕਿ ਇਹ ਕੇਕ ਉਸ ਨੇ ਆਪਣੇ ਫਗਵਾੜਾ ਰਹਿੰਦੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਵਜੋਂ ਦਿੱਤਾ। ਜਦੋਂ ਕੇਕ ਦਾ ਡੱਬਾ ਖੋਲ੍ਹਿਆ ਗਿਆ ਤਾਂ ਕੇਕ ਉੱਤੇ ਫੰਗਸ ਲੱਗੀ ਹੋਈ ਸੀ। ਰਿਸ਼ਤੇਦਾਰਾਂ ਨੇ ਇਸ ਫੰਗਸ ਲੱਗੇ ਕੇਕ ਦੀ ਫੋਟੋ ਖਿੱਚ ਕੇ ਔਰਤ ਨੂੰ ਭੇਜੀ।

PunjabKesari

ਇਹ ਵੀ ਪੜ੍ਹੋ: ਰੇਲ ਯਾਤਰੀਆਂ ਬਾਰੇ ਅਹਿਮ ਖ਼ਬਰ! ਦਰਜਨ ਤੋਂ ਵੱਧ ਟਰੇਨਾਂ ਅਸਥਾਈ ਤੌਰ ’ਤੇ ਰਹਿਣਗੀਆਂ ਰੱਦ

ਕੇਕ ਖ਼ਰਾਬ ਨਿਕਲਣ ਤੋਂ ਬਾਅਦ ਜਦੋਂ ਔਰਤ ਦੁਕਾਨ 'ਤੇ ਪਹੁੰਚੀ ਤਾਂ ਉਸ ਨੇ ਦੁਕਾਨ ਦੇ ਬਾਹਰ ਕੇਕ ਵਿਖਾ ਕੇ ਹੰਗਾਮਾ ਕੀਤਾ। ਔਰਤ ਨੇ ਇਸ ਮਾਮਲੇ ਨੂੰ ਦੁਕਾਨਦਾਰ ਦੀ ਵੱਡੀ ਲਾਪਰਵਾਹੀ ਦੱਸਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਜੇਕਰ ਕੇਕ ਕੋਈ ਛੋਟਾ ਬੱਚਾ ਖਾ ਲੈਂਦਾ ਤਾਂ ਉਸ ਦੀ ਮੌਤ ਵੀ ਹੋ ਸਕਦੀ ਸੀ। ਔਰਤ ਨੇ ਆਪਣੀ ਖ਼ਰੀਦ ਦਾ ਸਬੂਤ ਦੇਣ ਲਈ ਦੁਕਾਨ ਤੋਂ ਖ਼ਰੀਦੇ ਗਏ ਕੇਕ ਦਾ ਬਿੱਲ ਵੀ ਵਿਖਾਇਆ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ! ਜਿਊਲਰਜ਼ ਦੀ ਦੁਕਾਨ 'ਤੇ ਵੱਡੀ ਲੁੱਟ

PunjabKesari

ਮਾਮਲਾ ਦਬਾਉਣ ਦੀ ਕੀਤੀ ਗਈ ਕੋਸ਼ਿਸ਼ ਅਤੇ ਫਿਰ ਮੁਆਫ਼ੀ
ਔਰਤ ਨੇ ਕਿਹਾ ਕਿ ਜਦੋਂ ਉਸ ਨੇ ਦੁਕਾਨਦਾਰ ਨਾਲ ਸੰਪਰਕ ਕੀਤਾ ਤਾਂ ਉਹ ਕਹਿਣ ਲੱਗਾ ਕਿ 'ਬੈਠ ਕੇ ਗੱਲ ਕਰਦੇ ਹਾਂ'। ਔਰਤ ਦਾ ਦੋਸ਼ ਹੈ ਕਿ ਦੁਕਾਨਦਾਰ ਨੇ ਉਸ ਨੂੰ ਅੰਦਰ ਬੁਲਾ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਵੀਰਵਾਰ ਨੂੰ ਹੰਗਾਮਾ ਵਧਦਾ ਵੇਖ ਕੇ ਫੈਂਸੀ ਬੇਕਰੀ ਦੇ ਸੰਚਾਲਕ ਨੇ ਆਖਰਕਾਰ ਮਹਿਲਾ ਤੋਂ ਮੁਆਫ਼ੀ ਮੰਗ ਲਈ। ਦੁਕਾਨ ਮਾਲਕ ਨੇ ਕਿਹਾ ਕਿ ਉਹ ਆਪਣੀ ਗਲਤੀ ਮੰਨਦੇ ਹਨ ਅਤੇ ਦੁਕਾਨ ਦੇ ਕਿਸੇ ਸਟਾਫ਼ ਦੀ ਗਲਤੀ ਹੋਈ ਹੈ, ਜਿਸ ਲਈ ਉਨ੍ਹਾਂ ਨੂੰ ਖੇਦ ਹੈ। ਮਹਿਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ-ਦੋ ਵਾਰ ਅਜਿਹਾ ਹੋਇਆ ਹੈ ਪਰ ਬੇਕਰ ਨੇ ਫਿਰ ਵੀ ਸੁਧਾਰ ਨਹੀਂ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕਰੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ੁਸ਼ਖ਼ਬਰੀ! ਖ਼ਾਤਿਆਂ 'ਚ ਆਈ ਰਾਸ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News