ਪ੍ਰਧਾਨ ਮੰਤਰੀ ਮੋਦੀ ਦੀ ਰੇਂਜ ਰੋਵਰ ਪੁੱਜੀ ਜਲੰਧਰ
Wednesday, Nov 06, 2019 - 01:30 AM (IST)
ਜਲੰਧਰ, (ਗੁਲਸ਼ਨ)— ਨਰਿੰਦਰ ਮੋਦੀ ਦੀ ਰੇਂਜ ਰੋਵਰ ਤੇ ਇਕ ਜੈਮਰ ਗੱਡੀ ਸਮੇਤ 4 ਬਲੈਕ ਗੱਡੀਆਂ ਮੰਗਲਵਾਰ ਨੂੰ ਨਵੀਂ ਦਿੱਲੀ ਤੋਂ ਇਕ ਪਾਰਸਲ ਵੈਨ 'ਚ ਸਿਟੀ ਸਟੇਸ਼ਨ ਪਹੁੰਚੀਆਂ। ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਡਰਾਈਵਰ ਵੀ ਇਥੇ ਪਹੁੰਚ ਚੁੱਕੇ ਸਨ। ਦੁਪਹਿਰ ਕਰੀਬ 12 ਵਜੇ ਇਨ੍ਹਾਂ ਗੱਡੀਆਂ ਨੂੰ ਸਖਤ ਸੁਰੱਖਿਆ ਹੇਠ ਸਿਟੀ ਸਟੇਸ਼ਨ ਤੋਂ ਰਵਾਨਾ ਕੀਤਾ ਿਗਆ। ਸੂਚਨਾ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੁਲਤਾਨਪੁਰ ਲੋਧੀ ਸਥਿਤ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਪਹੁੰਚ ਰਹੇ ਹਨ।