ਮੌਸਮ ਨੇ ਬਦਲਿਆ ਮਿਜਾਜ਼, ਜਲੰਧਰ 'ਚ ਚਿੱਟੇ ਦਿਨ ਛਾਇਆ ਹਨ੍ਹੇਰਾ
Saturday, Sep 28, 2019 - 02:05 PM (IST)
ਜਲੰਧਰ— ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਅੱਜ ਬਾਰਿਸ਼ ਪੈਣ ਕਰਕੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਜਲੰਧਰ 'ਚ ਅੱਜ ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਚਿੱਟੇ ਦਿਨ ਹੀ ਪੂਰੀ ਤਰ੍ਹਾਂ ਹਨ੍ਹੇਰਾ ਕਰ ਦਿੱਤਾ।
ਥੋੜ੍ਹੀ ਦੇਰ ਤੱਕ ਪਈ ਬਾਰਿਸ਼ ਕਾਰਨ ਮੁੱਖ ਮਾਰਗਾਂ ਸਮੇਤ ਬਾਜ਼ਾਰਾਂ 'ਚ ਪਾਣੀ ਜਮ੍ਹਾ ਹੋ ਗਿਆ, ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਦੇ ਮਿਜਾਜ਼ ਬਦਲਣ ਨਾਲ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਉਥੇ ਹੀ ਬਾਰਿਸ਼ ਤੋਂ ਬਾਅਦ ਕੁਦਰਤ ਦਾ ਇਕ ਵੱਖਰਾ ਹੀ ਨਜ਼ਾਰਾ ਆਸਮਾਨ 'ਚ ਦੇਖਣ ਨੂੰ ਮਿਲਿਆ। ਇਸ ਦੌਰਾਨ ਆਸਮਾਨ 'ਚ ਸਤਰੰਗੀ ਰੇਨਬੋਅ ਦਿਖਾਈ ਦਿੱਤਾ।
ਕਿਵੇਂ ਬਣਦਾ ਹੈ ਰੇਨਬੋਅ
ਸੂਰਜ ਦੇ ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਪ੍ਰਿਜ਼ਮ 'ਚੋਂ ਲੰਘਦੀ ਹਨ ਤਾਂ ਉਹ 7 ਰੰਗਾਂ 'ਚ ਬਦਲ ਜਾਂਦੀਆਂ ਹਨ, ਜੋ ਸਾਨੂੰ ਆਸਮਾਨ 'ਚ ਰੇਨਬੋਅ ਵਾਂਗ ਦਿਖਾਈ ਦਿੰਦੀਆਂ ਹਨ।
ਇਨ੍ਹਾਂ ਰੰਗਾਂ 'ਚ ਹੁੰਦਾ ਹੈ ਰੇਨਬੋਅ
ਬੈਂਗਨੀ, ਨੀਲਾ, ਆਸਮਾਨੀ, ਹਰਾ, ਪੀਲਾ, ਨਾਰੰਗੀ, ਲਾਲ ਰੰਗ 'ਚ ਸਤਰੰਗੀ ਪੀਂਘ ਦਿਖਾਈ ਦਿੰਦੀ ਹੈ।