ਪੰਜਾਬ ’ਚ ‘ਬਰਡ ਫਲੂ’ ਦੀ ਹੋਈ ਐਂਟਰੀ!
Wednesday, Jan 13, 2021 - 09:33 AM (IST)
ਜਲੰਧਰ (ਪਾਹਵਾ) : ਪੰਜਾਬ ’ਚ ਬਰਡ ਫਲੂ ਦੀ ਐਂਟਰੀ ਹੋ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਵਾਇਰਸ ਨਾਲ ਪੋਲਟਰੀ ਬਰਡ ਸੁਰੱਖਿਅਤ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਰੂਪਨਗਰ ਤੋਂ ਇਕ ਬਤਖ਼ ਦੇ ਸੈਂਪਲ ਦੀ ਜਾਂਚ ’ਚ ਬਰਡ ਫਲੂ ਪਾਇਆ ਗਿਆ ਹੈ। ਇਹ ਜਾਂਚ ਜਲੰਧਰ ਸਥਿਤ ਨਰਥ ਇੰਡੀਆ ਦੀ ਇਸ ਵਿਸ਼ੇਸ਼ ਲੈਬ ’ਚ ਹੋਈ ਸੀ।
ਇਹ ਵੀ ਪੜ੍ਹੋ : ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ
ਬੇਸ਼ੱਕ ਵਿਭਾਗ ਦੇ ਅਧਿਕਾਰੀ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਪਰ ਸੂਤਰ ਦੱਸ ਰਹੇ ਹਨ ਕਿ ਇਹ ਬਤਖ਼ ਰੂਪਨਗਰ ’ਚ ਮਿ੍ਰਤਕ ਪਾਈ ਗਈ ਸੀ। ਜਲੰਧਰ ਦੀ ਲੈਬ ’ਚ ਇਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸੈਂਪਲ ਅਗਲੀ ਜਾਂਚ ਲਈ ਭੋਪਾਲ ਭੇਜਿਆ ਗਿਆ ਹੈ। ਇਸ ਸਬੰਧ ’ਚ ਜਲੰਧਰ ਸਥਿਤ ਨਾਰਥ ਰੀਜ਼ਨਲ ਡਿਸੀਜ਼ ਡਾਇਗਨੋਸਟਿਕ ਲੈਬ (ਐੱਨ. ਆਰ. ਡੀ. ਡੀ. ਐੱਲ.) ਦੇ ਜੁਆਇੰਨ ਡਾਇਰੈਕਟਰ ਡਾ. ਐੱਮ.ਪੀ. ਸਿੰਘ ਦਾ ਕਹਿਣਾ ਹੈ ਕਿ ਪੰਜਾਬ ’ਚ ਫ਼ਿਲਹਾਲ ਪੋਲਟਰੀ ਬਰਡ ’ਚ ਇਸ ਦੇ ਲੱਛਣ ਨਹੀਂ ਮਿਲੇ ਹਨ। ਵਿਭਾਗ ਵਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮਨਜ਼ੂਰੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ