ਜਲੰਧਰ : ਪ੍ਰਾਪਰਟੀ ਡੀਲਰ ਦੀ ਗੁੰਡਾਗਰਦੀ, ਬੇਕਸੂਰ ਨੌਜਵਾਨ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੁੱਟਿਆ

Friday, Sep 03, 2021 - 06:19 PM (IST)

ਜਲੰਧਰ : ਪ੍ਰਾਪਰਟੀ ਡੀਲਰ ਦੀ ਗੁੰਡਾਗਰਦੀ, ਬੇਕਸੂਰ ਨੌਜਵਾਨ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੁੱਟਿਆ

ਜਲੰਧਰ (ਸੋਨੂੰ)-ਸਥਾਨਕ ਸਰਾਭਾ ਨਗਰ ’ਚ ਇੱਕ ਪ੍ਰਾਪਰਟੀ ਡੀਲਰ ਨੇ ਕੁਝ ਲੋਕਾਂ ਸਮੇਤ ਇੱਕ ਬੇਕਸੂਰ ਨੌਜਵਾਨ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੁੱਟਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਰਾਤ ਤਕਰੀਬਨ 1:10 ਵਜੇ ਕਿਸੇ ਨੌਜਵਾਨ ਨੇ ਜਿੰਦੇ ਤੋੜ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪ੍ਰਾਪਰਟੀ ਡੀਲਰ ਜਦੋਂ ਸਵੇਰੇ ਦੁਕਾਨ ’ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਜਿੰਦੇ ਟੁੱਟੇ ਹੋਏ ਸਨ।

PunjabKesari

ਇਸੇ ਦੌਰਾਨ ਪ੍ਰਾਪਰਟੀ ਡੀਲਰ ਨੇ ਉਥੋਂ ਸਵੇਰੇ ਸਾਢੇ 8 ਵਜੇ ਲੰਘ ਰਹੇ ਨੌਜਵਾਨ ਨੂੰ ਫੜ ਕੇ ਰੱਸੀਆਂ ਨਾਲ ਬੰਨ੍ਹ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰੱਸੀਆਂ ਨਾਲ ਬੰਨ੍ਹੇ ਬੇਕਸੂਰ ਨੌਜਵਾਨ ਨੂੰ ਛੁਡਵਾਇਆ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲੀ ਤਾਂ ਜਿੰਦੇ ਤੋੜਨ ਵਾਲਾ ਨੌਜਵਾਨ ਕੋਈ ਹੋਰ ਨਿਕਲਿਆ।

PunjabKesari

ਇਹ ਵੀ ਪੜ੍ਹੋ : ਹਰੀਸ਼ ਰਾਵਤ ਮਗਰੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਵਿਗੜੇ ਬੋਲ, ਕਿਹਾ-ਅਸੀਂ ਸਾਰੇ ਪੰਜ ਪਿਆਰੇ

ਪੁਲਸ ਨੇ ਜਦੋਂ ਇਸ ਬਾਰੇ ਪ੍ਰਾਪਰਟੀ ਡੀਲਰ ਨੂੰ ਪੁੱਛਿਆ ਕਿ ਬੇਕਸੂਰ ਨੌਜਵਾਨ ਨੂੰ ਬੰਨ੍ਹ ਕੇ ਕੁੱਟਮਾਰ ਕਿਉਂ ਕੀਤੀ ਗਈ ਤਾਂ ਪ੍ਰਾਪਰਟੀ ਡੀਲਰ ਨੇ ਪੁਲਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਰੱਸੀਆਂ ਨਾਲ ਬੰਨ੍ਹੇ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਿੰਡ ਤੋਂ ਜਲੰਧਰ ਦੇ ਧੋਗੜੀ ਰੋਡ ’ਤੇ ਪਿੰਡ ਕਬੂਲਪੁਰ ’ਚ ਇੱਕ ਫੈਕਟਰੀ ’ਚ ਕੰਮ ਕਰਨ ਆਇਆ ਸੀ, ਜਦੋਂ ਉਹ ਸਰਾਭਾ ਨਗਰ ਕੋਲ ਪਹੁੰਚਿਆ ਤਾਂ ਲੋਕਾਂ ਨੇ ਉਸ ਨੂੰ ਜ਼ਬਰਦਸਤੀ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ।

PunjabKesari

ਜਦੋਂ ਪੁਲਸ ਨੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਬੈਗ ’ਚੋਂ ਬੱਸ ਦੀ ਟਿਕਟ, ਰੋਟੀ, ਕੱਪੜੇ ਤੋਂ ਇਲਾਵਾ ਹੋਰ ਸਾਮਾਨ ਬਾਹਰ ਨਿਕਲਿਆ। ਪੁਲਸ ਨੇ ਲੋਕਾਂ ਨੂੰ ਦੱਸਿਆ ਕਿ ਨੌਜਵਾਨ ਚੋਰ ਨਹੀਂ ਹੈ, ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Manoj

Content Editor

Related News