ਜਲੰਧਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦਾ ਜਖ਼ੀਰਾ ਬਰਾਮਦ

10/19/2020 4:25:37 PM

ਜਲੰਧਰ (ਵਰੁਣ)— 14 ਅਕਤੂਬਰ ਨੂੰ 27 ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਲੁਧਿਆਣਾ ਦੇ ਰਹਿਣ ਵਾਲੇ ਦੋ ਲੋਕਾਂ ਤੋਂ ਪੁੱਛਗਿੱਛ 'ਚ ਜਲੰਧਰ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਵੱਲੋਂ 2.01 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਲੁਧਿਆਣਾ ਦੇ ਭੀੜ-ਭਾੜ ਵਾਲੇ ਚੇਤ ਸਿੰਘ ਨਗਰ ਇਲਾਕੇ 'ਚ 14 ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਹੋਈ ਹੈ।

ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਜਲੰਧਰ ਕਮਿਸ਼ਨਰੇਟ ਪੁਲਸ ਦੀ ਟੀਮ ਨੇ ਇਕ ਕਰੋੜ ਰੁਪਏ ਦੀ ਕੀਮਤ ਦੀਆਂ ਦਵਾਈਆਂ ਬਰਾਮਦ ਕੀਤੀਆਂ ਹਨ, ਜਿਸ 'ਚ ਲੁਧਿਆਣਾ ਡਰੱਗ ਮਹਿਕਮੇ ਦੀ ਵੀ ਮਦਦ ਲਈ ਗਈ ਹੈ। ਤੀਜੇ ਮੁਲਜ਼ਮ ਦੀ ਪਛਾਣ ਵਿਕਾਸ ਬੰਸਲ ਦੇ ਰੂਪ 'ਚ ਹੋਈ ਹੈ, ਜੋਕਿ ਪੁਲਸ ਨੂੰ ਵਾਂਟਿਡ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ. ਸੀ. ਪੀ. (ਕ੍ਰਾਈਮ ਆਗੇਂਸਟ ਵੂਮਨ) ਧਰਮਪਾਲ, ਸੀ. ਆਈ. ਏ. ਇੰਚਾਰਜ ਅਸ਼ਵਨੀ ਕੁਮਾਰ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਦੀ ਟੀਮ ਨੇ ਲੁਧਿਆਣਾ ਦੇ ਚੇਤ ਸਿੰਘ ਨਗਰ 'ਚ 17 ਅਕਤੂਬਰ ਦੀ ਰਾਤ ਨੂੰ ਮੁਲਜ਼ਮ ਪਿਊਸ਼ ਦੀ ਨਿਸ਼ਾਨਦੇਹੀ 'ਤੇ ਰੇਡ ਕੀਤੀ ਸੀ, ਜੋਕਿ 14 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਲਾਕਾ ਕੌਂਸਲਰ ਦੀ ਮੌਜੂਦਗੀ 'ਚ ਘਰ ਦੇ ਚਾਰ ਕਮਰਿਆਂ ਨੂੰ ਸੀਲ ਕੀਤਾ ਗਿਆ।
ਅਗਲੀ ਸਵੇਰ ਪੁਲਸ ਮਹਿਕਮੇ ਨੇ ਲੁਧਿਆਣਾ ਦੇ ਡਰੱਗ ਮਹਿਕਮੇ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਕੁਲਵਿੰਦਰ ਸਿੰਘ ਡਰੱਗ ਇੰਸਪੈਕਟਰ ਰੂਪ ਪ੍ਰੀਤ ਕੌਰ ਸੰਦੀਪ ਕੌਸ਼ਿਕ ਅਮਿਤ ਲਖਨ ਪਾਲ ਰਵਿੰਦਰ ਕੁਮਾਰ ਅਤੇ ਗੁਰਪ੍ਰੀਤ ਸਿੰਘ ਸੋਢੀ ਮੌਕੇ 'ਤੇ ਪਹੁੰਚੇ।

ਇਹ ਵੀ ਪੜ੍ਹੋ: ਅਪਰਾਧੀ 'ਖਾਕੀ' ਤੋਂ ਬੇਖੌਫ, 11 ਦਿਨਾਂ 'ਚ 6 ਕਤਲਾਂ ਤੋਂ ਇਲਾਵਾ ਇਨ੍ਹਾਂ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਲਾਕਾ ਕੌਂਸਲਰ ਦੋਸ਼ੀ ਵਿਕਾਸ ਬੰਸਲ ਦੇ ਇਕ ਰਿਸ਼ਤੇਦਾਰ ਦੀ ਮੌਜੂਦਗੀ 'ਚ ਚਾਰੋਂ ਕਮਰਿਆਂ ਦੀ ਤਲਾਸ਼ੀ ਲਈ, ਜਿੱਥੇ ਕਮਰੇ 'ਚ ਰੱਖੇ ਹੋਏ ਕਈ ਢੇਰ ਬਕਸੇ ਦੇ ਬਰਾਮਦ ਹੋਏ।
ਇਹ ਹੋਈਆਂ ਨਸ਼ੀਲੀਆਂ ਗੋਲੀਆਂ ਬਰਾਮਦਉਨ੍ਹਾਂ ਦੱਸਿਆ ਕਿ ਪੁਲਸ ਨੇ 4.65 ਲੱਖ ਬੁਪਰੀਨਾਰਫਿਨ, 3.61 ਲੱਖ ਟ੍ਰਾਮਾਡੋਲ ਗੋਲੀਆਂ, 58000 ਐਲਪਰਾਜ਼ੋਲਮ, 4.19 ਲੱਖ ਕਲੋਨਾਜੈਪਮ, 1.17 ਲੱਖ ਟ੍ਰਾਮਾਡੋਲ ਕੈਪਸੂਲ ਅਤੇ 1149 ਕੋਡਿਨ ਸਿਰਪ, ਜੋਕਿ ਕੁੱਲ 13.04 ਲੱਖ ਗੋਲੀਆਂ, 1.17 ਲੱਖ ਕੈਪਸੂਲ, 1149 ਬੋਤਲਾਂ ਹਨ, ਦੀ ਕੀਮਤ 2.01 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

ਇਸ ਦੇ ਇਲਾਵਾ ਡਰੱਗ ਮਹਿਕਮੇ ਨੇ 11.49 ਲੱਖ ਗੋਲੀਆਂ, 10000 ਟੀਕੇ ਅਤੇ 6 ਹਜ਼ਾਰ ਸਿਰਪ ਡਰੱਗ ਅਤੇ ਕਾਸਮੈਟਿਕ ਐਕਟ ਦੇ ਤਹਿਤ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਭਾਰੀ ਰਿਕਵਰੀ ਖੇਤਰ 'ਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦਾ ਲੱਕ ਤੋੜਨ 'ਚ ਸਹਾਇਕ ਸਾਬਤ ਹੋਵੇਗੀ। ਇੰਨੀ ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਦਾ ਜਖ਼ੀਰੇ ਦਾ ਸੋਰਸ ਅਤੇ ਭਗੌੜੇ ਦੋਸ਼ੀ ਵਿਕਾਸ ਬੰਸਲ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਕਮਿਸ਼ਨਰੇਟ ਪੁਲਸ ਦੀ ਇਹ ਮੁਹਿੰਮ ਉਦੋਂ ਤੱਕ ਇੰਝ ਹੀ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਬਣਦਾ। ਇਸ ਮਾਮਲੇ 'ਚ ਫ਼ਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਜਲੰਧਰ ਟਰੈਫਿਕ ਪੁਲਸ 'ਚ ਵੱਡਾ ਫੇਰਬਦਲ, 93 ਮੁਲਾਜ਼ਮਾਂ ਦੇ ਤਬਾਦਲੇ


shivani attri

Content Editor shivani attri