ਜਲੰਧਰ-ਪਠਾਨਕੋਟ ਹਾਈਵੇਅ ’ਤੇ ਵਾਪਰਿਆ ਹਾਦਸਾ, ਟਰੱਕ ਦਾ ਟਾਇਰ ਉੱਤੋਂ ਲੰਘਣ ਨਾਲ ਨੌਜਵਾਨ ਦੀ ਮੌਤ

10/30/2021 12:32:50 PM

ਜਲੰਧਰ (ਜ. ਬ, ਸੋਨੂੰ)– ਜਲੰਧਰ-ਪਠਾਨਕੋਟ ਹਾਈਵੇਅ ’ਤੇ ਸ਼੍ਰੀਮਨ ਹਸਪਤਾਲ ਦੇ ਸਾਹਮਣੇ ਇਕ ਟਰੱਕ ਨੇ ਓਵਰਟੇਕ ਕਰ ਰਹੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ। ਹਾਦਸੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠਾ 32 ਸਾਲਾ ਨੌਜਵਾਨ ਹੇਠਾਂ ਡਿੱਗ ਗਿਆ। ਟਰੱਕ ਦਾ ਟਾਇਰ ਨੌਜਵਾਨ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੋਟਰਸਾਈਕਲ ਚਲਾ ਰਿਹਾ ਵਿਅਕਤੀ ਵੀ ਹਾਦਸੇ ਵਿਚ ਗੰਭੀਰ ਹੋ ਗਿਆ। ਮ੍ਰਿਤਕ ਦੀ ਪਛਾਣ ਸਰਫਰਾਜ਼ ਅਨਵਰ ਨਿਵਾਸੀ ਜੱਲੋਵਾਲ ਆਬਾਦੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਫੈਸਟੀਵਲ ਸੀਜ਼ਨ ਦੌਰਾਨ ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ: ਅਨਫਿੱਟ ਮੁਲਾਜ਼ਮਾਂ ਦਾ ਹੋਵੇਗਾ ਤਬਾਦਲਾ

PunjabKesari

ਥਾਣਾ ਨੰਬਰ 8 ਦੇ ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮੀਂ ਲਗਭਗ 6 ਵਜੇ ਸਰਫਰਾਜ਼ ਆਲਮ ਆਪਣੇ ਰਿਸ਼ਤੇਦਾਰ ਆਦਮ ਹੁਸੈਨ ਨਾਲ ਕਾਲਾ ਬੱਕਰਾ ਵੱਲ ਜਾ ਰਿਹਾ ਸੀ। ਮੋਟਰਸਾਈਕਲ ਆਦਮ ਹੁਸੈਨ ਚਲਾ ਰਿਹਾ ਸੀ ਅਤੇ ਸਰਫਰਾਜ਼ ਪਿੱਛੇ ਬੈਠਾ ਸੀ। ਜਿਉਂ ਹੀ ਉਨ੍ਹਾਂ ਦਾ ਮੋਟਰਸਾਈਕਲ ਸ਼੍ਰੀਮਨ ਹਸਪਤਾਲ ਦੇ ਸਾਹਮਣੇ ਪੁੱਜਾ ਤਾਂ ਆਦਮ ਹੁਸੈਨ ਨੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ। ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਸਰਫਰਾਜ਼ ਹੇਠਾਂ ਡਿੱਗ ਗਿਆ, ਜਿਸ ਦੇ ਉਪਰੋਂ ਟਰੱਕ ਦਾ ਟਾਇਰ ਲੰਘ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਹਾਦਸੇ ਵਿਚ ਜ਼ਖ਼ਮੀ ਹੋਏ ਆਦਮ ਹੁਸੈਨ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ

PunjabKesari

ਹਾਦਸੇ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ। ਸਰਫ਼ਰਾਜ਼ ਨੇ ਲਾਸ਼ ਨੂੰ ਸਿਵਲ ਹਸਪਤਾਲ ਨੂੰ ਰਖਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਦੱਸਿਆ ਕਿ ਸਰਫਰਾਜ਼ ਮੂਲ ਰੂਪ ਵਿਚ ਵੈਸਟ ਬੰਗਾਲ ਦਾ ਰਹਿਣ ਵਾਲਾ ਹੈ। ਉਹ ਜੱਲੋਵਾਲ ਆਬਾਦੀ ਵਿਚ ਟਾਇਰਾਂ ਦੀ ਦੁਕਾਨ ਚਲਾਉਂਦਾ ਹੈ। ਪੁਲਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News