ਜਾਣੋਂ ਕਿਉਂ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਹਨ ਰਾਜਾ ਵੜਿੰਗ (ਵੀਡੀਓ)
Friday, May 03, 2019 - 12:19 PM (IST)
ਜਲੰਧਰ : 'ਜਗਬਾਣੀ' ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਖਾਸ ਗੱਲਬਾਤ ਕੀਤੀ ਗਈ। ਰਾੜਾ ਵੜਿੰਗ ਚੋਣ ਪ੍ਰਚਾਰ ਕਰਦਿਆਂ ਆਪਣਾ ਘਰ ਛੱਡ ਕੇ ਹਲਕੇ ਦੇ ਅੰਦਰ ਵੱਸਦੇ ਗਰੀਬ ਲੋਕਾਂ ਦੇ ਘਰਾਂ 'ਚ ਰਹਿ ਰਿਹਾ ਹੈ, ਇਥੇ ਹੀ 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਆਪਣੀ ਨਿੱਜੀ ਜ਼ਿੰਦਗੀ ਤੇ ਸਿਆਸੀ ਸਫਰ 'ਤੇ ਖੁੱਲ੍ਹ ਕੇ ਚਰਚਾ ਕੀਤੀ। ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਚੀਜ਼ ਸਿਆਸਤ ਨਹੀਂ ਹੁੰਦੀ। ਉਨ੍ਹਾਂ ਕਿ ਲੀਡਰਾਂ ਦਾ ਫਰਜ਼ ਬਣਦਾ ਹੈ ਕਿ ਉਹ ਗਰੀਬਾਂ ਦੀਆਂ ਸਾਰੀਆਂ ਸਹੂਲਤਾਂ ਨੂੰ ਪੂਰਾ ਕਰਨ।
ਬਾਦਲ ਕਹਿੰਦੇ ਹਨ ਕਿ ਰਾਜਾ ਡਰਾਮੇ ਕਰਦਾ ਹੈ ਤੇ ਸਿਰਫ ਵੋਟਾਂ ਲਈ ਗਰੀਬਾਂ ਦੇ ਘਰਾਂ 'ਚ ਰਹਿ ਰਿਹਾ ਹੈ ਜਦਕਿ ਪਹਿਲਾਂ ਕਦੇ ਉਸ ਨੂੰ ਗਰੀਬਾਂ ਦੀ ਯਾਦ ਨਹੀਂ ਆਈ?
ਇਸ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨ੍ਹਾਂ ਕਿਹਾ ਕਿ ਮੈਂ ਤਾਂ ਚਾਹੁੰਦਾ ਹਾਂ ਇਕ ਅਜਿਹਾ ਡਰਾਮਾ ਬੀਬੀ ਵੀ ਕਰਕੇ ਦੇਖ ਲਵੇ ਤੇ ਇਕ ਰਾਤ ਨੂੰ ਝੁੱਘੀ ਵਾਲੇ ਦੇ ਘਰ ਰਹਿ ਕੇ ਦਿਖਾਏ ਤਾਂ ਮੈਂ ਕਹਿ ਦਵਾਂਗਾ ਕਿ ਉਸ ਨੂੰ ਵੋਟਾਂ ਪਾ ਦਿਓ। ਉਨ੍ਹਾਂ ਕਿਹਾ ਕਿ ਇਕ ਦਿਨ ਪਹਿਲਾਂ ਮੈਂ ਬਾਦਲ ਪਿੰਡ ਵੀ ਸੁੱਤਾ ਸੀ ਤੇ ਉਥੇ ਮੌਜੂਦ ਲੋਕਾਂ ਕੋਲੋਂ ਜਦੋਂ ਮੈਂ ਪੁੱਛਿਆ ਕਿ ਬੀਬੀ ਬਾਦਲ ਕਦੇ ਇਥੇ ਆਈ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਬੀਬੀ ਨੂੰ ਕਦੇ ਦੇਖਿਆ ਨਹੀਂ।
ਲੋਕ ਸਭਾ ਚੋਣਾਂ ਲੜਨ ਦਾ ਕਿਉਂ ਲਿਆ ਫੈਸਲਾ
ਰਾਜਾ ਵੜਿੰਗਾ ਨੇ ਦੱਸਿਆ ਲੋਕਾਂ ਸਭਾ ਚੋਣਾਂ ਲੜਾਉਣ ਦਾ ਪਾਰਟੀ ਦਾ ਫੈਸਲਾ ਸੀ ਤੇ ਰਾਹੁਲ ਗਾਂਧੀ ਤੇ ਕੈਪਟਨ ਦਾ ਮੈਨੂੰ ਫੋਨ ਕਰਕੇ ਬਠਿੰਡਾ ਸੀਟ ਤੋਂ ਚੋਣ ਲੜਾਉਣ ਦੀ ਗੱਲ ਕਹੀ ਸੀ। ਇਸ ਦਾ ਕਾਰਨ ਇਹ ਸੀ ਕਿ ਐੱਮ.ਐੱਲ.ਏ. ਮੰਤਰੀ ਬਣਨਾ ਬਹੁਤ ਸੌਖਾ ਹੈ ਪਰ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ ਜਿਹੜੇ ਕੁਝ ਕਰਕੇ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈ ਬਹੁਤ ਖੁਸ਼ ਹਾਂ ਕਿ ਮੈਨੂੰ ਬਾਦਲ ਪਰਿਵਾਰ ਦੇ ਖਿਲਾਫ ਚੋਣ ਲੜਨ ਦਾ ਮੌਕਾ ਮਿਲਿਆ ਹੈ ਤੇ ਜੇਕਰ ਮੈਂ ਇਥੇ ਜਿੱਤ ਹਾਸਲ ਕਰਦਾ ਤਾਂ ਇਹ ਇਕ ਬਹੁਤ ਵੱਡੀ ਜਿੱਤ ਹੋਵੇਗੀ ਜੋ ਇਤਿਹਾਸ 'ਚ ਦਰਜ ਹੋਵੇਗੀ।