ਹੁਣ ਜਲੰਧਰ 'ਚ ਵੀ ਲੱਗੇ 'ਸਿੱਧੂ ਦੇਸ਼ ਦਾ ਗੱਦਾਰ' ਦੇ ਪੋਸਟਰ (ਵੀਡੀਓ)

Friday, Feb 22, 2019 - 12:07 PM (IST)

ਜਲੰਧਰ (ਸੋਨੂੰ ਮਹਾਜਨ)—ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਪ੍ਰਤੀ ਨਰਮੀ ਵਿਖਾਉਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਨਿਸ਼ਾਨੇ 'ਤੇ ਹਨ। ਜਿਸਦਾ ਸਬੂਤ ਇਹ ਪੋਸਟਰ ਦੇ ਰਹੇ ਹਨ। ਜੋ ਜਲੰਧਰ ਸ਼ਹਿਰ 'ਚ ਲੱਗਾਏ ਗਏ ਹਨ। ਪੋਸਟਰ 'ਤੇ 'ਜਨਰਲ ਬਾਜਵੇ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ'  ਪਾਕਿਸਤਾਨ ਆਰਮੀ ਚੀਫ ਦੀ ਜੱਫੀ ਵਾਲਾ ਇਹ ਪੋਸਟਰ ਜਲੰਧਰ ਦੀਆਂ ਸੜਕਾਂ ਕਿਨਾਰੇ ਲੱਗੇ ਦਿਖਾਈ ਦੇ ਰਹੇ ਹਨ। ਇਨ੍ਹਾਂ ਪੋਸਟਰਾਂ 'ਚ ਸਿੱਧੂ ਨੂੰ ਪਾਕਿਸਤਾਨ ਹਿਤੈਸ਼ੀ ਤੇ ਆਪਣੇ ਦੇਸ਼ ਦਾ ਗੱਦਾਰ ਗਰਦਾਨਿਆ ਗਿਆ ਹੈ। ਹਾਲਾਂਕਿ ਉਹ ਪੋਸਟਰ ਕਿਸ ਵਲੋਂ ਲਗਾਏ ਗਏ ਹਨ, ਇਸ ਬਾਰੇ ਕੁਝ ਪਤਾ ਨਹੀਂ ਲੱਗਾ ਪਰ ਇਨ੍ਹਾਂ ਪੋਸਟਰਾਂ ਨੇ ਸਿੱਧੂ ਪ੍ਰਤੀ ਲੋਕਾਂ ਦੇ ਗੁੱਸੇ ਨੂੰ ਜ਼ਰੂਰ ਉਜਾਗਰ ਕਰ ਦਿੱਤਾ ਹੈ। 

ਦੱਸ ਦੇਈਏ ਕਿ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ 44 ਸੀ. ਆਰ. ਪੀ. ਐੱਫ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਆਏ ਨਵਜੋਤ ਸਿੱਧੂ ਦੇ ਬਿਆਨ ਅਤੇ ਇਸ ਤਸਵੀਰ 'ਤੇ ਉੱਠੇ ਬਵਾਲ ਨੂੰ ਲੈ ਕੇ ਜਗ੍ਹਾ-ਜਗ੍ਹਾ ਨਵਜੋਤ ਸਿੱਧੂ ਦਾ ਵਿਰੋਧ ਹੋ ਰਿਹਾ ਹੈ।


author

Shyna

Content Editor

Related News