ਜਲੰਧਰ ਵਾਸੀਆਂ ਲਈ ਅਹਿਮ ਖਬਰ, ਦੁਪਹਿਰ ਦੇ ਪਾਣੀ ਦੀ ਸਪਲਾਈ ਬੰਦ

06/14/2020 1:12:43 PM

ਜਲੰਧਰ (ਖੁਰਾਣਾ)— ਨਾਰਥ ਵਿਧਾਨ ਸਭਾ ਹਲਕੇ 'ਚ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀਵਰੇਜ ਸਮੱਸਿਆ ਹੁਣ ਵੈਸਟ ਵਿਧਾਨ ਸਭਾ ਹਲਕੇ 'ਚ ਹੀ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਉਸ ਇਲਾਕੇ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੂੰ ਵੀ ਤਿੱਖੇ ਤੇਵਰ ਅਪਣਾਉਣੇ ਪਏ ਸਨ। ਹੁਣ ਨਗਰ ਨਿਗਮ ਨੇ ਇਸ ਸੀਵਰੇਜ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਵਿਚ ਦੁਪਹਿਰ ਦੇ ਸਮੇਂ ਸਪਲਾਈ ਹੋਣ ਵਾਲੇ ਪਾਣੀ ਨੂੰ ਵੀ ਬੰਦ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਗਰਮੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਅਜੇ ਕੁਝ ਦਿਨ ਪਹਿਲਾਂ ਹੀ ਮੇਅਰ ਜਗਦੀਸ਼ ਰਾਜ ਰਾਜਾ ਨੇ ਦੁਪਹਿਰ ਦੇ ਸਮੇਂ ਪਾਣੀ ਦੀ ਸਪਲਾਈ ਦੀ ਬਹਾਲੀ ਦਾ ਐਲਾਨ ਕੀਤਾ ਸੀ, ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਕਾਫੀ ਰਾਹਤ ਮਿਲੀ ਸੀ ਪਰ ਹੁਣ ਨਿਗਮ ਨੇ ਦੁਪਹਿਰ ਦਾ ਪਾਣੀ ਬਿਲਕੁਲ ਬੰਦ ਕਰ ਦਿੱਤਾ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਐੱਨ. ਜੀ. ਟੀ. ਦੇ ਨਿਰਦੇਸ਼ਾਂ 'ਤੇ ਨਾਰਥ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਕਈ ਕਾਲੋਨੀਆਂ ਦੇ ਸੀਵਰੇਜ ਪੁਆਇੰਟ ਜੋ ਕਾਲਾ ਸੰਘਿਆਂ ਡ੍ਰੇਨ ਵਿਚ ਸਿੱਧੇ ਡਿੱਗਦੇ ਸਨ, ਉਨ੍ਹਾਂ ਨੂੰ ਬੰਦ ਕਰਕੇ ਸੀਵਰ ਲਾਈਨ 'ਚ ਪਾ ਦਿੱਤਾ ਹੈ, ਜਿਸ ਕਾਰਨ ਡਿਸਪੋਜ਼ਲ 'ਤੇ ਟ੍ਰੀਟਮੈਂਟ ਦੀ ਸਮੱਸਿਆ ਆਉਣ ਲੱਗੀ ਹੈ। ਸੀਵਰ ਲਾਈਨਾਂ 'ਚ ਪਾਣੀ ਦੇ ਦਬਾਅ ਨੂੰ ਘੱਟ ਕਰਨ ਲਈ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨੂੰ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 'ਕੋਰੋਨਾ' ਨੇ ਖੋਹੀ ਰੋਜ਼ੀ-ਰੋਟੀ, ਦੁਖੀ ਹੋ ਕੇ ਵਿਅਕਤੀ ਨੇ ਲਾਇਆ ਮੌਤ ਨੂੰ ਗਲੇ

ਲੈਦਰ ਕੰਪਲੈਕਸ ਰੋਡ ਦੀ ਸਮੱਸਿਆ ਦਾ ਹੱਲ ਹੋਣਾ ਸ਼ੁਰੂ
ਨਿਗਮ ਦੇ ਸੀਵਰੇਜ ਮਹਿਕਮੇ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਵਿਧਾਇਕ ਰਿੰਕੂ ਅਤੇ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਲੈਦਰ ਕੰਪਲੈਕਸ ਰੋਡ ਦੀ ਸੀਵਰੇਜ ਸਮੱਸਿਆ ਨੂੰ ਹੱਲ ਕਰਨ ਦਾ ਜੋ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਉਸ ਦੇ ਤਹਿਤ ਇਸ ਇਲਾਕੇ 'ਚ ਓਵਰਫਲੋਅ ਹੋ ਰਹੀ ਸੀਵਰੇਜ ਲਾਈਨ ਨੂੰ ਕੱਟ ਕੇ ਉਥੋਂ ਸੀਵਰੇਜ ਦਾ ਬਾਈਪਾਸ ਬਣਾਇਆ ਜਾਵੇਗਾ ਅਤੇ ਉਸ ਨੂੰ ਦੂਜੇ ਪੁਆਇੰਟ 'ਚ ਸੁੱਟਿਆ ਜਾਵੇਗਾ, ਜਿਸ ਕਾਰਨ ਇਸ ਇਲਾਕੇ 'ਚ ਓਵਰਫਲੋਅ ਦੀ ਸਮੱਸਿਆ ਖਤਮ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਨਾਰਥ ਹਲਕੇ ਦਾ ਸਾਰਾ ਪਾਣੀ ਬਸਤੀ ਪੀਰਦਾਦ ਡਿਸਪੋਜ਼ਲ ਤੱਕ ਆਉਣ ਤੋਂ ਬਾਅਦ ਇਸ ਡਿਸਪੋਜ਼ਲ ਤੋਂ ਪਾਣੀ ਓਵਰਫਲੋਅ ਹੋ ਕੇ ਲੈਦਰ ਕੰਪਲੈਕਸ ਰੋਡ 'ਤੇ ਜਮ੍ਹਾ ਹੋ ਰਿਹਾ ਸੀ, ਜਿਸ ਕਾਰਨ ਇਲਾਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਧਮਕੀ ਤੱਕ ਦੇਣੀ ਪਈ।


shivani attri

Content Editor

Related News