ਜਲੰਧਰ: ਬਸਤੀ ਸ਼ੇਖ ''ਚੋਂ ਸ਼ਰਾਬ ਬਰਾਮਦ

Thursday, Jun 13, 2019 - 07:38 PM (IST)

ਜਲੰਧਰ: ਬਸਤੀ ਸ਼ੇਖ ''ਚੋਂ ਸ਼ਰਾਬ ਬਰਾਮਦ

ਜਲੰਧਰ (ਮਹਾਜਨ)— ਜਲੰਧਰ ਦੇ ਬਸਤੀ ਸ਼ੇਖ ਕੋਟ ਮੁਹੱਲਾ 'ਚ ਇਕ ਬੰਦ ਘਰ 'ਤੋਂ ਵੱਡੀ ਗਿਣਤੀ 'ਚ ਸ਼ਰਾਬ ਬਰਾਮਦ ਹੋਈ ਹੈ। ਇਸ ਤੋਂ ਬਾਅਦ ਪੁਲਸ ਨੇ ਜਦੋਂ ਇਸੇ ਘਰ ਦੇ ਸਾਹਮਣੇ ਇਕ ਹੋਰ ਘਰ 'ਚ ਛਾਪਾ ਮਾਰਿਆ ਤਾਂ ਪੁਲਸ ਨੂੰ ਉਥੋਂ ਇਕ ਲੋਹੇ ਦੀ ਪੇਟੀ ਮਿਲੀ, ਜਿਸ 'ਚ ਵੀ ਸ਼ਰਾਬ ਲੁਕਾਈ ਗਈ ਸੀ। ਸ਼ਰਾਬ ਕਿਸ ਦੀ ਹੈ, ਅਜੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ।

PunjabKesari

ਏਸੀਪੀ ਵੈਸਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਕੋਟ ਬਸਤੀ ਸ਼ੇਖ 'ਚ ਘਰ ਦੇ ਬਾਹਰ ਤਾਲੇ ਲੱਗੇ ਹਨ ਤੇ ਅੰਦਰ ਸ਼ਰਾਬ ਦੀ ਵੱਡੀ ਖੇਪ ਮੌਜੂਦ ਹੈ, ਜਿਸ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਛਾਪੇਮਾਰੀ ਕੀਤੀ। ਏਸੀਪੀ ਨੇ ਦੱਸਿਆ ਕਿ ਸ਼ਰਾਬ ਤਸਕਰ ਤਾਂ ਮੌਕੇ ਤੋਂ ਫਰਾਰ ਹੈ। ਮੌਕੇ ਤੋਂ 100 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਦੋਸ਼ੀਆਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਚੋਣਾਂ ਤੋਂ ਇਕ ਦਿਨ ਪਹਿਲਾਂ ਵੀ ਇਸੇ ਥਾਂ ਦੇ ਕੋਲ ਸ਼ਰਾਬ ਦਾ ਟਰੱਕ ਬਰਾਮਦ ਹੋਇਆ ਸੀ, ਜਿਸ 'ਚ 400 ਪੇਟੀਆਂ ਸ਼ਰਾਬ ਸੀ।

PunjabKesari


author

Baljit Singh

Content Editor

Related News