ਸਰਕਾਰ ਨੇ ਦਲਿਤ ਹੱਤਿਆਕਾਂਡ ਦੀ ਵਿਆਪਕ ਜਾਂਚ ADGP ਗੁਰਪ੍ਰੀਤ ਦਿਓ ਨੂੰ ਸੌਂਪੀ

Tuesday, Nov 19, 2019 - 08:44 AM (IST)

ਸਰਕਾਰ ਨੇ ਦਲਿਤ ਹੱਤਿਆਕਾਂਡ ਦੀ ਵਿਆਪਕ ਜਾਂਚ ADGP ਗੁਰਪ੍ਰੀਤ ਦਿਓ ਨੂੰ ਸੌਂਪੀ

ਜਲੰਧਰ (ਧਵਨ) : ਦਲਿਤ ਵਿਅਕਤੀ ਦੀ ਹੱਤਿਆ ਨੂੰ ਲੈ ਕੇ ਪੰਜਾਬ ਸਰਕਾਰ ਨੇ ਵਿਆਪਕ ਜਾਂਚ ਏ. ਡੀ. ਜੀ. ਪੀ. ਰੈਂਕ ਦੀ ਪੁਲਸ ਅਧਿਕਾਰੀ ਤੋਂ ਕਰਵਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਦੋਸ਼ੀਆਂ ਨੂੰ ਤਿੰਨ ਮਹੀਨੇ ਦੇ ਅੰਦਰ ਸਖਤ ਸਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਏ. ਡੀ. ਜੀ. ਪੀ. ਵਲੋਂ ਇਹ ਵੀ ਦੇਖਿਆ ਜਾਵੇਗਾ ਕਿ ਕਿਹੜੇ ਅਧਿਕਾਰੀਆਂ ਨੇ ਇਸ ਹੱਤਿਆਕਾਂਡ ਨੂੰ ਰੋਕਣ 'ਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਮਾਮਲੇ 'ਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਡੀ. ਜੀ. ਪੀ. ਦਿਨਕਰ ਗੁਪਤਾ ਨੇ ਏ. ਡੀ. ਜੀ. ਪੀ. ਗੁਰਪ੍ਰੀਤ ਦਿਓ ਨੂੰ ਜਾਂਚ ਦੀ ਜ਼ਿੰਮੇਵਾਰ ਸੌਂਪੀ ਹੈ ਅਤੇ ਉਨ੍ਹਾਂ ਨੂੰ ਇਸ ਬਦਕਿਸਮਤੀ ਘਟਨਾ ਨੂੰ ਲੈ ਕੇ ਆਪਣੀ ਰਿਪੋਰਟ ਜਲਦੀ ਸੌਂਪਣ ਲਈ ਕਿਹਾ ਹੈ ਤਾਂ ਕਿ ਭਵਿੱਖ 'ਚ ਇਸ ਤਰ੍ਹਾਂ ਦੇ ਹੱਤਿਆਕਾਂਡਾਂ ਨੂੰ ਰੋਕਿਆ ਜਾ ਸਕੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਜਿਸ ਵੀ ਅਧਿਕਾਰੀ ਦੀ ਇਸ ਕਾਰਜ 'ਚ ਲਾਪ੍ਰਵਾਹੀ ਸਾਹਮਣੇ ਆਏਗੀ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹ ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਦੀ ਜਾਂਚ ਰਿਪੋਰਟ 'ਤੇ ਖੁਦ ਨਜ਼ਰ ਰੱਖਣਗੇ।


author

cherry

Content Editor

Related News