ਕੋਰੋਨਾ ਦਾ ਖ਼ੌਫ਼, ਜਲੰਧਰ ’ਚ ਡੇਢ ਮਹੀਨੇ ਬਾਅਦ ਇਹ ਨਗਰ ਮੁੜ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

Saturday, Apr 23, 2022 - 05:19 PM (IST)

ਕੋਰੋਨਾ ਦਾ ਖ਼ੌਫ਼, ਜਲੰਧਰ ’ਚ ਡੇਢ ਮਹੀਨੇ ਬਾਅਦ ਇਹ ਨਗਰ ਮੁੜ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

ਜਲੰਧਰ— ਜਲੰਧਰ ਜ਼ਿਲ੍ਹੇ ’ਚ ਬੇਸ਼ੱਕ ਸ਼ੁੱਕਰਵਾਰ ਨੂੰ ਕੋਰੋਨ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਉਥੇ ਹੀ ਬੀਤੇ ਦਿਨੀਂ ਹਰਦਿਆਲ ਨਗਰ, ਗੜਾ ’ਚ ਤਿੰਨ ਕੋਰੋਨਾ ਦੇ ਕੇਸ ਮਿਲਣ ਤੋਂ ਬਾਅਦ ਹੁਣ ਇਸ ਖੇਤਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੋ ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੜਾ ਦੇ ਹਰਦਿਆਲ ਨਗਰ ਨੂੰ ਡੇਢ ਮਹੀਨੇ ਬਾਅਦ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਹੁਣ ਮਹਿਕਮਾ ਸਰਵੇ ਸ਼ੁਰੂ ਕਰੇਗਾ। ਉਥੇ ਹੀ ਦੂਜੇ ਪਾਸੇ ਸ਼ੁੱੁਕਰਵਾਰ ਤੱਕ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 13 ’ਤੇ ਪਹੁੰਚ ਗਈ ਹੈ ਜਦਕਿ ਇਕ ਮਰੀਜ਼ ਹਸਪਤਾਲ ’ਚ ਹੈ। 

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜ਼ਿਲ੍ਹੇ ’ਚ 1,245 ਬੱਚਿਆਂ ਸਮੇਤ 4,057 ਲੋਕਾਂ ਨੇ ਲੁਆਈ ਵੈਕਸੀਨ
ਉਥੇ ਹੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਜ਼ਿਲ੍ਹੇ ਚ ਕੁੱਲ 4,057 ਲੋਕਾਂ ਨੂੰ ਵੈਕਸੀਨ ਲਾਈ ਗਈ ਅਤੇ ਇਨ੍ਹਾਂ ਵਿਚ 12 ਤੋਂ 14 ਸਾਲ ਤੱਕ ਦੇ 1,245 ਬੱਚੇ, 561 ਅੱਲ੍ਹੜ ਅਤੇ ਬੂਸਟਰ ਡੋਜ਼ ਲੁਆਉਣ ਵਾਲੇ 432 ਲਾਭਪਾਤਰੀ ਸ਼ਾਮਲ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 19,16,709 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 16,43,544 ਨੇ ਦੋਵੇਂ ਡੋਜ਼ ਅਤੇ 79,935 ਨੇ ਤਿੰਨੋਂ ਡੋਜ਼ ਲੁਆ ਲਈਆਂ ਹਨ।

ਇਹ ਵੀ ਪੜ੍ਹੋ: ਸ਼ਰਮਨਾਕ: ਨੂਰਪੁਰ ਬੇਦੀ ਵਿਖੇ ਨਾਬਾਲਗ ਕੁਆਰੀ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ, ਜਾਂਚ 'ਚ ਜੁਟੀ ਪੁਲਸ

ਕਿਸੇ ਦੀ ਵੀ ਕੋਰੋਨਾ ਰਿਪੋਰਟ ਨਹੀਂ ਆਈ ਪਾਜ਼ੇਟਿਵ
ਇਸ ਦੇ ਨਾਲ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਕਿਸੇ ਵੀ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਨਹੀਂ ਹੋਈ। ਮਹਿਕਮੇ ਨੂੰ 2,058 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ਵਿਚੋਂ ਇਕ ਹੋਰ ਮਰੀਜ਼ ਰਿਕਵਰ ਹੋ ਗਿਆ। ਮਹਿਕਮੇ ਦੀਆਂ ਟੀਮਾਂ ਨੇ 1,941 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।

ਇਹ ਵੀ ਪੜ੍ਹੋ: ਟਾਂਡਾ: ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਧਾਹਾਂ ਮਾਰਦੀਆਂ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News