ਹੈਵਾਨੀਅਤ: ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਸਮੂਹਿਕ ਜਬਰ-ਜ਼ਿਨਾਹ,ਬੇਹੋਸ਼ ਹੋਣ 'ਤੇ ਵੀ ਨਹੀਂ ਬਖ਼ਸ਼ਿਆ

Sunday, Jul 12, 2020 - 08:45 AM (IST)

ਹੈਵਾਨੀਅਤ: ਕੁੜੀ ਨੂੰ ਅਗਵਾ ਕਰ ਕਈ ਦਿਨਾਂ ਤੱਕ ਕੀਤਾ ਸਮੂਹਿਕ ਜਬਰ-ਜ਼ਿਨਾਹ,ਬੇਹੋਸ਼ ਹੋਣ 'ਤੇ ਵੀ ਨਹੀਂ ਬਖ਼ਸ਼ਿਆ

ਜਲੰਧਰ (ਵਰੁਣ) : ਜਿਸ ਸਮੇਂ ਦੇਸ਼ ਭਰ ਵਿਚ ਤਾਲਾਬੰਦੀ ਸੀ, ਉਸ ਸਮੇਂ ਜਲੰਧਰ 'ਚ 19 ਸਾਲਾ ਇਕ ਕੁੜੀ ਨੂੰ ਅਗਵਾ ਕਰ ਲਿਆ ਗਿਆ, ਜਿਸ ਨੂੰ ਮੁਲਜ਼ਮ ਆਪਣੀ ਗੱਡੀ ਵਿਚ ਪਾ ਕੇ ਰਾਜਸਥਾਨ ਪਹੁੰਚ ਗਏ ਅਤੇ ਉਥੇ ਵਾਰੀ-ਵਾਰੀ ਉਸ ਨਾਲ ਗੈਂਗਰੇਪ ਕੀਤਾ। ਕਿਸੇ ਤਰ੍ਹਾਂ ਇਸ ਦੀ ਸੂਹ ਪੀੜਤਾ ਦੇ ਭਰਾ ਨੂੰ ਮਿਲੀ ਜੋ ਆਪਣੀ ਭੈਣ ਨੂੰ ਰਾਜਸਥਾਨ ਤੋਂ ਵਾਪਸ ਲਿਆਇਆ ਪਰ ਹੁਣ ਜਦੋਂ ਉਸਦੀ ਸਿਹਤ ਵਿਚ ਸੁਧਾਰ ਹੋਇਆ ਤਾਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ 3 ਨੌਜਵਾਨਾਂ ਸਮੇਤ 5 ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਕੇਸ 'ਚ ਲੜਕੀ ਨੂੰ ਵੇਚਣ ਦੀ ਪਲਾਨਿੰਗ ਕਰ ਰਹੀਆਂ 2 ਔਰਤਾਂ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋਂ :  ਕੈਨੇਡਾ ਤੋਂ ਆਈ ਮਾੜੀ ਖ਼ਬਰ,19 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਥਾਣਾ ਨੰਬਰ 1 ਅਧੀਨ ਆਉਂਦੀ ਇਕ ਕਾਲੋਨੀ ਦੀ 19 ਸਾਲਾ ਪੀੜਤ ਕੁੜੀ ਨੇ ਦੱਸਿਆ ਕਿ 3 ਮਈ ਨੂੰ ਸਵੇਰੇ 10 ਵਜੇ ਉਹ ਆਪਣੀ ਮਾਂ ਨਾਲ ਲੱਕੜੀਆਂ ਲੈਣ ਲਈ ਵੇਰਕਾ ਮਿਲਕ ਪਲਾਂਟ ਨੇੜੇ ਗਈ ਸੀ। ਲੱਕੜੀਆਂ ਲੈ ਕੇ ਉਹ ਆਪਣੀ ਮਾਂ ਨਾਲ ਵਾਪਸ ਆ ਰਹੀ ਸੀ ਅਤੇ ਜਿਵੇਂ ਹੀ ਉਸਦੀ ਮਾਂ ਕੁਝ ਅੱਗੇ ਗਈ ਤਾਂ ਇਕ ਗੱਡੀ ਉਸ ਕੋਲ ਆ ਕੇ ਰੁਕੀ, ਜਿਸ ਵਿਚ ਸਵਾਰ ਵਿੱਕੀ ਪੁੱਤਰ ਰਮੇਸ਼ ਕੁਮਾਰ ਵਾਸੀ ਆਦਰਸ਼ ਨਗਰ ਨਜ਼ਦੀਕ ਸ਼ਮਸ਼ਾਨਘਾਟ ਸਾਧਨਪੁਰ ਰਾਜਸਥਾਨ, ਜਿਸ ਨੂੰ ਉਹ ਜਾਣਦੀ ਹੈ ਅਤੇ ਉਸ ਨਾਲ ਇਕ ਹੋਰ ਨੌਜਵਾਨ ਕਾਰ ਵਿਚੋਂ ਉਤਰਿਆ ਅਤੇ ਉਸਦੇ ਮੂੰਹ 'ਤੇ ਰੁਮਾਲ ਰੱਖ ਕੇ ਜ਼ਬਰਦਸਤੀ ਗੱਡੀ ਵਿਚ ਪਾ ਲਿਆ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਰੁਮਾਲ ਨਾਲ ਕੁਝ ਸੁੰਘਾਇਆ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਕਾਫ਼ੀ ਸਮੇਂ ਬਾਅਦ ਜਦੋਂ ਉਸਨੂੰ ਹੋਸ਼ ਆਇਆ ਤਾਂ ਉਹ ਇਕ ਬੰਦ ਕਮਰੇ ਵਿਚ ਸੀ। ਕਾਫੀ ਰੌਲਾ ਪਾਉਣ ਤੋਂ ਬਾਅਦ ਕਮਰਾ ਖੁੱਲ੍ਹਿਆ ਤਾਂ ਵਿੱਕੀ ਕਮਰੇ ਅੰਦਰ ਆਇਆ, ਜਿਸ ਨੇ ਉਸ ਨਾਲ ਕੁੱਟਮਾਰ ਕੀਤੀ ਜਦਕਿ ਰੋਹਿਤ ਵਾਸੀ ਪਿੰਡ ਬੁਚਾਵਾਸ ਰਾਜਸਥਾਨ ਵੀ ਕਮਰੇ ਵਿਚ ਆ ਗਿਆ ਅਤੇ ਉਸ ਨੇ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤਾ ਦਾ ਦੋਸ਼ ਹੈ ਕਿ ਲਗਾਤਾਰ ਰੌਲਾ ਪਾਉਣ 'ਤੇ ਮੁਲਜ਼ਮਾਂ ਨੇ ਉਸ ਨੂੰ ਦੁਬਾਰਾ ਬੇਹੋਸ਼ ਕਰ ਦਿੱਤਾ।

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ 

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਉਸ ਨੇ ਕਿਹਾ ਕਿ ਜਦੋਂ ਉਸਨੂੰ ਹੋਸ਼ ਆਇਆ ਤਾਂ ਵਿੱਕੀ ਅਤੇ ਰੋਹਿਤ ਮੁੜ ਉਸ ਦੇ ਕਮਰੇ ਵਿਚ ਆਏ, ਜਿਨ੍ਹਾਂ ਨੇ ਵਾਰੀ-ਵਾਰੀ ਉਸ ਨਾਲ ਜਬਰ-ਜ਼ਨਾਹ ਕੀਤਾ। ਕਾਫੀ ਦਿਨਾਂ ਤੱਕ ਦੋਵੇਂ ਮੁਲਜ਼ਮ ਉਸ ਨਾਲ ਇਸ ਤਰ੍ਹਾਂ ਕਰਦੇ ਰਹੇ। ਪੀੜਤਾ ਨੇ ਕਿਹਾ ਕਿ ਦੋਵੇਂ ਮੁਲਜ਼ਮ ਮੋਬਾਇਲ 'ਤੇ ਗੱਲ ਕਰਦੇ ਹੋਏ ਬੋਲ ਰਹੇ ਸਨ ਕਿ ਉਨ੍ਹਾਂ ਕੋਲ 19 ਸਾਲ ਦੀ ਲੜਕੀ ਹੈ, ਜਿਸ ਨੂੰ ਉਹ 5 ਲੱਖ ਵਿਚ ਵੇਚ ਰਹੇ ਹਨ। ਇਸ ਦੌਰਾਨ ਚੰਦੂ, ਜੋ ਕਿ ਵਿੱਕੀ ਦੀ ਰਿਸ਼ਤੇਦਾਰ ਹੈ, ਉਸ ਨਾਲ ਗੀਤੋ ਪਤਨੀ ਰਮੇਸ਼ ਕੁਮਾਰ ਵਾਸੀ ਆਦਰਸ਼ ਨਗਰ ਰਾਜਸਥਾਨ ਅਤੇ ਅਨਿਲ ਬਾਬਾ ਵਾਸੀ ਰਾਜਸਥਾਨ ਦੋਵਾਂ ਮੁਲਜ਼ਮਾਂ ਨਾਲ ਉਥੇ ਆਏ, ਜਿਨ੍ਹਾਂ ਨੇ ਵੀਡੀਓ ਕਾਲ ਕਰ ਕੇ ਕਿਸੇ ਨਾਲ ਉਸ ਦਾ 5 ਲੱਖ ਰੁਪਏ ਵਿਚ ਸੌਦਾ ਕਰ ਦਿੱਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਔਰਤਾਂ ਨਾਲ ਆਏ ਅਨਿਲ ਬਾਬਾ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ। ਚੰਦੂ ਅਤੇ ਗੀਤੋ ਨੇ ਇਕ ਸ਼ਮਸ਼ਾਨਘਾਟ ਵਿਚ ਲਿਜਾ ਕੇ ਉਸ ਦੇ ਵਾਲ ਕੱਟੇ ਅਤੇ ਉਸ 'ਤੇ ਜਾਦੂ-ਟੂਣਾ ਵੀ ਕੀਤਾ। ਲਗਭਗ 10 ਦਿਨ ਬਾਅਦ ਉਸਦੇ ਰਾਜਸਥਾਨ ਆਉਣ ਦੀ ਸੂਚਨਾ ਉਸਦੇ ਭਰਾ ਨੂੰ ਮਿਲੀ, ਜੋ ਕਿਸੇ ਤਰ੍ਹਾਂ ਉਸਨੂੰ ਛੁਡਾ ਕੇ ਜਲੰਧਰ ਲੈ ਆਇਆ। ਜਲੰਧਰ ਆਉਂਦੇ ਹੀ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿਵੇਂ ਹੀ ਉਸਦੀ ਸਿਹਤ ਵਿਚ ਸੁਧਾਰ ਹੋਇਆ ਤਾਂ ਇਹ ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ। ਪੁਲਸ ਨੇ ਸ਼ਿਕਾਇਤ ਆਉਣ ਤੋਂ ਬਾਅਦ ਵਿੱਕੀ ਪੁੱਤਰ ਰਮੇਸ਼ ਕੁਮਾਰ ਵਾਸੀ ਆਦਰਸ਼ ਨਗਰ ਸਾਧਨਪੁਰ ਰਾਜਸਥਾਨ, ਰੋਹਿਤ ਪੁੱਤਰ ਰਮੇਸ਼ ਕੁਮਾਰ ਵਾਸੀ ਬੁਚਾਵਾਸ ਰਾਜਸਥਾਨ, ਗੀਤੋ ਪਤਨੀ ਰਮੇਸ਼ ਕੁਮਾਰ ਵਾਸੀ ਰਾਜਸਥਾਨ, ਅਨਿਲ ਬਾਬਾ ਵਾਸੀ ਰਾਜਸਥਾਨ ਅਤੇ ਚੰਦੂ ਵਾਸੀ ਰਾਜਸਥਾਨ ਵਿਰੁੱਧ ਕੇਸ ਦਰਜ ਕਰ ਲਿਆ । ਥਾਣਾ ਨੰਬਰ 1 ਦੇ ਮੁਖੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋਂ :ਪੰਜਾਬੀ 'ਤੇ ਮਾਣ: ਫਰਾਂਸ ਦੇ ਕਾਲਜ ਨੇ ਪੱਗ ਬੰਨ੍ਹਣ ਕਾਰਨ ਕੱਢਿਆ ਸੀ ਬਾਹਰ ਅੱਜ ਬਣਿਆ ਡਿਪਟੀ ਮੇਅਰ


author

Baljeet Kaur

Content Editor

Related News