ਜਲੰਧਰ ਦੇ ਮਸ਼ਹੂਰ ਫਰਨੀਚਰ ਦੀ ਦੁਕਾਨ ''ਤੇ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਾਇਆ ਕਾਬੂ
Tuesday, Sep 08, 2020 - 06:06 PM (IST)
ਜਲੰਧਰ (ਸੋਨੂੰ): ਜਲੰਧਰ 'ਚ ਬੀਤੀ ਰਾਤ 66 ਫੁੱਟੀ ਰੋਡ 'ਤੇ ਹਾਈ ਗਰੇਡ ਫਰਨੀਚਰ ਫੈਕਟਰੀ ਦੀ ਦੁਕਾਨ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਦੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਇਆ ਹੈ। ਲਕੜੀ ਹੋਣ ਦੇ ਕਾਰਨ ਅੱਗ ਬੁਝਾਉਣ 'ਚ ਫਾਇਰ ਬ੍ਰਿਗੇਡ ਨੂੰ ਕੜੀ ਮੁਸ਼ਕਤ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਪਤੀ ਹੱਥੋਂ ਤੰਗ ਆਈ 2 ਬੱਚਿਆਂ ਦੀ ਮਾਂ, ਤਲਾਕ ਦਿੱਤੇ ਬਿਨਾਂ ਦੂਜੀ ਵਾਰ ਪਾਇਆ ਸ਼ਗਨਾਂ ਦਾ ਚੂੜਾ
ਫਰਨੀਚਰ ਫੈਕਟਰੀ ਦੇ ਮਾਲਕ ਸੰਜੈ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਾਈ ਬਣਾਉਣ ਵਾਲੇ ਦਾ ਫੋਨ ਆਇਆ ਸੀ ਕਿ ਉਨ੍ਹਾਂ ਦੀ ਫੈਕਟਰੀ 'ਚ ਅੱਗ ਲੱਗ ਗਈ ਹੈ। ਸਵੇਰੇ ਸਾਢੇ 3 ਵਜੇ ਨੂੰ ਆਪਣੀ ਫੈਕਟਰੀ ਪਹੁੰਚੇ ਅਤੇ ਦੇਖਿਆ ਕਿ ਅੱਗ ਪੂਰੀ ਤਰ੍ਹਾਂ ਫੈਕਟਰੀ 'ਚ ਲੱਗੀ ਹੋਈ ਸੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਕੇ ਅੱਗ ਬੁਝਾਉਣ 'ਚ ਲੱਗ ਗਈਆਂ। ਅਜੇ ਤੱਕ ਕਿੰਨਾ ਨੁਕਸਾਨ ਹੋਇਆ ਇਹ ਕਹਿਣਾ ਮੁਸ਼ਕਲ ਹੈ।
ਇਹ ਵੀ ਪੜ੍ਹੋ: ਕੀ ਇਕੱਠੇ ਹੋਣਗੇ ਬਾਦਲ ਤੇ ਢੀਂਡਸਾ ?
ਅੱਗ ਬੁਝਾਉਣ ਵਾਲੇ ਵਿਭਾਗ ਦੇ ਅਫ਼ਸਰ ਰਾਜਿੰਦਰ ਸਹੋਤਾ ਨੇ ਦੱਸਿਆ ਕਿ ਸਵੇਰੇ ਸਾਢੇ 3 ਵਜੇ ਦੇ ਕਰੀਬ 66 ਫੁੱਟੀ ਰੋਡ 'ਤੇ ਸਥਿਤ ਫਰਨੀਚਰ ਦੀ ਫੈਕਟਰੀ 'ਚ ਅੱਗ ਬੁਝਾਉਣ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ 40 ਤੋਂ 50 ਗੱਡੀਆਂ ਅੱਗ ਬੁਝਾਉਣ 'ਚ ਲੱਗੀਆਂ, ਜਿਸ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। 6 ਸਾਮਾਨ ਅਤੇ ਕੁੱਝ ਕੀਮਤੀ ਸਾਮਾਨ ਉਨ੍ਹਾਂ ਨੇ ਫੈਕਟਰੀ ਦੇ ਅੰਦਰੋਂ ਕੱਢਿਆ ਪਰ ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।