ਜਲੰਧਰ 'ਚ ਵੱਡੀ ਵਾਰਦਾਤ : ਬੇਰਹਿਮੀ ਨਾਲ ਬਜ਼ੁਰਗ ਦਾ ਕਤਲ

Thursday, May 21, 2020 - 04:43 PM (IST)

ਜਲੰਧਰ 'ਚ ਵੱਡੀ ਵਾਰਦਾਤ : ਬੇਰਹਿਮੀ ਨਾਲ ਬਜ਼ੁਰਗ ਦਾ ਕਤਲ

ਜਲੰਧਰ (ਸੁਨੀਲ ਮਹਾਜਨ) :ਜਲੰਧਰ ਦੇ ਸੰਤੋਖਪੁਰਾ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਮਾਮੂਲੀ ਵਿਵਾਦ ਤੋਂ ਹੋਏ ਝਗੜੇ 'ਚ ਗੁਆਂਢੀਆਂ ਨੇ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਘਰ ਦੇ ਅੱਗੇ ਪਾਣੀ ਡੋਲ੍ਹਣ ਤੋਂ ਹੋਇਆ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ 91 ਸ਼ੱਕੀ ਮਰੀਜ਼ਾਂ ਦੀ 'ਕੋਰੋਨਾ' ਰਿਪੋਰਟ ਆਈ ਨੈਗੇਟਿਵ, ਜਾਣੋ ਤਾਜ਼ਾ ਹਾਲਾਤ

ਦਰਅਸਲ, ਦਵਿੰਦਰ ਸਿੰਘ ਦੀ ਆਪਣੇ ਗੁਆਂਢੀਆਂ ਨਾਲ ਪੁਰਾਣੀ ਰੰਜਿਸ਼ ਚਲੀ ਆ ਰਹੀ ਸੀ। ਕੱਲ ਉਸਦੀ ਪਤਨੀ ਸਫਾਈ ਕਰਦਿਆਂ ਘਰ ਦੇ ਅੱਗੇ ਪਾਣੀ ਡੋਲ੍ਹ ਰਹੀ ਸੀ, ਜਿਸਨੂੰ ਲੈ ਕੇ ਗੁਆਂਢੀਆਂ ਨਾਲ ਵਿਵਾਦ ਹੋ ਗਿਆ। ਇਸੇ ਦੌਰਾਨ 8-1@ ਗੁਆਂਢੀਆਂ ਨੇ ਦਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਿਸੇ ਗਲੀ 'ਚ ਪਲਾਟ ਨੂੰ ਲੈ ਕੇ ਗੁਆਂਢੀ ਦਾ ਕਿਸੇ ਨਾਲ ਝਗੜਾ ਚੱਲ ਰਿਹਾ ਹੈ।  ਉਧਰ ਪੁਲਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਪੁਲਸ ਵਲੋਂ ਜਲਦ ਗ੍ਰਿਫਤਾਰ ਕਰ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ।

 


author

Baljeet Kaur

Content Editor

Related News