ਗੋਲੀਆਂ ਨਾਲ ਭੁੰਨੇ ਗਏ ਕਾਂਗਰਸੀ ਆਗੂ ਦਾ ਨਹੀਂ ਹੋਇਆ ਸਸਕਾਰ, ਪਰਿਵਾਰ ਨੇ ਕੀਤੀ ਇਹ ਮੰਗ

05/05/2020 7:42:21 PM

ਕਾਲਾ ਸੰਘਿਆਂ (ਨਿੱਝਰ)— ਆਲਮਗੀਰ (ਕਾਲਾ ਸੰਘਿਆਂ) ਦੇ ਨੌਜਵਾਨ ਕਾਂਗਰਸੀ ਆਗੂ ਬਲਕਾਰ ਸਿੰਘ 'ਮੰਤਰੀ' ਪੁੱਤਰ ਭੋਲਾ ਸਿੰਘ, ਜਿਸ ਦਾ ਐਤਵਾਰ ਸ਼ਾਮ ਕਪੂਰਥਲਾ-ਨਕੋਦਰ ਸੜਕ 'ਤੇ ਤੇਜ਼ਧਾਰ ਹਥਿਆਰਾਂ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪੁਲਸ ਵੱਲੋਂ ਲਾਸ਼ ਪੀੜਤ ਪਰਿਵਾਰ ਦੇ ਸਪੁਰਦ ਕਰ ਦਿੱਤੀ ਗਈ ਹੈ। ਪੀੜਤ ਪਰਿਵਾਰ ਵੱਲੋਂ ਸੋਮਵਾਰ ਮ੍ਰਿਤਕ ਦੇਹ ਨੂੰ ਸਥਾਨਕ 'ਮ੍ਰਿਤਕ ਦੇਹ ਸੰਭਾਲ ਘਰ' ਵਿਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਮ੍ਰਿਤਕ ਦਾ ਸੰਸਕਾਰ ਨਾ ਕਰਨ ਦਾ ਆਖਦਿਆਂ ਘਰ ਦੇ ਮੂਹਰੇ ਸੜਕ 'ਚ ਰੋਸ ਧਰਨਾ ਦਿੰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਪੁਰਜ਼ਰ ਮੰਗ ਕੀਤੀ ਗਈ। ਇਸ ਦੌਰਾਨ ਮੌਕੇ 'ਤੇ ਪਹੁੰਚ ਕੇ ਹਰਿੰਦਰ ਸਿੰਘ ਗਿੱਲ ਡੀ. ਐੱਸ. ਪੀ. ਅਤੇ ਗੁਰਦਿਆਲ ਸਿੰਘ ਐੱਸ. ਐੱਚ. ਓ. ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਪੁਲਸ ਢੁੱਕਵੀਂ ਕਾਰਵਾਈ ਕਰੇਗੀ ਅਤੇ ਕੋਈ ਵੀ ਦੋਸ਼ੀ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਨਾਂਦੇੜ ਤੋਂ ਪਰਤੇ ਦੋ ਹੋਰ ਸ਼ਰਧਾਲੂ 'ਕੋਰੋਨਾ' ਪਾਜ਼ੇਟਿਵ, ਗਿਣਤੀ 36 ਤੱਕ ਪੁੱਜੀ

PunjabKesari

ਥਾਣਾ ਸਦਰ ਕਪੂਰਥਲਾ ਦੀ ਪੁਲਸ ਵੱਲੋਂ ਤੀਰਥ ਸਿੰਘ ਨੰਬਰਦਾਰ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਕਥਿਤ ਦੋਸ਼ੀਆਂ, ਜਿਨ੍ਹਾਂ 'ਚ ਮਨਜੀਤ ਮਾਨ, ਰੇਸ਼ਮ ਲਾਲ, ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਸੋਨੀ, ਹਰਵਿੰਦਰ ਸਿੰਘ ਹੈਰੀ, ਵਿਕਰਮ, ਮੁਖਤਿਆਰ ਸਿੰਘ, ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਜਗਦੀਸ਼ ਲੰਬੜ, ਤੀਰਥ ਬਾਗੜੀ, ਰਛਪਾਲ ਸਿੰਘ, ਜਸਵਿੰਦਰ ਕੌਰ, ਹਰਨੇਕ ਸਿੰਘ ਨੇਕਾ, ਦਵਿੰਦਰ ਸਿੰਘ ਮੰਗਾ, ਮਹਿੰਦਰ ਕੌਰ, ਜਵਾਹਰ ਸਿੰਘ ਜਵਾਹਰਾ, ਭੁਪਿੰਦਰ ਸਿੰਘ ਸ਼ੇਰਾ, ਹਰਜਾਪ ਸਿੰਘ, ਭੁੱਲਾ ਖਿਲਾਫ ਜੁਰਮ ਧਾਰਾ 302, 450, 120-ਬੀ , 148,149 ਆਈ ਪੀ ਸੀ, 25/27-54-59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ਦਾ ਹਾਲ ਜਾਣੋ ਮਰੀਜ਼ਾਂ ਦੀ ਜ਼ੁਬਾਨੀ

PunjabKesari

ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ.
ਹਰਿੰਦਰ ਸਿੰਘ ਗਿੱਲ ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਨੇ ਦੱਸਿਆ ਕਿ ਬਲਕਾਰ ਸਿੰਘ ਮੰਤਰੀ ਦੇ ਕਤਲ ਦਾ ਇਹ ਮਾਮਲਾ ਦੋ ਧਿਰਾਂ ਦੀ ਆਪਸੀ ਪੁਰਾਣੀ ਰੰਜਿਸ਼ ਦਾ ਹੈ ਤੇ ਪੁਲਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪੀੜਤ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਮਿਰਤਕ ਦੇ ਭਰਾ ਨੰਬਰਦਾਰ ਤੀਰਥ ਸਿੰਘ ਪੁੱਤਰ ਭੋਲਾ ਸਿੰਘ ਦੇ ਬਿਆਨਾਂ 'ਤੇ 22 ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਦਕਿ ਉਕਤ ਸਾਰੇ ਦੋਸ਼ੀ ਘਰਾਂ ਨੂੰ ਜਿੰਦਰੇ ਲਾ ਕੇ ਭੱਜੇ ਹੋਏ ਹਨ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਸੀ. ਆਈ. ਏ. ਅਤੇ ਥਾਣਾ ਸਦਰ ਕਪੂਰਥਲਾ ਦੀਆਂ ਪੁਲਸ ਪਾਰਟੀਆਂ ਵੱਲੋਂ ਰੇਡ ਕੀਤੀ ਜਾ ਰਹੀ ਹੈ ਅਤੇ ਕੁਝ ਰਿਸ਼ਤੇਦਾਰਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਜਲੰਧਰ 'ਚੋਂ ਨਵੇਂ 9 ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਪੀੜਤ ਧਿਰ ਵੱਲੋਂ ਸਥਾਨਕ ਪੁਲਸ ਚੌਕੀ ਇੰਚਾਰਜ ਬਲਵੀਰ ਸਿੰਘ ਸਿੱਧੂ ਏ. ਐੱਸ. ਆਈ. ਖ਼ਿਲਾਫ਼ ਦੋਸ਼ੀਆਂ ਦੇ ਸੰਦਰਭ 'ਚ ਲਾਏ ਦੋਸ਼ਾਂ ਦੇ ਜਵਾਬ ਡੀ. ਐੱਸ. ਪੀ. ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਕਿਉਂਕਿ ਜੋ ਪਹਿਲੀ ਪੁਰਾਣੀ ਰੰਜਸ਼ ਸੀ ਉਸ 'ਚ ਜੋ ਦਰਖਾਸਤਾਂ ਦੂਸਰੀ ਧਿਰ ਖਿਲਾਫ ਇੰਨਾ ਵਲੋਂ ਦਿੱਤੀਆਂ ਗਈਆਂ ਸਨ, ਇਨ੍ਹਾਂ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਸਨ, ਜਦਕਿ ਅਜਿਹੀ ਕੋਈ ਗੱਲ ਨਹੀਂ ਸੀ ਇੰਚਾਰਜ ਵੱਲੋਂ ਬਣਦੀ ਕਾਰਵਾਈ ਕਾਨੂੰਨ ਤਹਿਤ ਕੀਤੀ ਗਈ ਹੈ ਅਤੇ ਪੁਲਸ ਹਰ ਨਾਗਰਿਕ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ।


shivani attri

Content Editor

Related News