ਜਲੰਧਰ 'ਚ 15 ਦਿਨਾਂ 'ਚ 2 ਕਤਲਾਂ ਸਣੇ ਹੋਈਆਂ ਇਹ ਵਾਰਦਾਤਾਂ, ਫਿਰ ਵੀ ਰਾਤ ਨੂੰ ਨਹੀਂ ਹੋ ਰਹੀ ਨਾਕਾਬੰਦੀ

10/03/2020 3:15:03 PM

ਜਲੰਧਰ (ਜ. ਬ.)— ਸ਼ਹਿਰ 'ਚ ਡਗਮਗਾਉਂਦੀ ਕਾਨੂੰਨ ਵਿਵਸਥਾ ਲੋਕਾਂ ਲਈ ਖ਼ੌਫ਼ ਬਣਦੀ ਜਾ ਰਹੀ ਹੈ। ਸ਼ਹਿਰ 'ਚ 15 ਦਿਨਾਂ ਅੰਦਰ 2 ਕਤਲ ਹੋ ਗਏ। ਇਸ ਦੇ ਨਾਲ ਹੀ ਲੁੱਟਖੋਹ ਅਤੇ ਚੋਰੀ ਦੀਆਂ 11 ਵਾਰਦਾਤਾਂ ਵੀ ਹੋਈਆਂ ਪਰ ਪੁਲਸ ਪ੍ਰਸ਼ਾਸਨ ਵੱਲੋਂ ਰਾਤ ਸਮੇਂ ਸ਼ਹਿਰ ਦੀ ਸੁਰੱਖਿਆ ਲਈ ਕੋਈ ਖਾਸ ਇੰਤਜ਼ਾਮ ਨਹੀਂ ਕੀਤਾ ਗਿਆ। ਤਿਉਹਾਰਾਂ ਦਾ ਸੀਜ਼ਨ ਨੇੜੇ ਆਉਣ ਦੇ ਬਾਵਜੂਦ ਰਾਤ ਸਮੇਂ ਪੁਲਸ ਸੜਕਾਂ ਅਤੇ ਚੌਰਾਹਿਆਂ 'ਤੇ ਵਿਖਾਈ ਹੀ ਨਹੀਂ ਦਿੰਦੀ, ਪੈਟਰੋਲਿੰਗ ਤਾਂ ਦੂਰ ਦੀ ਗੱਲ ਹੈ।

ਇਹ ਵੀ ਪੜ੍ਹੋ: ਫਗਵਾੜਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ (ਤਸਵੀਰਾਂ)

PunjabKesari

ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਵਿਚ ਵਧ ਰਹੇ ਕ੍ਰਾਈਮ ਦੇ ਗ੍ਰਾਫ ਦੇ ਬਾਵਜੂਦ ਰਾਤ ਨੂੰ ਥਾਣਿਆਂ ਦੇ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਜੇਕਰ ਕਿਸੇ ਨੂੰ ਐਮਰਜੈਂਸੀ 'ਚ ਥਾਣੇ ਜਾਣਾ ਵੀ ਪੈਂਦਾ ਹੈ ਤਾਂ ਪਹਿਲਾਂ ਅੰਦਰੋਂ ਉੱਠ ਕੇ ਆਉਣ ਵਾਲੇ ਮੁਲਾਜ਼ਮਾਂ ਦਾ ਇੰਤਜ਼ਾਰ ਕਰਨਾ ਪਵੇਗਾ ਅਤੇ ਫਿਰ ਜਾ ਕੇ ਥਾਣੇ ਦਾ ਗੇਟ ਖੋਲ੍ਹਿਆ ਜਾਵੇਗਾ। ਕਮਿਸ਼ਨਰੇਟ ਪੁਲਸ ਦੇ ਜ਼ਿਆਦਾਤਰ ਥਾਣਿਆਂ ਨੂੰ ਰਾਤ ਸਮੇਂ ਅੰਦਰੋਂ ਬੰਦ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਹਰਦੀਪ ਪੁਰੀ ਦਾ ਵਿਰੋਧੀ ਪਾਰਟੀਆਂ 'ਤੇ ਤੰਜ, ਕਿਹਾ-ਲੋਕ ਸਭਾ 'ਚ ਰੱਖਣ ਆਪਣੀ ਗੱਲ

PunjabKesari

'ਜਗ ਬਾਣੀ' ਦੀ ਟੀਮ ਨੇ ਸ਼ਹਿਰ ਦੇ ਅੰਦਰੂਨੀ ਚੌਰਾਹਿਆਂ ਬਸਤੀ ਅੱਡਾ, ਸ਼ਾਸਤਰੀ ਮਾਰਕੀਟ ਚੌਕ, ਕਪੂਰਥਲਾ ਚੌਕ, ਨਕੋਦਰ ਚੌਕ, ਲਾਡੋਵਾਲੀ ਰੋਡ, ਦੋਮੋਰੀਆ ਪੁਲ, ਅੱਡਾ ਟਾਂਡਾ, ਲੰਮਾ ਪਿੰਡ ਆਦਿ 'ਤੇ ਜਾ ਕੇ ਵੇਖਿਆ ਤਾਂ ਉਥੇ ਨਾ ਹੀ ਕੋਈ ਪੁਲਸ ਨਾਕਾ ਸੀ ਅਤੇ ਨਾ ਹੀ 30 ਮਿੰਟਾਂ ਅੰਦਰ ਉਥੋਂ ਕੋਈ ਪੁਲਸ ਦੀ ਗੱਡੀ ਪੈਟਰੋਲਿੰਗ ਕਰਦੀ ਲੰਘੀ।

ਇਹ ਵੀ ਪੜ੍ਹੋ: ਤੱਲ੍ਹਣ ਸਾਹਿਬ ਗੁਰਦੁਆਰੇ ਦੇ 6 ਸੇਵਾਦਾਰ ਕੋਰੋਨਾ ਪਾਜ਼ੇਟਿਵ, ਜਾਣੋ ਜਲੰਧਰ ਜ਼ਿਲ੍ਹੇ ਦੇ ਤਾਜ਼ਾ ਹਾਲਾਤ

PunjabKesari

ਕਮਿਸ਼ਨਰੇਟ ਪੁਲਸ ਕੋਲ ਅਧਿਕਾਰੀਆਂ ਦੀ ਵੱਡੀ ਫ਼ੌਜ
ਜਲੰਧਰ ਕਮਿਸ਼ਨਰੇਟ ਪੁਲਸ ਕੋਲ ਅਧਿਕਾਰੀਆਂ ਦੀ ਵੱਡੀ ਫੌਜ ਹੈ ਪਰ ਇਸ ਦੇ ਬਾਵਜੂਦ ਸ਼ਹਿਰ 'ਚ ਰਾਤ ਦੀ ਸੁਰੱਖਿਆ ਨੂੰ ਲੈ ਕੇ ਉਸ ਕੋਲ ਕੋਈ ਯੋਜਨਾ ਨਹੀਂ ਹੈ। ਦੱਸ ਦੇਈਏ ਕਿ ਸ਼ਹਿਰ 'ਚ ਸੀ. ਪੀ. ਸਮੇਤ 5 ਡੀ. ਸੀ. ਪੀ., 6 ਏ. ਡੀ. ਸੀ. ਪੀ. ਅਤੇ 20 ਏ. ਸੀ. ਪੀ. ਹਨ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ

PunjabKesari

15 ਦਿਨਾਂ ਵਿਚ ਹੋਈਆਂ ਵਾਰਦਾਤਾਂ ਦਾ ਵੇਰਵਾ
15 ਸਤੰਬਰ : ਸ਼ਿਵ ਨਗਰ ਦੇ ਇਕ ਘਰ ਵਿਚੋਂ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ।
17 ਸਤੰਬਰ : ਲਾਜਪਤ ਨਗਰ 'ਚ ਔਰਤ ਦੀ ਚੇਨ ਝਪਟੀ ਪਰ ਹਾਦਸਾ ਹੋਣ 'ਤੇ ਲੁਟੇਰਾ ਫੜਿਆ ਗਿਆ।
18 ਸਤੰਬਰ : ਭਗਵਾਨ ਵਾਲਮੀਕਿ ਚੌਕ ਨੇੜਿਓਂ ਗੱਡੀ 'ਚੋਂ ਡੇਢ ਲੱਖ ਰੁਪਏ ਚੋਰੀ।
21 ਸਤੰਬਰ : ਜਮਸ਼ੇਰ ਦੇ ਬਜ਼ੁਰਗ ਮਾਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ।
24 ਸਤੰਬਰ : ਮਾਡਲ ਟਾਊਨ 'ਚ ਔਰਤ ਕੋਲੋਂ ਪਰਸ ਖੋਹਿਆ।
24 ਸਤੰਬਰ : ਨੈਸ਼ਨਲ ਐਵੇਨਿਊ ਦਕੋਹਾ ਦੇ ਇਕ ਘਰ 'ਚ ਚੋਰੀ।
25 ਸਤੰਬਰ : ਮੰਡੀ ਫੈਂਟਨਗੰਜ ਵਿਚ ਪ੍ਰਾਪਰਟੀ ਡੀਲਰ ਦੇ ਘਰ ਚੋਰੀ।
25 ਸਤੰਬਰ : ਨਕੋਦਰ ਚੌਕ ਵਿਚ ਪੈਦਲ ਜਾ ਰਹੇ ਨੌਜਵਾਨ ਕੋਲੋਂ ਮੋਬਾਇਲ ਝਪਟਿਆ।
25 ਸਤੰਬਰ : ਜੋਤੀ ਚੌਕ ਨੇੜੇ ਨੌਜਵਾਨ ਨੂੰ ਲੁੱਟਣ ਦੀ ਕੋਸ਼ਿਸ਼
25 ਸਤੰਬਰ : ਬਸਤੀ ਅੱਡਾ ਚੌਕ ਨੇੜੇ ਨੌਜਵਾਨ ਨੂੰ ਦਾਤ ਦਿਖਾ ਕੇ ਲੁੱਟਿਆ।
28 ਸਤੰਬਰ : ਤੇਜਮੋਹਨ ਨਗਰ ਵਿਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿਚ ਚੋਰੀ।
28 ਸਤੰਬਰ : ਲਾਲ ਕੁੜਤੀ ਬਾਜ਼ਾਰ ਵਿਚ 17 ਸਾਲ ਦੇ ਅਰਮਾਨ ਦੀ ਹੱਤਿਆ।
29 ਸਤੰਬਰ : ਹਰਦਿਆਲ ਨਗਰ ਦੇ ਇਕ ਘਰ ਵਿਚ ਚੋਰੀ।

ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਦੱਸੀਆਂ ਨਣਾਨਾਂ ਦੀਆਂ ਕਰਤੂਤਾਂ

PunjabKesari

ਸਿਰਫ਼ ਚਲਾਨ ਕੱਟਣ ਲਈ ਦਿਨ ਸਮੇਂ ਲਾਏ ਜਾਂਦੇ ਹਨ ਨਾਕੇ
ਦਿਨ ਸਮੇਂ ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਸ ਨਾਕੇ ਤਾਂ ਲਾ ਲੈਂਦੀ ਹੈ ਪਰ ਸਿਰਫ਼ ਚਲਾਨ ਕੱਟਣ ਲਈ। ਕੋਵਿਡ-19 ਦੌਰਾਨ ਪੁਲਸ ਨੇ ਇਨ੍ਹਾਂ ਨਾਕਿਆਂ 'ਤੇ ਚਲਾਨ ਕੱਟ-ਕੱਟ ਕੇ ਕਰੋੜਾਂ ਰੁਪਏ ਇਕੱਠੇ ਕਰ ਲਏ ਪਰ ਸੁਰੱਖਿਆ ਵੱਲ ਉਸ ਦਾ ਕੋਈ ਧਿਆਨ ਨਹੀਂ ਹੈ। ਪੁਲਸ ਦੇ ਚਲਾਨ ਕੱਟਣ ਦੀ ਮੁਹਿੰਮ ਤੋਂ ਲੋਕ ਵੀ ਪ੍ਰੇਸ਼ਾਨ ਹਨ ਕਿਉਂਕਿ ਚਲਾਨ ਭੁਗਤਣ ਦੀ ਤਾਰੀਖ਼ ਨਿਕਲਣ ਦੇ ਬਾਵਜੂਦ ਲੋਕ ਆਪਣਾ ਚਲਾਨ ਨਹੀਂ ਭੁਗਤ ਪਾ ਰਹੇ।

ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ


shivani attri

Content Editor

Related News