ਜਾਣੋਂ ਕਿਕ੍ਰੇਟਰ ਹਰਭਜਨ ਸਿੰਘ ਨੇ ਕਿਉਂ ਢਾਹੀ ਆਪਣੀ ਆਲੀਸ਼ਾਨ ਕੋਠੀ (ਵੀਡੀਓ)

Sunday, Jan 20, 2019 - 11:05 AM (IST)

ਜਲੰਧਰ (ਸੋਨੂੰ) : ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਭੱਜੀ ਨੇ ਆਪਣੀ ਆਲੀਸ਼ਾਵ ਕੋਠੀ 'ਤੇ ਡਿੱਚ ਚਲਵਾ ਦਿੱਤੀ ਗਈ। ਜਾਣਕਾਰੀ ਮੁਤਾਬਕ ਭੱਜੀ ਨੇ ਆਪਣੇ ਸੁਪਨਿਆਂ ਦੇ ਇਸ ਮਹਿਲ ਨੂੰ ਬਹੁਤ ਹੀ ਰੀਝਾਂ ਨਾਲ ਬਣਵਾਇਆ ਸੀ। ਖਾਸ ਕਰਕੇ ਭੱਜੀ ਨੇ ਮਹਿਲ ਆਪਣੀ ਮਾਂ ਲਈ ਖੜ੍ਹਾ ਕੀਤਾ। ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਦੀ ਡੋਲੀ ਵੀ ਭੱਜੀ ਦੇ ਇਸ ਸੁਪਨਿਆ ਦੇ ਮਹਿਲ 'ਚ ਹੀ ਆਈ ਸੀ। 

ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਰੀਝਾਂ ਨਾਲ ਬਣਵਾਏ ਸੁਪਨਿਆਂ ਦੇ ਮਹਿਲ ਨੂੰ ਇਸ ਕਰਕੇ ਢਾਹਿਆ ਜਾ ਰਿਹਾ ਕਿਉਂਕਿ ਘਰ ਦੀਆਂ ਨੀਹਾਂ 'ਚ ਸਿਉਂਕ ਲੱਗ ਗਈ ਹੈ। ਸਿਉਂਕ ਲੱਗਣ ਕਾਰਨ ਇੱਟਾਂ ਅੱਧੀਆਂ ਰਹਿ ਗਈਆਂ ਹਨ, ਜਿਸੇ ਦੇ ਚੱਲਦਿਆਂ ਸੁਰੱਖਿਆ ਦੇ ਲਿਹਾਜੇ ਕਾਰਨ ਹੀ ਘਰ ਨੂੰ ਢਾਹਿਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ 'ਚ ਵਾਸਤੂਦੋਸ਼ ਦੇ ਕਾਰਨ ਘਰ ਢਾਹੁਣ ਦੀਆਂ ਆ ਰਹੀਆਂ ਖਬਰਾਂ ਦਾ ਵੀ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸੁਪਨਿਆਂ ਦੇ ਮਹਿਲ ਨੂੰ ਮੁੜ ਖੜ੍ਹਾ ਕਰਨਗੇ।


author

Baljeet Kaur

Content Editor

Related News