ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, ਵੱਡੀ ਗਿਣਤੀ 'ਚ ਫਿਰ ਮਿਲੇ ਨਵੇਂ ਮਾਮਲੇ
Sunday, Aug 23, 2020 - 09:56 PM (IST)

ਜਲੰਧਰ (ਰੱਤਾ)— ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਜ਼ਿਲ੍ਹਾ ਜਲੰਧਰ 'ਚ ਜਿੱਥੇ ਕੋਰੋਨਾ ਨੇ ਦੋ ਹੋਰ ਮਰੀਜ਼ਾਂ ਦੀ ਜਾਨ ਲੈ ਲਈ, ਉਥੇ ਹੀ 77 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਕੋਰੋਨਾ ਕਾਰਨ ਮਰਨ ਵਾਲੇ ਦੀ ਪਛਾਣ ਅਵਤਾਰ ਨਗਰ ਦੇ ਰਹਿਣ ਵਾਲੇ 67 ਸਾਲਾ ਬਜ਼ੁਰਗ ਵਜੋਂ ਹੋਈ ਹੈ। ਇਸ ਦੇ ਇਲਾਵਾ ਇਕ ਔਰਤ ਦੀ ਵੀ ਕੋਰੋਨਾ ਕਾਰਨ ਮੌਤ ਹੋਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਮੈਡੀਕਲ ਕਾਲਜ ਤੋਂ ਪਹਿਲਾਂ ਸਵੇਰੇ 39 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਅਤੇ ਦੁਪਹਿਰ ਬਾਅਦ 38 ਹੋਰ ਪਾਜ਼ੇਟਿਵ ਕੇਸ ਪਾਏ ਗਏ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ
ਇਥੇ ਇਹ ਵੀ ਦੱਸ ਦੇਈਏ ਕਿ ਲੋਹੀਆਂ ਖਾਸ ਵਿਖੇ ਕੋਰੋਨਾ ਪਾਜ਼ੇਟਿਵ ਪੀੜਤ ਜਸਵੰਤ ਸਿੰਘ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਹੈ, ਜੋਕਿ ਘਰ 'ਚ ਹੀ ਇਕਾਂਤਵਾਸ ਸੀ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਦਵਿੰਦਰ ਸਿੰਘ ਸਮਰਾ ਵੱਲੋਂ ਕੀਤੀ ਗਈ ਹੈ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
1. ਗਾਂਧੀ ਕੈਂਪ : ਨੀਲਮ, ਗੀਤਾ
2. ਪੁਲਸ ਥਾਣਾ ਨੰਬਰ 1 : ਨਰਿੰਦਰ, ਰਾਕੇਸ਼ ਕੁਮਾਰ, ਅਮਰਿੰਦਰ ਸਿੰਘ
3. ਮਕਸੂਦਾਂ : ਸਰਬਜੀਤ ਕੌਰ
4. ਨਿਊ ਗੁਰੂ ਅਮਰਦਾਸ ਨਗਰ : ਸੁਰਿੰਦਰ ਕੌਰ
5. ਜੋਗਿੰਦਰ ਨਗਰ ਰਾਮਾ ਮੰਡੀ : ਗਗਨਦੀਪ ਸਿੰਘ
6. ਨਿਊ ਪ੍ਰੋਫੈਸਰ ਕਾਲੋਨੀ ਰਾਮਾ ਮੰਡੀ : ਸੁਮਿਤ
7. ਮਾਡਲ ਹਾਊਸ : ਗੁਲਸ਼ਨ ਕੁਮਾਰ, ਜਗਜੀਤ ਕੌਰ
8. ਭਟਨੂਰਾ ਲੁਬਾਣਾ : ਸਤੀਸ਼ ਪਾਲ ਸਿੰਘ
9. ਬੋਪਾਰਾਏ ਕਲਾਂ : ਸੁਰਿੰਦਰ ਪਾਲ
10. ਗਾਜ਼ੀ ਗੁੱਲਾ : ਉਮਾ
11. ਛੋਟਾ ਸਈਪੁਰ : ਪ੍ਰਗਤਿ
12. ਨੂਰਮਹਿਲ ਅਤੇ ਨੇੜੇ-ਤੇੜੇ ਦੇ ਪਿੰਡ : ਕਰਣ, ਚੇਤਨਾ, ਵੀਨਾ ਰਾਣੀ, ਨਵਦੀਪ ਸਿੰਘ, ਆਸ਼ਾ ਰਾਣੀ
13. ਗੜ੍ਹਾ : ਰੋਹਿਤ, ਸੋਨੀਆ
14. ਪ੍ਰੀਤ ਨਗਰ : ਰਾਧਿਕਾ
15. ਗੁਰੂ ਨਾਨਕ ਨਗਰ ਬਸਤੀ ਮਿੱਠੂ : ਹਰਪ੍ਰੀਤ ਸਿੰਘ
16. ਪੁਲਸ ਥਾਣਾ ਕਰਤਾਰਪੁਰ : ਮਨਪ੍ਰੀਤ ਸਿੰਘ
17. ਬੜਾ ਪਿੰਡ : ਜਾਗੀਰ
18. ਮੁਸਤਫਾਪੁਰ : ਵਿਜੇ ਕੁਮਾਰ
19. ਬਸਤੀ ਗੁਜ਼ਾਂ : ਹਰਮੇਸ਼, ਆਂਚਲ
20. ਕ੍ਰਿਸ਼ਨਾ ਨਗਰ : ਮੋਹਿਤ ਕੁਮਾਰ
21. ਸੇਠ ਹੁਕਮ ਚੰਦ ਕਾਲੋਨੀ : ਸੋਨੀਆ, ਤਨੂ
22. ਸ਼ਾਹਕੋਟ ਅਤੇ ਨੇੜੇ-ਤੇੜੇ ਦੇ ਪਿੰਡ : ਚਰਨ ਸਿੰਘ, ਗੁਰਨਾਮ ਸਿੰਘ
23. ਖੁਸਰੋਪੁਰ : ਅਰੁਣ ਕੁਮਾਰ
24. ਗੁਰੂ ਗੋਬਿੰਦ ਸਿੰਘ ਐਵੇਨਿਊ : ਸ਼ਾਮ ਲਾਲ
25. ਪਿੱਪਲਾਂ ਵਾਲਾ : ਸੁਰਿੰਦਰ ਪਾਲ
26. ਸ਼ੰਕਰ ਗਾਰਡਨ : ਬਿਕਰਮਜੀਤ
27. ਬਿਲਗਾ : ਰਾਜੀਵ
28. ਹਾਊਸਿੰਗ ਬੋਰਡ ਕਾਲੋਨੀ ਗੁਰੂ ਤੇਗ ਬਹਾਦਰ ਨਗਰ : ਚੰਦਰਕਾਂਤਾ
29. ਨਿਊ ਵਿਜੇ ਨਗਰ : ਪਲਕ
30. ਨਿਊ ਜਵਾਹਰ ਨਗਰ : ਪ੍ਰੀਤਮ ਸਿੰਘ, ਨੀਨਾ, ਇਕਬਾਲ, ਸਾਗਰ, ਰਸ਼ਿਮ, ਪੂਜਾ
31. ਦਿਲਬਾਗ ਨਗਰ : ਜਸਪਾਲ ਸਿੰਘ
32. ਗੁਰੂ ਤੇਗ ਬਹਾਦਰ ਨਗਰ : ਭਾਰਤੀ, ਕਮਲਜੀਤ ਕੌਰ
33. ਬਸਤੀ ਸ਼ੇਖ : ਵਿਕਾਸ, ਰਾਜਕੁਮਾਰ
34. ਭਾਰਗੋ ਕੈਂਪ : ਸੰਜੀਵ
35. ਖੁਰਲਾ ਕਿੰਗਰਾ : ਬਨਿਤਾ
36. ਬੈਂਕ ਐਨਕਲੇਵ : ਪੰਕਜ
37. ਗੁਰੂ ਨਾਨਕ ਕਾਲੋਨੀ : ਰੇਣੂ
38. ਕਬੀਰ ਨਗਰ : ਦੀਪਿਕਾ
39. ਸਦਰ ਬਾਜ਼ਾਰ ਜਲੰਧਰ ਕੈਂਟ : ਸ਼ਕੁੰਤਲਾ ਦੇਵੀ
40. ਸ਼ਿਵ ਐਨਕਲੇਵ ਰਹਿਮਾਨਪੁਰ : ਮਹਿਮਾ
41. ਗ੍ਰੀਨ ਐਵੇਨਿਊ ਲੱਧੇਵਾਲੀ : ਪ੍ਰਦੀਪ ਕੁਮਾਰ
42. ਮੋਤਾ ਸਿੰਘ ਨਗਰ : ਅਨੂ
43. ਪੰਜਾਬ ਐਵੇਨਿਊ ਗੜ੍ਹਾ : ਸਤਿੰਦਰ ਜੀਤ ਸਿੰਘ
44. ਨੰਗਲ ਫਤਿਹ ਖਾਨ : ਜਸਪ੍ਰੀਤ ਸਿੰਘ
45. ਲੱਲੀਆਂ ਖੁਰਦ ਲਾਂਬੜਾ : ਨਿਰਮਲ ਕੌਰ
46. ਉਜਾਲਾ ਨਗਰ ਬਸਤੀ ਸ਼ੇਖ : ਰਾਜਕੁਮਾਰ
47. ਮੁਹੱਲਾ ਇਸਲਾਮਗੰਜ : ਸਰੋਜ
48. ਅਰਬਨ ਅਸਟੇਟ ਫੇਜ਼ ਵਨ : ਸੁਗਮਰੀਤ
49. ਪੁਲਸ ਥਾਣਾ ਨੰਬਰ 6 : ਲਖਵਿੰਦਰ ਸਿੰਘ, ਹਰਵਿੰਦਰ ਸਿੰਘ, ਰਸ਼ਮਿੰਦਰ ਸਿੰਘ
50. ਜਸਵੰਤ ਨਗਰ ਗੜ੍ਹਾ : ਅਤੁਲ
51. ਨਿਊ ਲਕਸ਼ਮੀਪੁਰਾ : ਸੰਜੀਵ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3190, ਲੁਧਿਆਣਾ 8508, ਜਲੰਧਰ 5259, ਮੋਹਾਲੀ 'ਚ 2561, ਪਟਿਆਲਾ 'ਚ 4713, ਹੁਸ਼ਿਆਰਪੁਰ 'ਚ 1022, ਤਰਨਾਰਨ 655, ਪਠਾਨਕੋਟ 'ਚ 877, ਮਾਨਸਾ 'ਚ 379, ਕਪੂਰਥਲਾ 845, ਫਰੀਦਕੋਟ 788, ਸੰਗਰੂਰ 'ਚ 1866, ਨਵਾਂਸ਼ਹਿਰ 'ਚ 573, ਰੂਪਨਗਰ 675, ਫਿਰੋਜ਼ਪੁਰ 'ਚ 1521, ਬਠਿੰਡਾ 1682, ਗੁਰਦਾਸਪੁਰ 1360, ਫਤਿਹਗੜ੍ਹ ਸਾਹਿਬ 'ਚ 869, ਬਰਨਾਲਾ 877, ਫਾਜ਼ਿਲਕਾ 633 ਮੋਗਾ 1114, ਮੁਕਤਸਰ ਸਾਹਿਬ 621 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1059 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਨਵਾਂਸ਼ਹਿਰ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ATM 'ਚੋਂ ਲੁੱਟੀ ਲੱਖਾਂ ਦੀ ਨਕਦੀ