ਜਲੰਧਰ 'ਚ ਦੇਰ ਸ਼ਾਮ ਕੋਰੋਨਾ ਦੇ 2 ਕੇਸ ਹੋਰ ਆਏ ਸਾਹਮਣੇ
Saturday, Apr 25, 2020 - 10:39 PM (IST)

ਜਲੰਧਰ,(ਰੱਤਾ) : ਕੋਰੋਨਾ ਵਾਇਰਸ ਨੇ ਜਿਥੇ ਦੁਨੀਆ ਭਰ 'ਚ ਆਪਣੀ ਦਹਿਸ਼ਤ ਫੈਲਾਈ ਹੋਈ ਹੈ। ਉਥੇ ਹੀ ਇਸ ਦਾ ਖੌਫ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਹਰ ਰੋਜ਼ ਕੋਰੋਨਾ ਪਾਜ਼ੇਟਿਵ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਉਸੇ ਤਰ੍ਹਾਂ ਅੱਜ ਦੇਰ ਸ਼ਾਮ ਪੰਜਾਬ ਦੇ ਜਲੰਧਰ ਸ਼ਹਿਰ 'ਚ 2 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚੋਂ ਇਕ 60 ਸਾਲਾਂ ਵਿਅਕਤੀ ਜੋ ਕਿ ਭਗਤ ਸਿੰਘ ਕਾਲੋਨੀ ਦਾ ਤੇ ਦੂਜਾ 38 ਸਾਲਾ ਵਿਅਕਤੀ ਬਸਤੀ ਗੁਜ਼ਾ ਦਾ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਦਾ ਖੌਫ ਹੋਰ ਵਧ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ਹਿਰ 'ਚ ਕੋਰੋਨਾ ਦੇ 4 ਕੇਸ ਹੋਰ ਸਾਹਮਣੇ ਆਏ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁਕੀ ਹੈ।