ਜਲੰਧਰ 'ਚ ਕੋਰੋਨਾ ਦਾ ਤਾਂਡਵ, ਇਕ ਹੋਰ ਮਰੀਜ਼ ਦੀ ਹੋਈ ਮੌਤ

06/12/2020 10:14:09 AM

ਜਲੰਧਰ (ਰੱਤਾ) : ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦਿਲਬਾਗ ਨਗਰ ਦੀ ਰਹਿਣ ਵਾਲੀ 67 ਸਾਲਾ ਬੀਬੀ ਨੇ ਕੋਰੋਨਾ ਕਾਰਨ ਜ਼ੇਰੇ ਇਲਾਜ ਅੱਜ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ 'ਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਇਲਾਜ਼ ਅਧੀਨ ਸੀ। ਕੋਰੋਨਾ ਕਾਰਨ ਜਲੰਧਰ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 11 ਹੋ ਚੁੱਕੀ ਹੈ। 

ਇਹ ਵੀ ਪੜ੍ਹੋਂ : ਕੋਰੋਨਾ 'ਤੇ ਭਾਰੀ ਪਈ ਆਸਥਾ, ਦਿਨੋਂ-ਦਿਨ ਵਧ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਆਮਦ

ਕੱਲ੍ਹ ਆਏ ਸਨ 12 ਕੋਰੋਨਾ ਪਾਜ਼ੇਟਿਵ ਕੇਸ 
ਇਥੇ ਦੱਸ ਦੇਈਏ ਕਿ ਵੀਰਵਾਰ ਨੂੰ ਜਲੰਧਰ 'ਚ 'ਕੋਰੋਨਾ' ਦੇ ਇਕੱਠੇ 12 ਕੇਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 12 ਕੇਸਾਂ 'ਚ ਇਕੋਂ ਪਰਿਵਾਰ ਦੇ 5 ਮੈਂਬਰ ਹਨ, ਜੋ ਕਿ ਬੀਤੇ ਦਿਨੀਂ ਹੀ ਦਿੱਲੀ ਤੋਂ ਪਰਤੇ ਸਨ। ਇਨ੍ਹਾਂ 'ਚੋਂ ਇਕ ਔਰਤ ਦੁਬਈ ਤੋਂ ਪਰਤੀ ਸੀ। ਸਿਹਤ ਮਹਿਕਮੇ ਨੂੰ ਸੋਮਵਾਰ ਨੂੰ ਲਏ ਗਏ ਨਮੂਨਿਆਂ ਦੀਆਂ 574 ਦੀਆਂ ਰਿਪੋਰਟਾਂ ਮਿਲੀਆਂ ਹਨ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ। ਇਥੇ ਸਿਹਤ ਮਹਿਕਮੇ ਦੀ ਇਹ ਵੀ ਲਾਪਰਵਾਹੀ ਦੀ ਗੱਲ ਸਾਹਮਣੇ ਆਈ ਸੀ ਕਿ ਸੋਮਵਾਰ ਨੂੰ ਲਏ ਗਏ ਸੈਂਪਲਾਂ ਦੀ ਰਿਪੋਰਟ ਅੱਜ 4 ਦਿਨਾਂ ਬਾਅਦ ਮਿਲੀ ਹੈ, ਜਿਨ੍ਹਾਂ 'ਚੋਂ 12 ਕੇਸ ਪਾਜ਼ੇਟਿਵ ਪਾਏ ਗਏ ਹਨ। 

ਇਹ ਵੀ ਪੜ੍ਹੋਂ : ਜਲੰਧਰ : ਮਹੰਤ ਨੇ ਭੇਦਭਰੇ ਹਾਲਾਤਾਂ 'ਚ ਲਿਆ ਫਾਹਾ


Baljeet Kaur

Content Editor

Related News