ਜਲੰਧਰ : ਦੇਰ ਰਾਤ ਕੋਰੋਨਾ ਕਾਰਨ 28 ਸਾਲਾਂ ਲੜਕੀ ਦੀ ਹੋਈ ਮੌਤ

Tuesday, Jun 23, 2020 - 01:06 AM (IST)

ਜਲੰਧਰ : ਦੇਰ ਰਾਤ ਕੋਰੋਨਾ ਕਾਰਨ 28 ਸਾਲਾਂ ਲੜਕੀ ਦੀ ਹੋਈ ਮੌਤ

ਜਲੰਧਰ,(ਜਸਪ੍ਰੀਤ) : ਸ਼ਹਿਰ 'ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਜਿਥੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਮਰੀਜ਼ਾਂ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਵੀ ਜਾਰੀ ਹੈ।  ਜ਼ਿਲੇ 'ਚ ਅੱਜ ਦੇਰ ਰਾਤ ਕੋਰੋਨਾ ਕਾਰਨ ਇਕ 28 ਸਾਲਾਂ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ 28 ਸਾਲਾਂ ਲੜਕੀ ਆਸ਼ੂ ਦੀ ਸੋਮਵਾਰ ਦੇਰ ਰਾਤ ਕੋਰੋਨਾ ਕਾਰਨ ਮੌਤ ਹੋ ਗਈ, ਜੋ ਕਿ ਪਟੇਲ ਹਸਪਤਾਲ 'ਚ ਇਲਾਜ ਅਧੀਨ ਸੀ। ਉਥੇ ਹੀ ਦੋ ਦਿਨ ਪਹਿਲਾਂ ਪਿੰਡ ਫੂਲਪੁਰ ਦੀ ਰਹਿਣ ਵਾਲੀ 64 ਸਾਲਾਂ ਬਜ਼ੁਰਗ ਮਹਿਲਾ ਰਾਮ ਪਿਆਰੀ ਦੀ ਮੌਤ ਹੋ ਗਈ ਸੀ, ਜਿਸ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੇਟਿਵ ਮਿਲੀ ਹੈ। ਇਸ ਦੇ ਨਾਲ ਹੀ ਜ਼ਿਲੇ 'ਚ ਹੁਣ ਤਕ ਕੋਰੋਨਾ ਨਾਲ 17 ਲੋਕਾਂ ਦੀ ਮੌਤ ਹੋ ਚੁਕੀ ਹੈ।


author

Deepak Kumar

Content Editor

Related News