ਜਲੰਧਰ ਸਿਵਲ ਹਸਪਤਾਲ ’ਚ ਹੁਣ ਨਹੀਂ ਹੋਵੇਗਾ ਆਮ ਬੀਮਾਰੀਆਂ ਦਾ ਇਲਾਜ, ਜਾਣੋ ਕੀ ਹੈ ਕਾਰਨ

Sunday, Mar 07, 2021 - 08:31 PM (IST)

ਜਲੰਧਰ ਸਿਵਲ ਹਸਪਤਾਲ ’ਚ ਹੁਣ ਨਹੀਂ ਹੋਵੇਗਾ ਆਮ ਬੀਮਾਰੀਆਂ ਦਾ ਇਲਾਜ, ਜਾਣੋ ਕੀ ਹੈ ਕਾਰਨ

ਜਲੰਧਰ (ਰੱਤਾ)— ਮਹਾਨਗਰ ਜਲੰਧਰ ਦੇ ਸਿਵਲ ਹਸਪਤਾਲ ’ਚ ਅਗਲੇ ਕੁਝ ਦਿਨਾਂ ਤੱਕ ਆਮ ਬੀਮਾਰੀਆਂ ਦਾ ਇਲਾਜ ਨਹੀਂ ਹੋਵੇਗਾ ਸੋਮਵਾਰ ਤੋਂ ਸਿਵਲ ਹਸਪਤਾਲ ਦੀ ਓ. ਪੀ. ਡੀ. ਨੂੰ ਕੁਝ ਦਿਨਾਂ ਲਈ ਈ. ਐੱਸ. ਆਈ. ਹਸਪਤਾਲ ’ਚ ਸ਼ਿਫਟ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ ਹਮਲਾਵਰ ਬੋਲੇ ‘ਲੈ ਲਿਆ ਬਦਲਾ’

ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਕੋੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਹੈ ਕਿ ਸਿਵਲ ਹਸਪਤਾਲ ਨੂੰ ਇਕ ਵਾਰ ਫਿਰ ਤੋਂ ਕੋਰੋਨਾ ਰੋਗੀਆਂ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਵੇ ਅਤੇ ਇਹੀ ਕਾਰਨ ਹੈ ਕਿ ਹਸਪਤਾਲ ਦੀ ਓ.ਪੀ.ਡੀ. ਨੂੰ ਈ.ਐੱਸ.ਆਈ. ’ਚ ਸ਼ਿਫਟ ਕਰਨ ਦਾ ਫੈਸਲਾ ਲਿਆ ਗਿਆ ਹੈ। ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ’ਚ ਜਦੋਂ ਕੋਰੋਨਾ ਦਾ ਪ੍ਰਕੋਪ ਸਿਖਰ ’ਤੇ ਪੁੱਜਾ ਸੀ ਤਾਂ ਉਦੋਂ ਵੀ ਸਿਵਲ ਹਸਪਤਾਲ ਦੀ ਓ.ਪੀ.ਡੀ. ਨੂੰ ਕੁਝ ਮਹੀਨਿਆਂ ਲਈ ਈ. ਐੱਸ. ਆਈ. ਹਸਪਤਾਲ ’ਚ ਸ਼ਿਫਟ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼

ਹਫ਼ਤੇ ’ਚ ਕੋਰੋਨਾ ਪਾਜ਼ੇਟਿਵ ਆਏ ਕੁਲ ਮਰੀਜ਼ਾਂ ’ਚੋਂ 33 ਫ਼ੀਸਦੀ ਵਿਦਿਆਰਥੀ
ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਕੁਲ ਮਰੀਜ਼ਾਂ ਵਿਚ 33 ਫ਼ੀਸਦੀ ਵਿਦਿਆਰਥੀ ਪਾਏ ਗਏ। ਵਰਣਨਯੋਗ ਹੈ ਕਿ ਇਸ ਹਫ਼ਤੇ ਦੌਰਾਨ ਕੁਲ 761 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਵਿਚ ਲਗਭਗ 250 ਵਿਦਿਆਰਥੀ ਸਨ। ਹੁਣ ਤੱਕ ਸਭ ਤੋਂ ਜ਼ਿਆਦਾ ਸਰਕਾਰੀ ਸਕੂਲ ਫਿਲੌਰ ਦੇ ਵਿਦਿਆਰਥੀ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਆਉਣ ਵਾਲੇ ਵਿਦਿਆਰਥੀਆਂ ਦੇ ਇਨ੍ਹਾਂ ਅੰਕੜਿਆਂ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

ਇਹ ਵੀ ਪੜ੍ਹੋ: ਮਜੀਠੀਆ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਕੈਪਟਨ ਦੇ ਇਸ਼ਾਰੇ ਤੋਂ ਬਾਅਦ ਸਾਨੂੰ ਸਦਨ ’ਚੋਂ ਕੱਢਿਆ ਬਾਹਰ

ਇਹ ਵੀ ਪੜ੍ਹੋ:ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ


author

shivani attri

Content Editor

Related News