ਜਲੰਧਰ ਸ਼ਹਿਰ ’ਚ ਓਵਰ ਸਪੀਡ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ, ਹੋਣਗੇ ਚਲਾਨ ਤੇ ਚੌਂਕਾਂ 'ਚ ਲੱਗਣਗੇ CCTV ਕੈਮਰੇ

Sunday, Nov 28, 2021 - 01:39 PM (IST)

ਜਲੰਧਰ ਸ਼ਹਿਰ ’ਚ ਓਵਰ ਸਪੀਡ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ, ਹੋਣਗੇ ਚਲਾਨ ਤੇ ਚੌਂਕਾਂ 'ਚ ਲੱਗਣਗੇ CCTV ਕੈਮਰੇ

ਜਲੰਧਰ (ਜ. ਬ.)-ਸ਼ਹਿਰ ਵਿਚ ਰੈਸ਼ ਡਰਾਈਵਿੰਗ ’ਤੇ ਰੋਕ ਲਾਉਣ ਲਈ ਹੁਣ ਟਰੈਫਿਕ ਪੁਲਸ ਜਲਦ ਓਵਰ ਸਪੀਡ ਵਾਹਨਾਂ ਦੇ ਚਲਾਨ ਵੀ ਕੱਟਣੇ ਸ਼ੁਰੂ ਕਰ ਰਹੀ ਹੈ। ਇਸ ਵਿਚ ਜ਼ਿਆਦਾ ਫੋਕਸ ਦੋਪਹੀਆ ਵਾਹਨਾਂ, ਆਟੋ ਅਤੇ ਗੱਡੀਆਂ ’ਤੇ ਹੋਵੇਗਾ, ਹਾਲਾਂਕਿ ਕੁਝ ਥਾਵਾਂ ’ਤੇ ਸਪੀਡ ਬੋਰਡ ਲੱਗੇ ਹੋਏ ਹਨ ਪਰ ਕਈ ਪੁਆਇੰਟਾਂ ’ਤੇ ਸਪੀਡ ਨਿਰਧਾਰਿਤ ਬੋਰਡ ਅਜੇ ਲੱਗਣੇ ਬਾਕੀ ਹਨ। ਸ਼ਹਿਰ ਦੇ ਕਈ ਚੌਕਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗਣਗੇ, ਜਿਸ ਕਾਰਨ ਟਰੈਫਿਕ ’ਤੇ ਨਜ਼ਰ ਤਾਂ ਰੱਖੀ ਹੀ ਜਾਵੇਗੀ, ਇਸ ਤੋਂ ਇਲਾਵਾ ਸਕਿਓਰਿਟੀ ਦੇ ਮੱਦੇਨਜ਼ਰ ਵੀ ਕੈਮਰੇ ਕੰਮ ਵਿਚ ਆਉਣਗੇ। ਟਰੈਫਿਕ ਪੁਲਸ ਸਿਟੀ ਵਿਚ ਸਪੀਡ ਲਿਮਿਟ ਤੋਂ ਇਲਾਵਾ ਯੂ-ਟਰਨ ਅਤੇ ਨੋ ਪਾਰਕ ਦੇ ਬੋਰਡ ਵੀ ਲੁਆਉਣ ਜਾ ਰਹੀ ਹੈ। ਬੋਰਡ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਆਪਣੀ ਜ਼ਮੀਨ ਦੀ ਸਮਰੱਥਾ ਤੋਂ ਵੱਧ ਪੈਦਾ ਹੋਈ ਫ਼ਸਲ ਨੂੰ MSP 'ਤੇ ਨਹੀਂ ਵੇਚ ਸਕਣਗੇ ਕਿਸਾਨ

ਟਰੈਫਿਕ ਪੁਲਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਬੋਰਡ ਲੱਗਣ ਤੋਂ ਬਾਅਦ ਬੋਰਡ ’ਤੇ ਅੰਕਿਤ ਚਿੰਨ੍ਹਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖ਼ਤੀ ਵੀ ਵਰਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਨੂੰ ਸੁਚਾਰੂ ਕਰਨ ਲਈ ਟਰੈਫਿਕ ਕਰਮਚਾਰੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਾਮ ਨਾ ਲੱਗੇ ਅਤੇ ਨਾਲ ਹੀ ਟਰੈਫਿਕ ਸੁਚਾਰੂ ਢੰਗ ਨਾਲ ਚੱਲਦੀ ਰਹੇ। ਜਿਹੜੇ ਚੌਂਕਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਹਨ, ਉਨ੍ਹਾਂ ਵਿਚ ਪੀ. ਏ. ਪੀ. ਚੌਕ, ਬੀ. ਐੱਸ. ਐੱਫ. ਚੌਕ, ਬੀ. ਐੱਮ. ਸੀ. ਚੌਕ, ਰਾਮਾ ਮੰਡੀ ਚੌਕ ਅਤੇ ਡਾ. ਬੀ. ਆਰ. ਅੰਬੇਡਕਰ ਚੌਕ ਵੀ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਵਿਚੋਂ ਵਧੇਰੇ ਕੰਮ ਸਮਾਰਟ ਸਿਟੀ ਅਧੀਨ ਹੋਣੇ ਹਨ ਪਰ ਇਸਦਾ ਫਾਇਦਾ ਟਰੈਫਿਕ ਸਮੇਤ ਸਕਿਓਰਿਟੀ ਨੂੰ ਬਣਾਈ ਰੱਖਣ ਵਿਚ ਵੀ ਹੋਵੇਗਾ। ਹਾਲ ਹੀ ਵਿਚ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਟਰੈਫਿਕ ਪੁਲਸ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਹੋਈ ਸੀ, ਜਿਸ ਵਿਚ ਉਨ੍ਹਾਂ ਸ਼ਹਿਰ ਵਿਚ ਟਰੈਫਿਕ ਵਿਵਸਥਾ ਨੂੰ ਸੁਧਾਰਨ ’ਤੇ ਜ਼ੋਰ ਦਿੱਤਾ ਸੀ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, 10 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ

ਸਿਟੀ ’ਚ 1500 ਸੀ. ਸੀ. ਟੀ. ਵੀ. ਕੈਮਰੇ ਲੱਗਣੇ ਹਨ, ਪੁਲਸ ਲਾਈਨ ’ਚ ਹੋਵੇਗਾ ਕੰਟਰੋਲ
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿਚ 1500 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣੇ ਹਨ। ਇਸ ਲਈ 15 ਦਿਨਾਂ ਅੰਦਰ ਕੰਮ ਵੀ ਸ਼ੁਰੂ ਹੋ ਜਾਵੇਗਾ। ਜਿਹੜੀਆਂ-ਜਿਹੜੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਹਨ, ਉਹ ਪੁਆਇੰਟ ਵੀ ਚੁਣ ਲਏ ਗਏ ਹਨ। ਪੂਰੇ ਸ਼ਹਿਰ ਵਿਚ ਲੱਗਣ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਕੰਟਰੋਲ ਰੂਮ ਪੁਲਸ ਲਾਈਨ ਵਿਚ ਬਣਾਇਆ ਜਾਣਾ ਹੈ। ਇਸ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜਨ ਵਾਲੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਵਿਚ ਵੀ ਆਸਾਨੀ ਹੋਵੇਗੀ, ਜਦੋਂ ਕਿ ਵਾਰਦਾਤ ਤੋਂ ਬਾਅਦ ਮੁਜਰਿਮਾਂ ਨੂੰ ਟਰੈਕ ਕਰਨ ਵਿਚ ਵੀ ਆਸਾਨੀ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਦਾ ਰੇਤ ਮਾਫ਼ੀਆ 'ਤੇ ਸਖ਼ਤ ਐਕਸ਼ਨ, ਕੀਤਾ ਇਹ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News