ਕੈਪਟਨ ਨੂੰ ਤਿੱਤਰ ਚਾਹੀਦੇ ਮਜੀਠੀਏ ਨੂੰ ਛਿੱਤਰ ਚਾਹੀਦੇ : ਸਿੱਧੂ

Friday, Dec 14, 2018 - 01:50 PM (IST)

ਕੈਪਟਨ ਨੂੰ ਤਿੱਤਰ ਚਾਹੀਦੇ ਮਜੀਠੀਏ ਨੂੰ ਛਿੱਤਰ ਚਾਹੀਦੇ : ਸਿੱਧੂ

ਜਲੰਧਰ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲਮਾਂ ਸਮਾਂ ਚੁੱਪ ਰਹਿਣ ਪਿੱਛੋਂ ਇਕ ਵਾਰ ਫਿਰ ਵਿਰੋਧੀਆਂ 'ਤੇ ਤਿੱਖੇ ਹਮਲੇ ਕੀਤੇ। ਸਿੱਧੂ ਨੇ 'ਜਗਬਾਣੀ' ਨਾਲ ਕੀਤੀ ਖਾਸ ਮੁਲਾਕਾਤ 'ਚ ਜਿਥੇ ਅਕਾਲੀ ਦਲ ਦੇ ਹੋਰ ਲੀਡਰਾਂ ਨੂੰ ਘੇਰਿਆ ਉਥੇ ਹੀ ਉਨ੍ਹਾਂ ਕੁਝ ਸਮਾਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਵਲੋਂ ਉਨ੍ਹਾਂ ਦੇ ਉਡਾਏ ਮਜ਼ਾਕ ਬਾਰੇ ਸਿੱਧੂ ਨੇ ਇਥੋ ਤੱਕ ਕਹਿ ਦਿੱਤਾ ਕਿ 'ਮਜੀਠੀਆ ਨੂੰ ਤਿੱਤਰ ਨਹੀਂ ਛਿੱਤਰ ਚਾਹੀਦੇ ਹਨ'। 

ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਪਾਕਿਸਤਾਨ ਤੋਂ ਲਿਆਂਦੇ ਖਾਸ ਤੋਹਫੇ ਤਿੱਤਰ ਬਾਰੇ ਕਿਹਾ ਸੀ ਕਿ ਸਿੱਧੂ ਕੈਪਟਨ ਨੂੰ ਤਿੱਤਰ ਦੇ ਕੇ ਤਿੱਤਰ ਕਰਨਾ ਚਾਹੁੰਦਾ ਹੈ। ਇਸ ਦੇ ਜਵਾਬ 'ਚ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਕਰੜੇ ਹੱਥੀ ਲਿਆ ਹੈ। 


author

Baljeet Kaur

Content Editor

Related News