ਸੌਫ ਦਾ ਪਾਣੀ ਪੀਣ ਨਾਲ ਮਿਲੇਗਾ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ

Friday, Aug 09, 2019 - 04:18 PM (IST)

ਜਲੰਧਰ : ਭੋਜਨ ਤੋਂ ਬਾਅਦ ਜ਼ਿਆਦਾਤਰ ਲੋਕ ਸੌਫ ਖਾਣਾ ਪਸੰਦ ਕਰਦੇ ਹਨ, ਇਸ ਨੂੰ ਖਾਣ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ। ਇਸ ਦੇ ਨਾਲ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਸਿਹਤ ਸਬੰਧੀ ਹੋਰ ਕਈ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਸੌਫ ਦਾ ਪਾਣੀ ਵੀ ਸਰੀਰ ਲਈ ਕਾਫੀ ਫਾਇੰਦੇਮੰਦ ਹੁੰਦਾ ਹੈ, ਇਹ ਕਈ ਤਰ੍ਹਾਂ ਦੀਆਂ  ਬੀਮਾਰੀਆਂ ਤੇ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਕਿੰਨ੍ਹਾਂ ਲੋਕਾਂ ਲਈ ਸੌਫ ਦਾ ਪਾਣੀ ਫਾਇਦੇਮੰਦ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ। 

ਸੌਫ ਪਾਣੀ ਤਿਆਰ ਕਰਨ ਦਾ ਤਰੀਕਾ
ਸੌਫ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਇਕ ਗਲਾਸ ਪਾਣੀ ਲੈ ਕੇ ਉਸ ਵਿਚ ਸੌਫ ਪਾ ਕੇ ਰਾਤ-ਭਰ ਲਈ ਇੰਝ ਹੀ ਰੱਖਿਆ ਰਹਿਣ ਦਿਓ। ਫਿਰ ਸਵੇਰੇ ਉੱਠ ਕੇ ਇਸ ਪਾਣੀ ਚੋਂ ਸੌਫ ਨੂੰ ਛਾਣ ਕੇ ਵੱਖਰੀ ਕਰ ਲਓ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ। 
PunjabKesari
ਸੌਫ ਦਾ ਪਾਣੀ ਪੀਣ ਦੇ ਫਾਇਦੇ 
1. ਕੈਂਸਰ :
ਸੌਫ ਦੇ ਪਾਣੀ 'ਚ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਨ ਦੀ ਹਿੰਮਤ ਦਿੰਦਾ ਹੈ। ਸੌਫ਼ ਦਾ ਪਾਣੀ ਬਰੈਸਟ ਕੈਂਸਰ, ਲੰਗ ਕੈਂਸਰ ਜਾਂ ਹੋਰ ਕਿਸੇ ਤਰ੍ਹਾਂ ਦੇ ਕੈਂਸਰ ਚ ਵੀ ਕਾਫੀ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਕੋਲੋਂ ਇਕ ਵਾਰ ਸਲਾਹ ਜਰੂਰ ਲਓ।
PunjabKesari
2. ਬਲੱਡ ਪ੍ਰੈਸ਼ਰ : ਤਨਾਅ ਭਰੇ ਲਾਈਫਸਟਾਈਲ ਚ ਬੇੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆ ਆਮ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹਾਲਤ ਵਿਚ ਸੌਫ ਦਾ ਪਾਣੀ ਕਾਫੀ ਫਾਇਦੇਮੰਦ ਹੈ। ਸੌਫ ਦੇ ਪਾਣੀ 'ਚ ਪੋਟੈਸ਼ੀਅਮ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਸੌਫ ਦੇ ਪਾਣੀ 'ਚ ਆਇਰਨ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਰੋਜ਼ ਪੀਣ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵਧ ਜਾਂਦਾ ਹੈ ਅਤੇ ਸਰੀਰ 'ਚ ਅਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।
PunjabKesari
3. ਕਬਜ਼ : ਪੇਟ ਸਬੰਧੀ ਕੋਈ ਨਾ ਕੋਈ ਸਮੱਸਿਆ ਹੋਣਾ ਆਮ ਹੈ। ਅਜਿਹੀ ਹਾਲਤ 'ਚ ਦਵਾਈਆਂ ਦਾ ਸੇਵਨ ਕਰਨ ਦੀ ਥਾਂ ਸੌਫ ਦਾ ਪਾਣੀ ਪੀਓ। ਇਸ ਨਾਲ ਦਰਦ, ਕਬਜ਼, ਪਾਚਣ ਸਬੰਧੀ ਹੋਰ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
PunjabKesari
4. ਭਾਰ ਘੱਟ : ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਆਪਣੇ ਭਾਰ ਤੋਂ ਪ੍ਰੇਸ਼ਾਨ ਹਨ। ਜਿਸ ਤੋਂ ਛੁਟਕਾਰਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੈ ਪਰ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆਉਂਦਾ। ਜੇਕਰ ਤੁਸੀਂ ਵੀ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਕ ਗਲਾਸ ਸੌਫ ਦੇ ਪਾਣੀ 'ਚ ਸ਼ਹਿਦ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਭਾਰ ਤੇਜ਼ੀ ਨਾਸ ਘੱਟ ਹੁੰਦਾ ਨਜ਼ਰ ਆਵੇਗਾ। 
PunjabKesari


Baljeet Kaur

Content Editor

Related News