ਜਲੰਧਰ : ਬੰਦ ਹੋ ਸਕਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਜਾਣੋ ਕੀ ਹੈ ਕਾਰਨ

Friday, May 21, 2021 - 06:17 PM (IST)

ਜਲੰਧਰ : ਬੰਦ ਹੋ ਸਕਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਜਾਣੋ ਕੀ ਹੈ ਕਾਰਨ

ਜਲੰਧਰ (ਪੁਨੀਤ)– ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਔਰਤਾਂ ਲਈ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ 15 ਮਈ ਤੱਕ ਦੇ 45 ਦਿਨਾਂ ਵਿਚ ਜਲੰਧਰ ਦੇ ਡਿਪੂਆਂ ਨੇ ਲਗਭਗ 2 ਕਰੋੜ ਰੁਪਏ ਦਾ ਮੁਫ਼ਤ ਸਫ਼ਰ ਔਰਤਾਂ ਨੂੰ ਕਰਵਾਇਆ ਹੈ। ਇਸ ਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ, ਜਦਕਿ ਜਲਦ ਹੀ ਇਹ ਰਾਸ਼ੀ ਰਿਲੀਜ਼ ਨਾ ਹੋਈ ਤਾਂ ਪੰਜਾਬ ਰੋਡਵੇਜ਼ ਨੂੰ ਵੱਡੀ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ।

ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼

PunjabKesari

ਜਲੰਧਰ ਦੇ ਡਿਪੂਆਂ ਕੋਲ ਪੈਸਿਆਂ ਦੀ ਸ਼ਾਰਟੇਜ ਹੋਣ ਕਾਰਨ ਡੀਜ਼ਲ ਦੀ ਘਾਟ ਵਿਚ ਸਰਕਾਰੀ ਬੱਸਾਂ ਬੰਦ ਹੋ ਜਾਣਗੀਆਂ, ਇਸ ਲਈ ਸਥਾਨਕ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਚ ਪੈਸਿਆਂ ਨੂੰ ਲੈ ਕੇ ਮੰਗ ਕੀਤੀ ਜਾ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੀ ਕਿੱਲਤ ਕਾਰਨ ਸਟਾਫ਼ ਨੂੰ ਤਨਖ਼ਾਹ ਦੇਣੀ ਵੀ ਮੁਸ਼ਕਲ ਹੋ ਰਹੀ ਹੈ। ਨਾਂ ਨਾ ਛਾਪਣ ਦੀ ਸੂਰਤ ਵਿਚ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿੱਲ ਭੇਜਣ ਦੇ ਬਾਅਦ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਦੀ ਮੰਗ ਕੀਤੀ ਗਈ, ਜਿਸ ਕਾਰਨ ਬਿੱਲ ਨੂੰ ਦੁਬਾਰਾ ਬਣਾ ਕੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:  ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ

ਇਕ ਸਵਾਲ ਦੇ ਜਵਾਬ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਆਧਾਰ ਕਾਰਡ ਸਿਸਟਮ ਵਿਚ ਅਪਲੋਡ ਕਰਦੇ ਹਾਂ, ਜਿਸ ਤੋਂ ਬਾਅਦ ਸਰਕਾਰ ਨੂੰ ਬਿੱਲ ਬਣਾਉਣ ਲਈ ਹੋਰ ਵੀ ਕਈ ਤਰ੍ਹਾਂ ਦੇ ਦਸਤਾਵੇਜ਼ ਭੇਜਣੇ ਪੈਂਦੇ ਹਨ। ਉਥੇ ਹੀ ਜਲੰਧਰ ਬੱਸ ਅੱਡੇ ਤੋਂ ਬੱਸਾਂ ਦੇ ਪਰਿਚਾਲਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਯਾਤਰੀਆਂ ਦੀ ਕਾਫੀ ਭੀੜ ਵੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਚੱਲਣ ਦੇ ਪੂਰੇ ਘਟਨਾਕ੍ਰਮ ’ਤੇ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਹੈ।

PunjabKesari

ਪੰਜਾਬ ਦੇ ਵੱਖ-ਵੱਖ ਰੂਟਾਂ ’ਤੇ ਜਾਣ ਵਾਲੀਆਂ ਬੱਸਾਂ ਵਿਚ ਸੀਟਾਂ ਫੁੱਲ
ਵੇਖਣ ਵਿਚ ਆ ਰਿਹਾ ਹੈ ਕਿ ਅੱਜ ਕਈ ਰੂਟਾਂ ਲਈ ਜਾਣ ਵਾਲੀਆਂ ਬੱਸਾਂ ਵਿਚ ਬੈਠਣ ਨੂੰ ਸੀਟਾਂ ਨਹੀਂ ਮਿਲ ਰਹੀਆਂ ਸਨ। ਹਰੇਕ ਬੱਸ ਦੇ ਚੱਲਣ ਦਾ ਸਮਾਂ ਨਿਰਧਾਰਿਤ ਹੁੰਦਾ ਹੈ ਪਰ ਸੀਟਾਂ ਭਰਨ ਤੋਂ ਬਾਅਦ ਚਾਲਕ ਦਲ ਬੱਸ ਨੂੰ ਜਲਦ ਹੀ ਕਾਊਂਟਰ ਤੋਂ ਕੱਢ ਕੇ ਲੈ ਜਾਂਦੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਅਧਿਕਾਰੀ ਇਸ ’ਤੇ ਧਿਆਨ ਦੇਣ ਕਿਉਂਕਿ ਟਰੇਨਾਂ ਬੰਦ ਹਨ ਪਰ ਲੋਕਾਂ ਕੋਲ ਬੱਸਾਂ ਵਿਚ ਜਾਣ ਦਾ ਬਦਲ ਹੀ ਬਾਕੀ ਬਚਦਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ

PunjabKesari

ਹਿਮਾਚਲ ’ਚ ਐੱਸ. ਪੀ. ਰੈਂਕ ਦਾ ਅਧਿਕਾਰੀ ਬਾਰਡਰ ’ਤੇ ਕਰਵਾ ਰਿਹਾ ਚੈਕਿੰਗ
ਲਾਕਡਾਊਨ ਕਾਰਨ ਲੋਕ ਪ੍ਰੇਸ਼ਾਨ ਹਨ। ਕਈ ਲੋਕ ਹਿਮਾਚਲ ਜਾਣ ਨੂੰ ਮਹੱਤਵ ਦੇ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਹਿਮਾਚਲ ਦੇ ਐਂਟਰੀ ਪੁਆਇੰਟ ’ਤੇ ਐੱਸ. ਪੀ. ਰੈਂਕ ਦਾ ਅਧਿਕਾਰੀ ਸਪੈਸ਼ਲ ਚੈਕਿੰਗ ਕਰਵਾ ਰਿਹਾ ਹੈ। ਬਿਨਾਂ ਕੋਵਿਡ ਰਿਪੋਰਟ ਦੇ ਕਿਸੇ ਨੂੰ ਹਿਮਾਚਲ ਵਿਚ ਦਾਖਲਾ ਨਹੀਂ ਮਿਲ ਰਿਹਾ। ਜੋ ਲੋਕ ਹਿਮਾਚਲ ਜਾਣ ਦੇ ਚਾਹਵਾਨ ਹਨ, ਉਹ ਕੋਵਿਡ ਰਿਪੋਰਟ ਨਾਲ ਲੈ ਕੇ ਜਾਣ, ਨਹੀਂ ਤਾਂ ਵਾਪਸ ਮੁੜਨਾ ਪਵੇਗਾ।

ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ

PunjabKesari

ਕੁਰੂਕਸ਼ੇਤਰ ਅਤੇ ਅੰਬਾਲਾ ਡਿਪੂ ਪੰਜਾਬ ਵਾਸੀਆਂ ਲਈ ਮਦਦਗਾਰ
ਹਰਿਆਣਾ ਰੋਡਵੇਜ਼ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਖੂਬ ਮੁਨਾਫ਼ਾ ਕਮਾ ਰਹੀਆਂ ਹਨ। ਕੁਰੂਕਸ਼ੇਤਰ ਅਤੇ ਅੰਬਾਲਾ ਡਿਪੂ ਪੰਜਾਬ ਦੇ ਯਾਤਰੀਆਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਹਰਿਆਣਾ ਤੋਂ ਆਉਣ ਵਾਲੀਆਂ ਬੱਸਾਂ ਬਾਰੇ ਜਲੰਧਰ ਬੱਸ ਅੱਡੇ ਦੇ ਇਨਕੁਆਰੀ ਨੰਬਰ 0181-2223755 ’ਤੇ ਜਾਣਕਾਰੀ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ:  ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

shivani attri

Content Editor

Related News