ਬੱਸਾਂ ਜ਼ਰੀਏ ਮਨੀਕਰਨ ਸਾਹਿਬ, ਪਾਉਂਟਾ ਸਾਹਿਬ, ਜਵਾਲਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

07/19/2021 5:51:28 PM

ਜਲੰਧਰ (ਪੁਨੀਤ)- ਕੋਰੋਨਾ ਕਾਰਨ ਹਿਮਾਚਲ ਦੇ ਕਈ ਰੂਟ ਬੰਦ ਪਏ ਸਨ, ਜਿਨ੍ਹਾਂ ਨੂੰ ਹੁਣ ਦੋਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਨਵੀਂ ਸਮਾਂ-ਸਾਰਨੀ ਵਿਚ ਡਿਮਾਂਡ ਨੂੰ ਵੇਖਦੇ ਹੋਏ ਧਾਰਮਿਕ ਅਸਥਾਨਾਂ ਲਈ ਖ਼ਾਸ ਤੌਰ ’ਤੇ ਬੱਸਾਂ ਸ਼ੁਰੂ ਕੀਤੀਆਂ ਗਈਆਂ। ਫਿਲਹਾਲ ਇਹ ਬੱਸਾਂ ਘੱਟ ਗਿਣਤੀ ਵਿਚ ਚਲਾਈਆਂ ਜਾਣਗੀਆਂ ਪਰ ਆਉਣ ਵਾਲੇ ਦਿਨਾਂ ਵਿਚ ਯਾਤਰੀਆਂ ਦੇ ਰਿਸਪਾਂਸ ਨੂੰ ਵੇਖਦੇ ਹੋਏ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ। ਹਿਮਾਚਲ ਤੋਂ ਇਲਾਵਾ ਜੈਪੁਰ ਲਈ ਵੀ ਦੋ ਬੱਸਾਂ ਲਗਾਤਾਰ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਰਾਜਸਥਾਨ ਡਿਪੂ ਦੀ ਬੱਸ ਸਵੇਰੇ 6.15 ਵਜੇ, ਜਦਕਿ ਪੰਜਾਬ ਰੋਡਵੇਜ਼ ਦੀ ਬੱਸ 7.51 ਵਜੇ ਰਵਾਨਾ ਹੋਵੇਗੀ। ਉੱਤਰਾਖੰਡ ਦੇ ਟਨਕਪੁਰ ਲਈ ਜਲੰਧਰ ਤੋਂ ਨਿਰਧਾਰਿਤ ਸਮੇਂ ਮੁਤਾਬਕ ਰਾਤੀਂ 7.30 ਵਜੇ ਬੱਸ ਰਵਾਨਾ ਹੋਇਆ ਕਰੇਗੀ।

ਇਹ ਵੀ ਪੜ੍ਹੋ: ਕਰਤਾਰਪੁਰ: ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ

PunjabKesari

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਿਰਧਾਰਿਤ ਸਮਾਂ ਹੈ, ਜਦਕਿ ਇਸ ਤੋਂ ਇਲਾਵਾ ਕਈ ਬੱਸਾਂ ਜਲੰਧਰ ਬੱਸ ਅੱਡੇ ਤੋਂ ਹੋ ਕੇ ਰਵਾਨਾ ਹੁੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਡਿਪੂਆਂ ਦੀਆਂ ਕੁਝ ਬੱਸਾਂ ਤਾਂ ਹਫਤੇ ਵਿਚ ਕੁਝ ਦਿਨ ਚਲਾਈਆਂ ਜਾਂਦੀਆਂ ਹਨ। ਕਈ ਵਾਰ ਜਲੰਧਰ ਆਉਣ ਵਾਲੀਆਂ ਬੱਸਾਂ ਦਾ ਸੰਚਾਲਨ ਰੱਦ ਰਹਿੰਦਾ ਹੈ, ਇਸ ਲਈ ਪੱਕੇ ਤੌਰ ’ਤੇ ਕਹਿਣਾ ਉਚਿਤ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀ ਬੱਸ ਅੱਡੇ ਦੇ ਸਰਕਾਰੀ ਇਨਕੁਆਰੀ ਨੰਬਰ 0181-2223755 ਤੋਂ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਇਸ ਸਬੰਧੀ ਪੇਸ਼ ਹੈ ਹਿਮਾਚਲ ਵਿਚ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ
ਇਸ ਟਾਈਮ ਟੇਬਲ ਵਿਚ ਸਿਰਫ਼ ਜਲੰਧਰ ਦੇ ਡਿਪੂ ਹੀ ਨਹੀਂ ਸਗੋਂ ਹਿਮਾਚਲ ਅਤੇ ਪੰਜਾਬ ਦੇ ਬਾਕੀ ਡਿਪੂਆਂ ਦੇ ਟਾਈਮ ਟੇਬਲ ਵੀ ਸ਼ਾਮਲ ਹਨ। ਇਕ-ਅੱਧੀ ਨੂੰ ਛੱਡ ਕੇ ਵਧੇਰੇ ਬੱਸਾਂ ਸਵੇਰ ਸਮੇਂ ਹੀ ਚਲਾਈਆਂ ਜਾ ਰਹੀਆਂ ਹਨ। ਰਾਤ ਦੀ ਸੇਵਾ ਨੂੰ ਫਿਲਹਾਲ ਰੋਕਿਆ ਗਿਆ ਹੈ। ਜਿਹੜੀ ਸਮਾਂ-ਸਾਰਨੀ ਦਿੱਤੀ ਜਾ ਰਹੀ ਹੈ, ਉਹ ਸਰਕਾਰੀ ਬੱਸਾਂ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: ਜਲੰਧਰ: ਜੀਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਛੋਟੀ ਭੈਣ, ਦੁਖੀ ਭਰਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

ਹਿਮਾਚਲ ਲਈ ਚੱਲਣ ਵਾਲੇ ਮੁੱਖ ਰੂਟ
ਚਿੰਤਪੂਰਨੀ-ਜਵਾਲਾਜੀ, ਸਵੇਰੇ 7.05, 7.40, 9.50
ਧਰਮਸ਼ਾਲਾ : ਸਵੇਰੇ 6.24, 10.53,
ਮਨੀਕਰਨ ਸਾਹਿਬ :  ਰਾਤ 8.30
ਸ਼ਿਮਲਾ : ਸਵੇਰੇ 7.30, 8.32
ਪਾਉਂਟਾ ਸਾਹਿਬ : ਸਵੇਰੇ 11.40
ਬੈਜਨਾਥ : ਸਵੇਰੇ 11.25
ਡਲਹੌਜ਼ੀ : ਸਵੇਰੇ 10.35

PunjabKesari

ਇਹ ਵੀ ਪੜ੍ਹੋ: ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’ (ਵੀਡੀਓ)

ਦਿੱਲੀ ਤੋਂ ਪੰਜਾਬ ਲਈ ਚੱਲ ਰਹੀਆਂ ਤਿੰਨ ਵੋਲਵੋ, 17 ਸਾਧਾਰਨ ਬੱਸਾਂ
ਟਰੇਨਾਂ ਨਾ ਚੱਲਣ ਕਾਰਨ ਯਾਤਰੀਆਂ ਕੋਲ ਬੱਸਾਂ ਵਿਚ ਸਫ਼ਰ ਕਰਨ ਦਾ ਬਦਲ ਹੀ ਇਕ ਉੱਤਮ ਸਾਧਨ ਹੈ। ਕੋਰੋਨਾ ਕਾਰਨ ਦਿੱਲੀ ਆਈ. ਐੱਸ. ਬੀ. ਟੀ. ਦੀਆਂ ਬੱਸਾਂ ਦੀ ਆਵਾਜਾਈ ਨਾਂਹ ਦੇ ਬਰਾਬਰ ਕਰ ਦਿੱਤੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਸਨ। ਹੁਣ ਬੱਸਾਂ ਦੀ ਆਵਾਜਾਈ ਤੇਜ਼ੀ ਨਾਲ ਹੋ ਰਹੀ ਹੈ, ਜੋ ਕਿ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ।
ਆਈ. ਐੱਸ. ਬੀ. ਟੀ. ਦਿੱਲੀ ਤੋਂ ਪੰਜਾਬ ਲਈ ਤਿੰਨ ਵੋਲਵੋ, ਜਦਕਿ 17 ਸਾਧਾਰਨ ਬੱਸਾਂ ਚੱਲਦੀਆਂ ਹਨ, ਜਿਨ੍ਹਾਂ ਦੀ ਸਮਾਂ-ਸਾਰਨੀ ਇਸ ਤਰ੍ਹਾਂ ਹੈ :
ਵੋਲਵੋ ਦਾ ਸਮਾਂ ਸਵੇਰੇ 6.40 , 8.10 ਅਤੇ ਰਾਤ 8.50 ਹੈ, ਜਿਸ ਦਾ ਕਿਰਾਇਆ 1050 ਰੁਪਏ ਹੈ। ਸਾਧਾਰਨ ਵਿਚ ਸਵੇਰੇ ਪਹਿਲੀ ਬੱਸ 9.15 ’ਤੇ ਚਲਾ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ 10.00 , 11.00, 11.40, 2.10, 2.45, 4.15, 5.15, 6.20 , 6.40, 7.20, 7.45, 8.30, 9.21, 10.50, 11.05 ਅਤੇ ਰਾਤ ਨੂੰ ਆਖਰੀ ਸਮਾਂ 11.25 ਦਾ ਹੈ। ਸਾਧਾਰਨ ਬੱਸ ਦਾ ਕਿਰਾਇਆ 460 ਰੁਪਏ ਹੈ ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕਾਂ ਦਾ ਬਿਆਨ, ਹਾਈਕਮਾਨ ਅੱਗੇ ਰੱਖੀ ਇਹ ਮੰਗ

PunjabKesari

ਆਈ. ਐੱਸ. ਬੀ. ਟੀ. ਤੋਂ ਚੱਲਣ ਵਾਲੀਆਂ ਉੱਤਰਾਖੰਡ ਦੀਆਂ ਏ. ਸੀ. ਬੱਸਾਂ ਦੇ ਰਹੀਆਂ ਪੰਜਾਬ ਤੇ ਚੰਡੀਗੜ੍ਹ ਦੇ ਯਾਤਰੀਆਂ ਨੂੰ ਰਾਹਤ
ਕਈ ਯਾਤਰੀਆਂ ਨੂੰ ਦਿੱਕਤ ਪੇਸ਼ ਆ ਰਹੀ ਹੈ ਕਿ ਉਨ੍ਹਾਂ ਨੂੰ ਉੱਤਰਾਖੰਡ ਲਈ ਸਿੱਧੀਆਂ ਏ. ਸੀ. ਬੱਸਾਂ ਨਹੀਂ ਮਿਲਦੀਆਂ। ਇਸ ਕਾਰਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਲੋਕ ਦਿੱਲੀ ਤੋਂ ਸਿੱਧੀਆਂ ਬੱਸਾਂ ਉੱਤਰਾਖੰਡ- ਰਿਸ਼ੀਕੇਸ਼ ਲਈ ਲੈ ਰਹੇ ਹਨ। ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਫ਼ਰ ਲੰਮਾ ਪੈਂਦਾ ਹੈ ਪਰ ਵਾਰ-ਵਾਰ ਬੱਸਾਂ ਬਦਲਣ ਦੇ ਝੰਜਟ ਤੋਂ ਨਿਜਾਤ ਮਿਲਦੀ ਹੈ। ਉਹ ਵੋਲਵੋ ਰਾਹੀਂ ਦਿੱਲੀ ਜਾਂਦੇ ਹਨ ਅਤੇ ਉਥੋਂ ਉੱਤਰਾਖੰਡ ਦੇ ਰਿਸ਼ੀਕੇਸ਼ ਅਤੇ ਹਰਿਦੁਆਰ ਲਈ ਅੱਗੇ ਨਿਕਲਦੇ ਹਨ। ਦਿੱਲੀ ਤੋਂ ਚੱਲਣ ਵਾਲੀਆਂ ਬੱਸਾਂ ਦਾ ਸਮਾਂ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ ਹੈ। ਉਪਰੰਤ ਸਵੇਰੇ 9.00, 10.10, 11.35, ਦੁਪਹਿਰ 12.15, 1.05 , 1.40, 2.35, ਸ਼ਾਮ 4.05, 5.00 , 6.10, ਰਾਤੀਂ 7.05 , 8.00, 9.00 ਅਤੇ 10.10 ’ਤੇ ਬੱਸਾਂ ਚੱਲ ਰਹੀਆਂ ਹਨ। ਸਾਧਾਰਨ ਬੱਸਾਂ ਦਾ ਕਿਰਾਇਆ ਦਿੱਲੀ ਤੋਂ ਦੇਹਰਾਦੂਨ ਦਾ 240, ਹਰਿਦੁਆਰ ਦਾ 300 ਅਤੇ ਰਿਸ਼ੀਕੇਸ਼ ਦਾ ਲਗਭਗ 340 ਰੁਪਏ ਹੈ। ਏ. ਸੀ. ਬੱਸਾਂ ਦਾ ਕਿਰਾਇਆ ਵੱਖ-ਵੱਖ ਸੂਬਿਆਂ ਦੀਆਂ ਬੱਸਾਂ ਅਤੇ ਰੂਟ ਦੇ ਹਿਸਾਬ ਨਾਲ ਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਕਾਂਡ: ਦਵਿੰਦਰ ਬੰਬੀਹਾ ਗਰੁੱਪ ਦੇ ਰੂਟ ’ਤੇ ਚੱਲਣ ਲੱਗੀ ਪੁਲਸ ਦੀ ਇਨਵੈਸਟੀਗੇਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News