ਮਿੰਨੀ ਲਾਕਡਾਊਨ/ਕਰਫ਼ਿਊ ਦੇ ਬਾਵਜੂਦ ਹਰਿਆਣਾ, ਦਿੱਲੀ ਤੇ ਹਰਿਦੁਆਰ ਸਣੇ ਪੰਜਾਬ ਲਈ ਜਾਰੀ ਰਹੇਗੀ ਬੱਸ ਸਰਵਿਸ

05/29/2021 11:28:17 AM

ਜਲੰਧਰ (ਪੁਨੀਤ)– ਸੋਮਵਾਰ ਸਵੇਰ ਤੱਕ ਲਈ ਸ਼ੁਰੂ ਹੋ ਚੁੱਕੇ ਮਿੰਨੀ ਲਾਕਡਾਊਨ/ਕਰਫ਼ਿਊ ਦੇ ਬਾਵਜੂਦ ਹਰਿਆਣਾ, ਦਿੱਲੀ, ਹਰਿਦੁਆਰ ਅਤੇ ਪੰਜਾਬ ਲਈ ਬੱਸ ਸਰਵਿਸ ਜਾਰੀ ਰਹੇਗੀ। ਬੱਸਾਂ ਚੱਲਣ ਦੀ ਗਿਣਤੀ ਮੁਸਾਫ਼ਿਰਾਂ ’ਤੇ ਨਿਰਭਰ ਕਰੇਗੀ। ਜੇਕਰ ਮੁਸਾਫ਼ਿਰ ਘੱਟ ਹੋਏ ਤਾਂ ਬੱਸਾਂ ਚੱਲਣ ਦੀ ਗਿਣਤੀ ਵੀ ਘੱਟ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦੂਜੇ ਸੂਬਿਆਂ ਲਈ ਬੱਸ ਸਰਵਿਸ ਬੰਦ ਕਰ ਦਿੱਤੀ ਜਾਵੇਗੀ ਕਿਉਂਕਿ ਲਾਕਡਾਊਨ ਕਾਰਨ ਮੁਸਾਫ਼ਿਰ ਨਹੀਂ ਹੁੰਦੇ ਸਨ ਪਰ ਪਿਛਲੇ ਦਿਨਾਂ ਦੌਰਾਨ ਮੁਸਾਫ਼ਿਰ ਵਧਣ ਕਾਰਨ ਉਨ੍ਹਾਂ ਦੀ ਸਹੂਲਤ ਲਈ ਦਿੱਲੀ ਸਣੇ ਦੂਜੇ ਸੂਬਿਆਂ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ:  ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਨੂੰ ਸੁਲਝਾਉਣ ਲਈ ਬਣਾਈ 3 ਮੈਂਬਰੀ ਕਮੇਟੀ ਦੀ ਦਿੱਲੀ 'ਚ ਮੀਟਿੰਗ ਅੱਜ

ਦਿੱਲੀ ਲਈ ਪਹਿਲੀ ਬੱਸ ਸਵੇਰੇ 6.10 ਵਜੇ ਰਵਾਨਾ ਕੀਤੀ ਜਾਂਦੀ ਹੈ ਪਰ ਜੇਕਰ ਸਵੇਰੇ 6 ਵਜੇ ਦੇ ਲਗਭਗ ਮੁਸਾਫ਼ਿਰ ਨਾ ਹੋਏ ਤਾਂ ਬੱਸ ਦਾ ਟਾਈਮ ਟੇਬਲ ਬਦਲਿਆ ਜਾ ਸਕਦਾ ਹੈ। ਇਸ ਲੜੀ ਵਿਚ 8 ਵਜੇ ਅਤੇ 10.18 ਵਜੇ ਦੇ ਲਗਭਗ ਵੀ ਬੱਸ ਰਵਾਨਾ ਕੀਤੀ ਜਾ ਸਕਦੀ ਹੈ। ਦੁਪਹਿਰ ਨੂੰ ਦਿੱਲੀ ਲਈ ਬੱਸ ਰਵਾਨਾ ਹੋਣ ਦਾ ਸਮਾਂ 3.35 ਵਜੇ ਹੋਵੇਗਾ। ਇਸੇ ਤਰ੍ਹਾਂ ਹਰਿਦੁਆਰ ਲਈ 7.40 ਵਜੇ ਪਹਿਲੀ ਬੱਸ ਜਲੰਧਰ ਦੇ ਬੱਸ ਅੱਡੇ ਤੋਂ ਰਵਾਨਾ ਹੋਵੇਗੀ। ਇਸ ਉਪਰੰਤ ਦੁਪਹਿਰ 1.40 ਵਜੇ ਅਤੇ ਸ਼ਾਮੀਂ 5.40 ਵਜੇ ਬੱਸਾਂ ਜਾਣਗੀਆਂ। ਹਰਿਆਣਾ ਦੇ ਅੰਬਾਲਾ ਅਤੇ ਬਹਾਲਗੜ੍ਹ (ਸੋਨੀਪਤ) ਲਈ ਸਵੇਰ ਤੋਂ ਲੈ ਕੇ ਦੁਪਹਿਰ ਤੱਕ 5 ਤੋਂ 7 ਟਾਈਮ ਚਲਾਏ ਜਾ ਸਕਦੇ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਰੂਹ ਕੰਬਾਊ ਵਾਰਦਾਤ, ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

ਮੁਸਾਫ਼ਿਰਾਂ ਦੀ ਸਹੂਲਤ ਅਤੇ ਸਮੇਂ ਵਿਚ ਜ਼ਰੂਰੀ ਬਦਲਾਅ ਲਈ ਜਲੰਧਰ ਦੇ ਦੋਵਾਂ ਡਿਪੂਆਂ ਦੇ ਜੀ. ਐੱਮਜ਼ ਵੱਲੋਂ ਬੱਸਾਂ ਦਾ ਸ਼ਡਿਊਲ ਬਣਾਉਣ ਵਾਲੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਤਾਂ ਕਿ ਮੌਕਾ ਵੇਖ ਕੇ ਫ਼ੈਸਲਾ ਲਿਆ ਜਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀਆਂ ਬੱਸਾਂ ਬਹਾਲਗੜ੍ਹ ਤੱਕ ਭੇਜੀਆਂ ਜਾਣਗੀਆਂ, ਜੇਕਰ ਉਨ੍ਹਾਂ ਵਿਚ ਮੁਸਾਫ਼ਿਰ ਜ਼ਿਆਦਾ ਹੋਏ ਤਾਂ ਉਹ ਦਿੱਲੀ ਲਈ ਰਵਾਨਾ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਮੁਸਾਫ਼ਿਰਾਂ ਨੇ ਬੱਸਾਂ ਦਾ ਟਾਈਮ ਟੇਬਲ ਪਤਾ ਕਰਨਾ ਹੈ ਤਾਂ ਉਹ ਬੱਸ ਅੱਡੇ ਦੇ ਸਰਕਾਰੀ ਇਨਕੁਆਰੀ ਨੰਬਰ 0181-2223755 ਤੋਂ ਜਾਣਕਾਰੀ ਲੈ ਸਕਦੇ ਹਨ।

ਬੱਸ ਅੱਡੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਲਈ ਜਾਣ ਵਾਲੀਆਂ ਬੱਸਾਂ ਦੂਜੇ ਡਿਪੂਆਂ ਤੋਂ ਵੀ ਆਉਂਦੀਆਂ ਹਨ। ਉਨ੍ਹਾਂ ਦਾ ਸਮਾਂ ਨਿਰਧਾਰਿਤ ਨਹੀਂ ਹੁੰਦਾ। ਕਈ ਵਾਰ ਬੱਸਾਂ ਲੇਟ ਵੀ ਹੁੰਦੀਆਂ ਹਨ। ਮਿੰਨੀ ਲਾਕਡਾਊਨ ਅਤੇ ਕਰਫਿਊ ਕਾਰਨ ਕਈ ਸ਼ਹਿਰਾਂ ਦੇ ਡਿਪੂ ਬੱਸਾਂ ਨੂੰ ਰੱਦ ਵੀ ਕਰ ਸਕਦੇ ਹਨ, ਇਸ ਲਈ ਸਫ਼ਰ ’ਤੇ ਜਾਣ ਵਾਲੇ ਪੂਰੀ ਜਾਣਕਾਰੀ ਲੈ ਕੇ ਹੀ ਘਰੋਂ ਨਿਕਲਣ ਤਾਂ ਵਧੀਆ ਰਹੇਗਾ। ਜਲੰਧਰ ਬੱਸ ਅੱਡੇ ਵਿਚ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਸ਼ੁੱਕਰਵਾਰ ਵਿਚ ਇਜ਼ਾਫਾ ਦਰਜ ਹੋਇਆ। ਪਟਿਆਲਾ, ਅੰਮ੍ਰਿਤਸਰ ਸਾਹਿਬ ਤੇ ਬਟਾਲਾ ਡਿਪੂਆਂ ਵੱਲੋਂ ਬੱਸਾਂ ਦੀ ਗਿਣਤੀ ਵਧਾਈ ਗਈ। ਇਸ ਦੇ ਨਾਲ-ਨਾਲ ਪਠਾਨਕੋਟ ਦੀਆਂ ਬੱਸਾਂ ਵੀ ਵੱਡੀ ਗਿਣਤੀ ਵਿਚ ਆ ਰਹੀਆਂ ਹਨ, ਜਿਸ ਨਾਲ ਜੰਮੂ ਜਾਣ ਵਾਲੇ ਮੁਸਾਫ਼ਿਰਾਂ ਨੂੰ ਕਾਫ਼ੀ ਸਹੂਲਤ ਮਿਲ ਰਹੀ ਹੈ।

PunjabKesari

ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਹਰਿਆਣਾ ਦੇ ਅੰਬਾਲਾ ਤੇ ਕੁਰੂਕਸ਼ੇਤਰ ਤੋਂ ਪੰਜਾਬ ਆਉਣ ਵਾਲਿਆਂ ਦੀ ਗਿਣਤੀ ਵਧੀ
ਗੁਆਂਢੀ ਸੂਬਿਆਂ ਅੰਬਾਲਾ ਤੇ ਕੁਰੂਕਸ਼ੇਤਰ ਤੋਂ ਪੰਜਾਬ ਆਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਸ ਕਾਰਨ ਹਰਿਆਣਾ ਵੱਲੋਂ ਪੰਜਾਬ ਵਿਚ ਵੱਧ ਗਿਣਤੀ ਵਿਚ ਬੱਸਾਂ ਭੇਜੀਆਂ ਜਾ ਰਹੀਆਂ ਹਨ। ਬੱਸ ਸਰਵਿਸ ਵਧਣ ਕਾਰਨ ਵਪਾਰ ਕਰਨ ਵਾਲਿਆਂ ਨੂੰ ਵੀ ਸਹੂਲਤ ਮਿਲ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹਰਿਆਣਾ ਵੱਲੋਂ ਰਾਤ ਦੇ ਸਮੇਂ ਵਿਚ ਵੀ 2-3 ਟਾਈਮ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਸਦਕਾ ਪੰਜਾਬ ਦੇ ਲੋਕਾਂ ਨੂੰ ਵੱਡੀ ਸਹੂਲਤ ਹੋਵੇਗੀ।

ਨਿੱਜੀ ਟਰਾਂਸਪੋਰਟਰਜ਼ ਦੀਆਂ ਏ. ਸੀ./ਸੈਮੀ ਏ. ਸੀ. ਬੱਸਾਂ ਨੂੰ ਮਿਲਣ ਲੱਗਾ ਰਿਸਪਾਂਸ
ਗਰਮੀ ਵਧਦੀ ਜਾ ਰਹੀ ਹੈ, ਜਿਸ ਕਾਰਨ ਸਫ਼ਰ ਕਰਨ ਵਾਲੇ ਵੱਧ ਤੋਂ ਵੱਧ ਸਹੂਲਤ ਚਾਹੁੰਦੇ ਹਨ, ਇਸ ਕਾਰਨ ਨਿੱਜੀ ਟਰਾਂਸਪੋਰਟਰਾਂ ਨੇ ਏ. ਸੀ. ਤੇ ਸੈਮੀ ਏ. ਸੀ. ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੁੱਖਰਵਾਰ ਬੱਸ ਅੱਡੇ ਤੋਂ ਚੰਡੀਗੜ੍ਹ ਜਾਣ ਵਾਲੀ ਏ. ਸੀ. ਬੱਸ ਵਿਚ ਜਾਣ ਵਾਸਤੇ ਲੋਕਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਸਰਕਾਰੀ ਏ. ਸੀ. ਬੱਸਾਂ ਦੀ ਸਰਵਿਸ ਅਜੇ ਬੰਦ ਪਈ ਹੈ ਅਤੇ ਬੱਸਾਂ ਰੋਡਵੇਜ਼ ਦੇ ਡਿਪੂਆਂ ਵਿਚ ਖੜ੍ਹੀਆਂ ਹਨ।

PunjabKesari

ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਖੇਤਾਂ 'ਚ ਮੋਟਰ 'ਤੇ ਲੱਗੇ ਟਰਾਂਸਫਾਰਮਰ ਨਾਲ ਲਿਆ ਫਾਹਾ
ਹਿਮਾਚਲ ’ਚ ਬੱਸ ਸਰਵਿਸ ਬੰਦ ਹੋਣ ਨਾਲ ਨਿੱਜੀ ਵਾਹਨਾਂ ਦੀ ਗਿਣਤੀ ਵਧੀ
ਹਿਮਾਚਲ ਵੱਲੋਂ ਬੱਸ ਸਰਵਿਸ ਬੰਦ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕ ਟੈਕਸੀ ਅਤੇ ਨਿੱਜੀ ਵਾਹਨਾਂ ’ਤੇ ਹਿਮਾਚਲ ਨੂੰ ਜਾ ਰਹੇ ਹਨ। ਬਿਨਾਂ ਕੋਵਿਡ ਟੈਸਟ ਰਿਪੋਰਟ ਦੇ ਹਿਮਾਚਲ ਵਿਚ ਐਂਟਰੀ ਨਹੀਂ ਮਿਲ ਰਹੀ। ਜਿਹੜੇ ਲੋਕ ਵੀ ਹਿਮਾਚਲ ਜਾਣਾ ਚਾਹੁੰਦੇ ਹਨ, ਉਹ ਆਪਣਾ ਟੈਸਟ ਕਰਵਾ ਕੇ ਜਾਣ, ਨਹੀਂ ਤਾਂ ਉਨ੍ਹਾਂ ਨੂੰ ਵਾਪਸ ਮੁੜਨਾ ਪੈ ਸਕਦਾ ਹੈ। ਬਾਰਡਰ ’ਤੇ ਪੁਲਸ ਦੀ ਬਹੁਤ ਸਖ਼ਤੀ ਹੈ। ਪੰਜਾਬ ਤੋਂ ਆਉਣ ਵਾਲੇ ਵਾਹਨਾਂ ਦੇ ਲੋਕਾਂ ਕੋਲੋਂ ਕਾਗਜ਼ਾਤ ਤੋਂ ਪਹਿਲਾਂ ਟੈਸਟ ਰਿਪੋਰਟ ਮੰਗੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਕ ਹੋਰ ਗੱਲ, ਲੋੜੀਂਦੇ ਅਰਸ਼ਦ ਦੇ ਕਾਂਗਰਸੀ ਆਗੂ ਨਾਲ ਜੁੜੇ ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News