ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ

Sunday, Apr 25, 2021 - 10:58 AM (IST)

ਜਲੰਧਰ (ਪੁਨੀਤ)–ਕੋਰੋਨਾ ਦੇ ਵਧ ਰਹੇ ਕਹਿਰ ਕਾਰਨ ਕਈ ਸੂਬਿਆਂ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਇਸ ਲੜੀ ਵਿਚ ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਕੋਰੋਨਾ ਦੀ ਨੈਗੇਟਿਵ ਰਿਪੋਰਟ ਤੋਂ ਬਿਨਾਂ ਉੱਤਰਾਖੰਡ ਦੇ ਬਾਰਡਰ ਤੋਂ ਐਂਟਰੀ ’ਤੇ ਰੋਕ ਲਾ ਦਿੱਤੀ ਗਈ ਹੈ। ਬੱਸਾਂ ਅਤੇ ਨਿੱਜੀ ਵਾਹਨਾਂ ’ਤੇ ਉੱਤਰਾਖੰਡ ਜਾਣ ਵਾਲੇ ਲੋਕਾਂ ਨੂੰ ਆਰ. ਟੀ. ਪੀ. ਸੀ. ਆਰ. ਕੋਵਿਡ ਨੈਗੇਟਿਵ ਟੈਸਟ ਕਰਵਾ ਕੇ ਹੀ ਜਾਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ। ਇਹ ਨਿਯਮ ਫਿਲਹਾਲ ਉੱਤਰਾਖੰਡ ਨਿਵਾਸੀਆਂ ’ਤੇ ਲਾਗੂ ਨਹੀਂ ਕੀਤਾ ਗਿਆ ਹੈ।

ਉੱਤਰਾਖੰਡ ਬਾਰਡਰ ’ਤੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਅਤੇ ਨਿੱਜੀ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕੀਤੀ ਜਾ ਰਹੀ ਹੈ। ਕਈ ਬਾਰਡਰਾਂ ’ਤੇ ਉੱਤਰਾਖੰਡ ਸਰਕਾਰ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ,ਜਿਹੜੀਆਂ ਮੌਕੇ ’ਤੇ ਰੈਪਿਡ ਐਂਟੀਜਨ ਟੈਸਟ ਕਰ ਰਹੀਆਂ ਹਨ, ਜਿਸ ਦੀ ਰਿਪੋਰਟ 4-5 ਮਿੰਟਾਂ ਵਿਚ ਆ ਜਾਂਦੀ ਹੈ। ਇਸ ਟੈਸਟ ਵਿਚ ਜਿਸ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆ ਰਹੀ ਹੈ, ਉਸਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ।

ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ

PunjabKesari

ਜਲੰਧਰ ਤੋਂ ਜਾਣ ਵਾਲੇ ਯਾਤਰੀ ਡਾ. ਡੀ. ਕੁਮਾਰ ਨੇ ਦੱਸਿਆ ਕਿ ਬਾਰਡਰ ’ਤੇ ਸਿਹਤ ਮਹਿਕਮੇ ਦੀਆਂ ਟੀਮਾਂ ਹਰ ਸਮੇਂ ਤਾਇਨਾਤ ਨਹੀਂ ਰਹਿੰਦੀਆਂ, ਇਸ ਲਈ ਸਾਰਿਆਂ ਦਾ ਟੈਸਟ ਹੋ ਸਕਣਾ ਸੰਭਵ ਨਹੀਂ। ਜਿਹੜਾ ਵਿਅਕਤੀ ਆਪਣੀ ਆਰ. ਟੀ. ਪੀ. ਸੀ.ਆਰ. ਕੋਵਿਡ ਨੈਗੇਟਿਵ ਰਿਪੋਰਟ ਲੈ ਕੇ ਜਾਵੇਗਾ, ਉਹ ਪ੍ਰੇਸ਼ਾਨੀ ਤੋਂ ਬਚ ਜਾਵੇਗਾ। ਜਲੰਧਰ ਬੱਸ ਅੱਡੇ ਦੇ ਜੀ. ਐੱਮ. ਤਜਿੰਦਰ ਸ਼ਰਮਾ ਨੇ ਦੱਸਿਆ ਕਿ ਇਥੋਂ ਜਿਹੜੀਆਂ ਬੱਸਾਂ ਉੱਤਰਾਖੰਡ ਗਈਆਂ ਸਨ, ਬਾਰਡਰ ’ਤੇ ਉਨ੍ਹਾਂ ਬੱਸਾਂ ਦੇ ਯਾਤਰੀਆਂ ਦਾ ਮੌਕੇ ’ਤੇ ਟੈਸਟ ਹੋਇਆ ਹੈ। ਇਹ ਗੱਲਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਈ ਥਾਵਾਂ ’ਤੇ ਲੋਕ ਬਿਨਾਂ ਰੋਕ ਦੇ ਲੰਘ ਰਹੇ ਹਨ।

ਹਿਮਾਚਲ ਸਰਕਾਰ ਵੱਲੋਂ ਸ਼ਰਧਾਲੂਆਂ ਦੇ ਮੰਦਿਰਾਂ ’ਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਕਾਰਨ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਦੀ ਸਰਵਿਸ ਨੂੰ ਕਿਸੇ ਵੀ ਸਮੇਂ ਬੰਦ ਕੀਤਾ ਜਾ ਸਕਦਾ ਹੈ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ। ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਪਹਿਲਾਂ ਵਾਂਗ ਜਾਂਦੀਆਂ ਰਹਿਣਗੀਆਂ। ਬੱਸ ਸਰਵਿਸ ਬੰਦ ਕਰਨ ਬਾਰੇ 1 ਮਈ ਤੋਂ ਬਾਅਦ ਕੋਈ ਫੈਸਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ

PunjabKesari

ਦੂਜੇ ਪਾਸੇ ਹਿਮਾਚਲ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਵੱਲੋਂ ਪੰਜਾਬ ਨੂੰ ਭੇਜੀਆਂ ਜਾਣ ਵਾਲੀਆਂ ਬੱਸਾਂ ਦੀ ਸਰਵਿਸ ਘਟਾ ਦਿੱਤੀ ਗਈ ਹੈ। ਇਸ ਕਾਰਨ ਪਹਿਲਾਂ ਤੋਂ ਘੱਟ ਗਿਣਤੀ ਵਿਚ ਹਿਮਾਚਲ ਦੀਆਂ ਬੱਸਾਂ ਪੰਜਾਬ ਆ ਰਹੀਆਂ ਹਨ। ਹਿਮਾਚਲ ਦੀ ਇਕ ਬੱਸ ਦੇ ਚਾਲਕ ਦਲ ਨੇ ਦੱਸਿਆ ਕਿ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਹੋਈ ਹੈ, ਜਿਸ ਕਾਰਨ ਹਮੀਰਪੁਰ ਡਿਪੂ ਤੋਂ ਆਉਣ ਵਾਲੀਆਂ ਬੱਸਾਂ ਘਟੀਆਂ ਹਨ। ਸ਼ਿਮਲਾ ਲਈ ਵੀ ਜਲੰਧਰ ਤੋਂ ਮਿਲਣ ਵਾਲੀਆਂ ਸਵਾਰੀਆਂ ਨਾਂਹ ਦੇ ਬਰਾਬਰ ਰਹਿ ਗਈਆਂ ਹਨ। ਦਿੱਲੀ ਵਿਚ ਲਾਕਡਾਊਨ ਦਾ ਅਸਰ ਪੰਜਾਬ ਦੀਆਂ ਬੱਸਾਂ ਦੀ ਸਰਵਿਸ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਹੋਈ ਹੈ। ਸਰਕਾਰ ਵੱਲੋਂ ਬੱਸਾਂ ਵਿਚ 50 ਫ਼ੀਸਦੀ ਯਾਤਰੀ ਬਿਠਾਉਣ ਦਾ ਨਿਯਮ ਬਣਾਇਆ ਗਿਆ ਹੈ ਪਰ ਦਿੱਲੀ ਜਾਣ ਵਾਲੀਆਂ ਬੱਸਾਂ ਵਿਚ ਯਾਤਰੀ ਸਿਰਫ 25 ਫੀਸਦੀ ਦੇ ਲਗਭਗ ਰਹਿ ਗਏ ਹਨ। ਰਾਜਸਥਾਨ ਵਿਚ ਵੀ ਲਾਕਡਾਊਨ ਦਾ ਅਸਰ ਸਵਾਰੀਆਂ ’ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਬੱਸਾਂ ਖਾਲੀ ਰਵਾਨਾ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

PunjabKesari

ਜਲੰਧਰ ਬੱਸ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਸਾਵਧਾਨੀਆਂ ਸਖ਼ਤ ਕੀਤੀਆਂ ਜਾ ਰਹੀਆਂ ਹਨ ਪਰ ਲੋਕਾਂ ਦੀ ਭਾਰੀ ਭੀੜ ਅਜੇ ਵੀ ਦੇਖਣ ਨੂੰ ਮਿਲ ਰਹੀ ਹੈ ਅਤੇ ਸੋਸ਼ਲ ਡਿਸਟੈਂਸ ਟੁੱਟਣ ਤੋਂ ਇਲਾਵਾ ਕਈ ਲੋਕ ਅਜੇ ਵੀ ਬਿਨਾਂ ਮਾਸਕ ਦੇਖੇ ਜਾ ਸਕਦੇ ਹਨ। ਸਰਕਾਰੀ ਬੱਸਾਂ ਵਿਚ 50 ਫ਼ੀਸਦੀ ਲੋਕਾਂ ਨੂੰ ਬਿਠਾਉਣ ਤੋਂ ਬਾਅਦ ਬੱਸਾਂ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ, ਜਿਸ ਕਾਰਨ ਬੱਸ ਅੱਡੇ ਵਿਚ ਔਰਤਾਂ ਅਤੇ ਚਾਲਕ ਦਲਾਂ ਵਿਚ ਕਿਹਾ-ਸੁਣੀ ਹੁੰਦੀ ਰੋਜ਼ਾਨਾ ਦੇਖੀ ਜਾ ਰਹੀ ਹੈ।

PunjabKesari

ਲਾਈਨਾਂ ਲਾਉਣ ਦੇ ਬਾਵਜੂਦ ਯਾਤਰੀ ਤੋੜ ਰਹੇ ਸੋਸ਼ਲ ਡਿਸਟੈਂਸ
ਸ਼ਨੀਵਾਰ ਕੁਝ ਬੱਸਾਂ ਦੇ ਚਾਲਕ ਦਲਾਂ ਵੱਲੋਂ ਟਿਕਟਾਂ ਦੇਣ ਲਈ ਲਾਈਨਾਂ ਲਾਈਆਂ ਗਈਆਂ ਤਾਂ ਕਿ ਯਾਤਰੀਆਂ ਵਿਚ ਸੋਸ਼ਲ ਡਿਸਟੈਂਸ ਬਣਾਇਆ ਜਾ ਸਕੇ ਪਰ ਹਾਲਾਤ ਅਜਿਹੇ ਹਨ ਕਿ ਲੋਕ ਦੂਰੀ ਬਣਾ ਕੇ ਖੜ੍ਹੇ ਨਹੀਂ ਹੋ ਰਹੇ, ਜਿਸ ਕਾਰਨ ਲਾਈਨਾਂ ਲਾਉਣ ਦੇ ਬਾਵਜੂਦ ਸੋਸ਼ਲ ਡਿਸਟੈਂਸ ਟੁੱਟ ਰਿਹਾ ਹੈ। ਚਾਲਕ ਦਲਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਸੀਨੀਅਰ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵਿਗੜੀ ਸਿਹਤ, ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ

ਲੋਕਾਂ ਦੇ ਬੈਠਣ ਲਈ ਸੀਟਾਂ ’ਤੇ ਲੁਆਏ ਨਿਸ਼ਾਨ
ਬੱਸ ਅੱਡੇ ਵਿਚ ਲੋਕਾਂ ਦਾ ਸੋਸ਼ਲ ਡਿਸਟੈਂਟ ਟੁੱਟਣਾ ਵੱਡੀ ਪ੍ਰੇਸ਼ਾਨੀ ਬਣ ਰਿਹਾ ਹੈ, ਜਿਸ ਨੂੰ ਦੇਖਦਿਆਂ ਵਿਭਾਗ ਵੱਲੋਂ ਲੋਕਾਂ ਦੇ ਉਡੀਕ ਕਰਨ ਲਈ ਲਾਏ ਕਈ ਬੈਂਚਾਂ ’ਤੇ ਨਿਸ਼ਾਨ ਲੁਆਏ ਗਏ ਹਨ। ਇਸ ਲੜੀ ਵਿਚ ਇਕ ਸੀਟ ਛੱਡ ਕੇ ਦੂਜੀ ’ਤੇ ਕਰਾਸ ਲੁਆਇਆ ਗਿਆ ਹੈ ਤਾਂ ਕਿ ਲੋਕ ਦੂਰੀ ਬਣਾ ਕੇ ਬੈਠਣ। ਇਹ ਕੰਮ ਅੱਜ ਸ਼ਾਮੀਂ ਸ਼ੁਰੂ ਕਰਵਾਇਆ ਗਿਆ ਪਰ ਲੋਕਾਂ ਦੀ ਭੀੜ ਕਾਰਨ ਪੂਰਾ ਨਹੀਂ ਹੋ ਸਕਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਜਲਦ ਪੂਰਾ ਕਰਵਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸੂਬੇ 'ਚ ਗੈਰ-ਕਾਨੂੰਨੀ ਖਣਨ ਰੋਕਣ ਲਈ ਕੈਪਟਨ ਹੋਏ ਸਖ਼ਤ, ਦਿੱਤੇ ਇਹ ਹੁਕਮ

ਜਾਨ ਜੋਖਮ ਪਾਉਣ ਵਾਲੇ ਯਾਤਰੀ ਹੋ ਰਹੇ ਹਾਦਸੇ ਦਾ ਸ਼ਿਕਾਰ
ਬੱਸ ਅੱਡੇ ਵਿਚ ਵੇਖਣ ਵਿਚ ਆ ਰਿਹਾ ਹੈ ਕਿ ਲੋਕ ਬੱਸਾਂ ਵਿਚ ਚੜ੍ਹਨ ਲਈ ਆਪਣੀ ਜਾਨ ਜੋਖਮ ਵਿਚ ਪਾ ਰਹੇ ਹਨ। ਦੇਖਣ ਵਿਚ ਆਇਆ ਕਿ ਅੱਜ ਇਕ ਵਿਅਕਤੀ ਬੱਸ ਵਿਚ ਚੜ੍ਹਦੇ ਹੋਏ ਡਿੱਗ ਗਿਆ। ਬੱਸਾਂ ਦੇ ਚਾਲਕ ਦਲਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਭੱਜ ਕੇ ਬੱਸਾਂ ਵਿਚ ਚੜ੍ਹਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਜੋਖਮ ਵਿਚ ਪਾ ਰਹੇ ਹਨ।

ਇਹ ਵੀ ਪੜ੍ਹੋ :  ਬੇਅਦਬੀ ਮਾਮਲੇ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ-ਇਨਸਾਫ਼ ਲਈ ਤੁਰੰਤ ਨਵੀਂ ਐੱਸ.ਆਈ.ਟੀ. ਦਾ ਹੋਵੇ ਗਠਨ

ਰਾਜਸਥਾਨ ਰੂਟ ਦੀਆਂ ਬੱਸਾਂ ਦੀ ਉਡੀਕ ਕਰ ਕੇ ਹਰਿਆਣਾ ਦੀ ਬੱਸ ਵਿਚ ਬੈਠੇ ਯਾਤਰੀ
ਰਾਜਸਥਾਨ ਜਾਣ ਵਾਲੇ ਕਈ ਯਾਤਰੀ ਲੰਮੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਦੇ ਰਹੇ ਪਰ ਬੱਸਾਂ ਨਹੀਂ ਆਈਆਂ। ਜਲੰਧਰ ਡਿਪੂ ਤੋਂ ਸਵੇਰ ਸਮੇਂ ਬੱਸ ਰਵਾਨਾ ਹੁੰਦੀ ਹੈ, ਜਿਸ ਤੋਂ ਬਾਅਦ ਰਾਜਸਥਾਨ ਡਿਪੂ ਦੀਆਂ ਬੱਸਾਂ ਆਉਂਦੀਆਂ ਪਰ ਅੱਜ ਕਿਸੇ ਕਾਰਨ ਬੱਸ ਲੇਟ ਹੋ ਗਈ। ਇਸ ਉਪਰੰਤ ਦੂਸਰੀ ਬੱਸ ਦੇ ਚਾਲਕ ਦਲ ਨੇ ਹਰਿਆਣਾ ਤੋਂ ਰਾਜਸਥਾਨ ਲਈ ਬੱਸ ਲੈਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਯਾਤਰੀ ਹਰਿਆਣਾ ਦੀ ਬੱਸ ਵਿਚ ਰਵਾਨਾ ਹੋ ਗਏ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News