ਜਲੰਧਰ ''ਚ ਰਿਸ਼ਤੇ ਹੋਏ ਤਾਰ-ਤਾਰ, ਭਰਾ ਹੀ ਬਣਾਉਂਦਾ ਰਿਹਾ ਸਕੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ
Friday, Nov 26, 2021 - 12:26 PM (IST)

ਜਲੰਧਰ (ਸ਼ੋਰੀ)– ਕਈ ਮਹੀਨਿਆਂ ਤੋਂ ਆਪਣੀ ਸਕੀ ਭੈਣ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਕਲਯੁਗੀ ਭਰਾ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਲਗਭਗ 4 ਘੰਟਿਆਂ ਵਿਚ ਹੀ ਕਾਬੂ ਕਰ ਲਿਆ। ਮੁਲਜ਼ਮ ਭੱਜਣ ਦੀ ਫਿਰਾਕ ਵਿਚ ਸੀ। ਮਾਡਲ ਹਾਊਸ ਇਲਾਕੇ ਵਿਚ ਕਿਰਾਏ ’ਤੇ ਰਹਿਣ ਵਾਲੀ ਪ੍ਰਵਾਸੀ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਲੋਕਾਂ ਦੇ ਘਰਾਂ ਵਿਚ ਸਫ਼ਾਈ ਦਾ ਕੰਮ ਕਰਦੀ ਹੈ। ਉਸ ਦਾ 20 ਸਾਲਾ ਬੇਟਾ ਵਿਸ਼ਾਲ ਪਹਿਲਾਂ ਆਪਣੇ ਦਾਦੇ ਕੋਲ ਰਹਿੰਦਾ ਸੀ। ਲਗਭਗ 5 ਮਹੀਨੇ ਪਹਿਲਾਂ ਉਹ ਉਸ ਕੋਲ ਮਾਡਲ ਹਾਊਸ ਵਿਚ ਆ ਕੇ ਰਹਿਣ ਲੱਗਾ।
ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਦਾ ਰੇਤ ਮਾਫ਼ੀਆ 'ਤੇ ਸਖ਼ਤ ਐਕਸ਼ਨ, ਕੀਤਾ ਇਹ ਵੱਡਾ ਐਲਾਨ
ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਹ ਕੰਮ ’ਤੇ ਜਾਂਦੀ ਸੀ ਤਾਂ ਉਸ ਦੀ ਨਾਬਾਲਗ ਧੀ ਜਿਹੜੀ 15 ਸਾਲ ਦੀ ਹੈ, ਨਾਲ ਵਿਸ਼ਾਲ ਜਬਰ-ਜ਼ਿਨਾਹ ਕਰਦਾ ਰਿਹਾ। ਉਸ ਦੀ ਧੀ ਨੇ ਉਸ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਵਿਸ਼ਾਲ ਨੂੰ ਅਜਿਹਾ ਘਟੀਆ ਕੰਮ ਕਰਨ ਤੋਂ ਰੋਕਿਆ ਤਾਂ ਉਸ ਨੇ ਭਰੋਸਾ ਦਿੱਤਾ ਕਿ ਉਹ ਅਜਿਹੀ ਗਲਤੀ ਦੋਬਾਰਾ ਨਹੀਂ ਕਰੇਗਾ ਪਰ ਉਸ ਨੇ ਫਿਰ ਦੋਬਾਰਾ ਉਸ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਨੇ ਦੱਸਿਆ ਕਿ ਵਿਸ਼ਾਲ ਨੂੰ ਉਸ ਨੇ ਘਰੋਂ ਕੱਢ ਦਿੱਤਾ ਤਾਂ ਉਹ ਜ਼ਬਰਦਸਤੀ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਵਿਸ਼ਾਲ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਐੱਸ. ਐੱਚ. ਓ. ਕੁਲਦੀਪ ਸਿਘ ਨੇ ਦੱਸਿਆ ਕਿ ਪੁਲਸ ਨੇ ਕੇਸ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ਾਲ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਬਾਲਗਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਵੀ ਕਰਵਾ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, 10 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
Related News
Punjab: ਫ਼ੋਨ ''ਚ ਸਕੀ ਭੈਣ ਦੀ ਅਸ਼ਲੀਲ ਫੋਟੋ ਵੇਖ ਭਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
