ਜਲੰਧਰ ਵਿਖੇ ਭਾਜਪਾ ਆਗੂ ਦੇ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
Thursday, Mar 25, 2021 - 06:54 PM (IST)
ਜਲੰਧਰ (ਮ੍ਰਿਦੁਲ)– ਸੰਤੋਖਪੁਰਾ ਦੇ ਰਹਿਣ ਵਾਲੇ 31 ਸਾਲਾ ਨੌਜਵਾਨ ਨੇ ਡਿਪ੍ਰੈਸ਼ਨ ਕਾਰਨ ਫਾਹਾ ਲਾ ਕੇ ਜਾਨ ਦੇ ਦਿੱਤੀ। ਨੌਜਵਾਨ ਕਾਫ਼ੀ ਦੇਰ ਤੋਂ ਪ੍ਰੇਸ਼ਾਨ ਸੀ ਅਤੇ ਬੀਮਾਰ ਚੱਲ ਰਿਹਾ ਸੀ। ਐੱਸ. ਐੱਚ. ਓ. ਸੁਲੱਖਣ ਸਿੰਘ ਬਾਜਵਾ ਨੇ ਕਿਹਾ ਕਿ ਪਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਤਹਿਤ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ
ਐੱਸ. ਐੱਚ. ਓ. ਬਾਜਵਾ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਸੰਨੀ ਪੁੱਤਰ ਪਿਆਰੇ ਲਾਲ ਵਜੋਂ ਹੋਈ ਹੈ, ਜੋ ਆਪਣੇ ਪਿਤਾ ਨਾਲ ਇਲੈਕਟ੍ਰਾਨਿਕਸ ਦਾ ਕੰਮ ਕਰਦਾ ਸੀ। ਉਕਤ ਨੌਜਵਾਨ ਦੇ ਪਿਤਾ ਭਾਜਪਾ ਦੇ ਆਗੂ ਵੀ ਹਨ। ਕਾਫ਼ੀ ਦਿਨਾਂ ਤੋਂ ਉਹ ਬੀਮਾਰ ਚੱਲ ਰਿਹਾ ਸੀ ਅਤੇ ਡਿਪ੍ਰੈਸ਼ਨ ਵਿਚ ਸੀ। ਬੁੱਧਵਾਰ ਉਸ ਨੇ ਸ਼ਾਮ ਨੂੰ ਫਾਹਾ ਲਾ ਕੇ ਜਾਨ ਦੇ ਦਿੱਤੀ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਵਾਜ਼ ਮਾਰੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ, ਜਿਸ ’ਤੇ ਕਮਰੇ ਵਿਚ ਵੇਖਿਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਜਲੰਧਰ ਡੀ. ਸੀ. ਵੱਲੋਂ ਮਾਈਕ੍ਰੋ ਕੰਟੇਨਮੈਂਟ ਜ਼ੋਨਜ਼ ਦੀ ਨਵੀਂ ਸੂਚੀ ਜਾਰੀ
ਉਥੇ ਹੀ ਇਸ ਦੁਖਦਾਈ ਘਟਨਾ ਸਬੰਧੀ ਪਤਾ ਲੱਗਣ ਉਤੇ ਜਿੱਥੇ ਮ੍ਰਿਤਕ ਦੇ ਸਕੇ ਸੰਬੰਧੀ ਪਹੁੰਚੇ, ਉਥੇ ਹੀ ਸਾਬਕਾ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਪ੍ਰਤਾਪ ਸਿੰਘ, ਕਰਨਦੀਪ ਸਿੰਘ ਰੰਧਾਵਾ, ਮਹਿੰਦਰਪਾਲ ਮਿੰਦੀ, ਪੰਕਜ ਅਤੇ ਹੋਰ ਪਾਰਟੀ ਵਰਕਰਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ