ਭਾਈ ਢੱਡਰੀਆਂ ਵਾਲੇ ਨੇ ਦੱਸਿਆ ਮਾਸ ਖਾਣਾ ਪੁੰਨ ਹੈ ਜਾਂ ਪਾਪ (ਵੀਡੀਓ)

Thursday, Feb 27, 2020 - 06:37 PM (IST)

ਜਲੰਧਰ (ਰਮਨਦੀਪ ਸੋਢੀ) : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਖਾਣਾ ਤੇ ਪਹਿਨਣ 'ਤੇ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੀ ਤੁਸੀਂ ਖਾਣਾ ਹੈ ਕਿ ਤੁਸੀਂ ਪਹਿਨਣਾ ਹੈ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ, ਕਿਸ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋ ਇਹ ਤੁਹਾਡਾ ਧਰਮ ਹੈ। ਜਿਥੇ ਗੱਲ ਖਾਣ ਦੀ ਹੈ ਉਥੇ ਤੁਹਾਨੂੰ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ, ਜੋ ਤੁਹਾਡੇ ਸਰੀਰ ਲਈ ਠੀਕ ਹੈ ਉਹ ਖਾਓ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੀ ਮਰਿਆਦਾ 'ਚ ਮਾਸ ਖਾਣ ਦੀ ਮਨਾਹੀ ਨਹੀਂ ਕੀਤੀ ਜਾਂਦੀ ਜਦਕਿ ਬਾਬਿਆਂ ਦੀਆਂ ਮਰਿਆਦਾਵਾਂ 'ਚ ਮਨਾਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਾਸ ਖਾਣ ਵਾਲੇ ਨੂੰ ਪਾਪੀ ਕਹਿੰਦੇ ਹਾਂ ਤਾਂ ਫਿਰ ਤਾਂ ਦੁੱਧ ਪੀਣਾ ਵੀ ਗਲਤ ਹੈ ਕਿਉਂਕਿ ਉਹ ਵੀ ਤਾਂ ਗਾਂ-ਮੱਝ ਦੀ ਚਰਬੀ ਖੁਰ ਕੇ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਮਾਸ ਨਹੀਂ ਖਾਣਾ ਚਾਹੁੰਦਾ ਉਹ ਨਾ ਖਾਵੇ ਪਰ ਜੋ ਖਾਣਾ ਚਾਹੁੰਦਾ ਹੈ ਉਸ ਨੂੰ ਪਾਪੀ ਨਹੀਂ ਕਹਿਣਾ ਚਾਹੀਦਾ।


author

Baljeet Kaur

Content Editor

Related News