ਜਲੰਧਰ: ਅਟਾਰੀ ਬਾਜ਼ਾਰ ਖੋਲ੍ਹਣ ਨੂੰ ਲੈ ਕੇ ਨਿਯਮਾਂ ''ਚ ਫਿਰ ਬਦਲਾਅ

Monday, May 25, 2020 - 02:37 PM (IST)

ਜਲੰਧਰ: ਅਟਾਰੀ ਬਾਜ਼ਾਰ ਖੋਲ੍ਹਣ ਨੂੰ ਲੈ ਕੇ ਨਿਯਮਾਂ ''ਚ ਫਿਰ ਬਦਲਾਅ

ਜਲੰਧਰ (ਸੁਧੀਰ)— ਅਟਾਰੀ ਬਾਜ਼ਾਰ ਨਾਲ ਲੱਗਦੇ ਬਾਜ਼ਾਰਾਂ ਦੇ ਖੁੱਲ੍ਹਣ ਨੂੰ ਲੈ ਕੇ ਫਿਰ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਅਟਾਰੀ ਬਾਜ਼ਾਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੇ ਨਾਲ-ਨਾਲ ਸੋਸ਼ਲ ਡਿਸਟੈਂਸ ਅਤੇ ਮਾਸਕ ਪਾਉਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਲਈ ਜ਼ਰੂਰੀ ਅਹਿਤਿਆਤ ਸਬੰਧੀ ਦੱਸਿਆ। ਪ੍ਰਧਾਨ ਬੱਗਾ ਨੇ ਕਿਹਾ ਕਿ ਜੋ ਦੁਕਾਨਦਾਰ ਪ੍ਰਸ਼ਾਸਨ ਦੇ ਹੁਕਮਾਂ ਦੀ ਇਨ-ਬਿਨ ਪਾਲਣਾ ਨਹੀਂ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਇਸ ਲਈ ਖੁਦ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ: ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ

ਇਸ ਮੌਕੇ ਬਰਤਨ ਬਾਜ਼ਾਰ, ਪੀਰ ਬੋਦਲਾ ਬਾਜ਼ਾਰ, ਲਾਲ ਬਾਜ਼ਾਰ, ਕਾਲੀਆਂ ਵਾਲੀ ਗਲੀ, ਚੌਕ ਕਾਦੇ ਸ਼ਾਹ, ਬੱਤਖਾਂ ਵਾਲਾ ਚੌਕ, ਪੰਜ ਪੀਰ ਦੇ ਦੁਕਾਨਦਾਰਾਂ ਤੋਂ ਇਲਾਵਾ ਚੇਅਰਮੈਨ ਭੁਪਿੰਦਰ ਜੈਨ, ਜਨਰਲ ਸਕੱਤਰ ਅਨਿਲ, ਨਿਸ਼ਚਲ, ਅਮਿਤ, ਜੱਗੀ, ਹਰੀਸ਼ ਪੁਰੀ, ਸੱਤਪਾਲ, ਬਾਬਲਾ,ਰਣਜੀਤ ਸਿੰਘ, ਅਸ਼ੋਕ ਮਜੀਠਾ, ਮਹਿੰਦਰ ਪਾਲ ਤੋਂ ਇਲਾਵਾ ਹੋਲਸੇਲ ਸ਼ੂਜ਼ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਹਾਂਡਾ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਬੂਟ ਅਤੇ ਚੱਪਲਾਂ ਦੀਆਂ ਦੁਕਾਨਾਂ ਵੀ ਹੁਣ ਸਵੇਰੇ 9 ਤੋਂ 6 ਵਜੇ ਤੱਕ ਹੀ ਖੁੱਲ੍ਹਿਆ ਕਰਨਗੀਆਂ।
ਇਹ ਵੀ ਪੜ੍ਹੋ:  ਜਲੰਧਰ 'ਚ ਮੁੜ 'ਕੋਰੋਨਾ' ਦਾ ਧਮਾਕਾ, 6 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ


author

shivani attri

Content Editor

Related News