ਜਲੰਧਰ ''ਚ ਸ਼ਰਾਰਤੀ ਅਨਸਰਾਂ ਦਾ ਪੁਲਸ ਪ੍ਸ਼ਾਸਨ ਨੂੰ ਚੈਲੇਂਜ, ਖਰੂਦ ਮਚਾ ਕੇ ਭੰਨੇ ਗੱਡੀਆਂ ਦੇ ਸ਼ੀਸ਼ੇ
Wednesday, Jul 15, 2020 - 12:22 PM (IST)
ਜਲੰਧਰ (ਕਮਲੇਸ਼, ਸੋਨੂੰ)— ਬਾਰਾਦਰੀ ਥਾਣੇ ਅਧੀਨ ਆਉਂਦੇ ਪ੍ਰੀਤ ਨਗਰ 'ਚ ਸ਼ਰਾਰਤੀ ਅਨਸਰਾਂ ਨੇ ਸੋਮਵਾਰ ਦੇਰ ਰਾਤ 13 ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਜਾਣਕਾਰੀ ਅਨੁਸਾਰ ਸੋਮਵਾਰ ਰਾਤ 12 ਵਜੇ ਦੇ ਲਗਭਗ 2 ਮੋਟਰਸਾਈਕਲਾਂ 'ਤੇ ਆਏ ਸ਼ਰਾਰਤੀ ਅਨਸਰਾਂ ਨੇ ਲੋਹੇ ਦੀਆਂ ਰਾਡਾਂ ਨਾਲ ਪ੍ਰੀਤ ਨਗਰ ਦੀ ਗਲੀ ਨੰਬਰ 1, 2, 3 'ਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਏ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਤਾਲਾਬੰਦੀ ਚੱਲ ਰਿਹਾ ਹੈ ਅਤੇ ਰਾਤ ਦੇ ਸਮੇਂ ਕਰਫਿਊ ਲੱਗ ਜਾਂਦਾ ਹੈ। ਅਜਿਹੇ ਸਮੇਂ ਇੰਨੀ ਵੱਡੀ ਘਟਨਾ ਸ਼ਰਾਰਤੀ ਅਨਸਰਾਂ ਵੱਲੋਂ ਪੁਲਸ ਪ੍ਰਸ਼ਾਸਨ ਲਈ ਦਿੱਤਾ ਗਿਆ ਇਕ ਚੈਲੇਂਜ ਹੈ।
ਇਹ ਵੀ ਪੜ੍ਹੋ: ਅਜਬ-ਗਜ਼ਬ: ...ਜਦੋਂ ਸਰਪੰਚ ਨੇ ਕਿਹਾ ਕਿ ਵਿਆਹ ਨਹੀਂ ਸੱਦਿਆ ਤਾਂ ਕਿਉਂ ਕਰਾਂ ਦਸਤਖ਼ਤ
ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਟੁੱਟੀਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਪੁਲਸ ਨਾਕੇ ਵੀ ਲੱਗਦੇ ਹਨ ਪਰ ਇਸ ਦੇ ਬਾਵਜੂਦ ਸ਼ਰਾਰਤੀ ਅਨਸਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਕਿਵੇਂ ਫਰਾਰ ਹੋ ਗਏ? ਇਹ ਸ਼ਰਾਰਤੀ ਅਨਸਰ ਪਹਿਲਾਂ ਵੀ ਇਲਾਕੇ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪਰ ਪੁਲਸ ਅਜੇ ਤੱਕ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ।
ਇਹ ਵੀ ਪੜ੍ਹੋ: ਰੂਪਨਗਰ ਦੀ ਦਲੇਰ ਡੀ.ਸੀ. : ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਇੰਝ ਵਧਾ ਰਹੀ ਹੈ ਯੋਧਿਆਂ ਦਾ ਹੌਂਸਲਾ
ਇਹ ਵੀ ਪੜ੍ਹੋ: 'ਕੋਰੋਨਾ' ਦਾ ਹੱਬ ਬਣਿਆ ਜਲੰਧਰ ਜ਼ਿਲ੍ਹਾ, ਗਿਣਤੀ 1300 ਤੋਂ ਪਾਰ, ਵੇਖੋ ਅੱਜ ਆਏ ਮਰੀਜ਼ਾਂ ਦੀ ਸੂਚੀ