ਸ਼ਸ਼ੀ ਸ਼ਰਮਾ 'ਤੇ ਹੋਏ ਹਮਲੇ ਦੇ 5 ਹਮਲਾਵਰਾਂ ਦੀ ਹੋਈ ਪਛਾਣ, ਵੀਡੀਓ ਵਾਇਰਲ

Wednesday, Nov 28, 2018 - 05:33 PM (IST)

ਜਲੰਧਰ : ਬੱਸ ਸਟੈਂਡ ਨੇੜੇ ਦਫਤਰ 'ਚ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਪਛਾਣ ਹੋ ਗਈ ਹੈ। ਦੱਸ ਦਈਏ ਕਿ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਅਤੇ ਪੰਜਾਬ ਹਿਊਮਨ ਰਾਈਟਸ ਫਰੰਟ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਦੇ ਦਫਤਰ 'ਚ ਕਰੀਬ 13 ਹਮਲਾਵਰਾਂ ਵਲੋਂ ਮਾਲਕ ਅਤੇ ਪੁੱਤਰ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ। ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

5 ਹਮਲਾਵਰਾਂ ਦੀ ਹੋਈ ਪਛਾਣ

ਦੇਰ ਰਾਤ ਪੁਲਸ ਵੱਲੋਂ ਸੀ. ਸੀ. ਟੀ. ਵੀ. ਤੋਂ ਮਿਲੀ ਫੁਟੇਜ ਦੇ ਆਧਾਰ 'ਤੇ 5 ਹਮਲਾਵਰਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਅਮਰਜੀਤ ਸਿੰਘ ਨਾਗਰਾ, ਦੀਪਾ ਕਬੀਰ ਨਗਰ, ਗੋਲਡੀ ਨਜ਼ਦੀਕ ਵੇਰਕਾ ਮਿਲਕ ਪਲਾਂਟ, ਵਿਕਰਮ ਉਰਫ ਬਾਬਾ ਅਤੇ ਦਲਬੀਰ ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਪਛਾਣ ਵੀ ਜਲਦ ਹੋ ਜਾਵੇਗੀ। ਸੂਤਰ ਦੱਸਦੇ ਹਨ ਕਿ ਜਿਸ ਤਰ੍ਹਾਂ ਸੀ. ਸੀ. ਟੀ. ਵੀ.  ਫੁਟੇਜ ਤੋਂ ਹਮਲਾਵਰਾਂ ਦੀ ਪਛਾਣ ਹੋ ਰਹੀ ਹੈ, ਉਸ ਤੋਂ ਇਹ ਮਾਮਲਾ ਪ੍ਰਾਪਰਟੀ ਡਿਸਪਿਊਟ ਦਾ ਨਹੀਂ, ਪੁਰਾਣੀ ਰੰਜਿਸ਼ ਜਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਲਗਦਾ ਹੈ। ਜ਼ਖਮੀ ਸੰਨੀ ਸ਼ਰਮਾ ਤੇ ਉਸ ਦੇ ਸਮਰਥਕ ਨੇ ਬਿਆਨ ਦਿੱਤੇ ਸਨ ਕਿ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹਮਲਾ ਹੋਇਆ ਹੈ ਅਤੇ ਲੁਧਿਆਣਾ ਦੇ ਬਲਦੇਵ ਨੇ ਹਮਲਾ ਕਰਵਾਇਆ ਹੈ, ਜੋ ਮੇਰੇ ਪਿਤਾ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ ਪਰ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।ਪੁਲਸ ਦਾ ਮੰਨਣਾ ਹੈ ਕਿ ਕੇਸ ਜਲਦ ਹੀ ਹੱਲ ਹੋ ਜਾਵੇਗਾ।

PunjabKesariਸੀ. ਸੀ. ਟੀ. ਵੀ. ਫੁਟੇਜ ਵਾਇਰਲ

ਬੱਸ ਸਟੈਂਡ ਚੌਕੀ ਤੋਂ ਥੋੜ੍ਹੀ ਦੂਰ ਹੋਏ ਪ੍ਰਾਪਰਟੀ ਝਗੜੇ ਦੀ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋਈ ਹੈ। ਪੁਲਸ ਦੇ ਹੱਥ ਕੁਝ ਲੋਕਾਂ ਦੀਆਂ ਤਸਵੀਰਾਂ ਲੱਗੀਆਂ ਹਨ, ਜਿਸ 'ਚ ਇਕ ਲੁਧਿਆਣਾ ਦੇ ਨੌਜਵਾਨ ਦੀ ਫੁਟੇਜ ਜਾਰੀ ਹੋਈ ਹੈ, ਜਿਸ ਵਿਚ ਉਹ ਸ਼ਸ਼ੀ ਦੇ ਦਫ਼ਤਰ ਤੋਂ ਨਿਕਲ ਰਿਹਾ ਸੀ। ਹਾਲਾਂਕਿ ਵਾਰਦਾਤ ਦੌਰਾਨ ਕਿਸੇ ਵਲੋਂ ਗੋਲੀ ਨਹੀਂ ਚਲਾਈ ਗਈ, ਬਾਕੀ ਪੁਲਸ ਜਾਂਚ ਵਿਚ ਜੁਟੀ ਹੋਈ ਹੈ।


author

Anuradha

Content Editor

Related News