2014 ਦੇ ਮੁਕਾਬਲੇ ਇਸ ਤਰ੍ਹਾਂ ਵੱਖ ਰਹੀਆਂ 2019 ਦੀਆਂ ਚੋਣਾਂ

05/17/2019 5:09:57 PM

ਜਲੰਧਰ : 19 ਮਈ ਦਿਨ ਐਤਵਾਰ ਲੋਕ ਸਭਾ ਚੋਣਾਂ ਲਈ 7ਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਅੱਜ 17 ਮਈ 5 ਵਜੇ ਚੋਣ ਪ੍ਰਚਾਰ ਥਮ ਚੁੱਕਾ ਹੈ। ਪਰ ਇਸ ਵਾਰ ਚੋਣ ਪ੍ਰਚਾਰ ਦੌਰਾਨ ਜਿਹੜੇ ਮੁੱਦੇ 2014 ਦੀਆਂ ਚੋਣਾਂ 'ਚ ਪੰਜਾਬ 'ਚ ਭਾਰੂ ਰਹੇ ਉਹ ਮੁੱਦੇ ਲਗਭਗ ਗਾਇਬ ਰਹੇ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਨਸ਼ੇ ਦਾ ਮੁੱਦਾ ਬੜੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। ਸ਼ਾਇਦ ਇਸੇ ਦਾ ਨਤੀਜਾ ਸੀ ਕਿ ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ 4 ਸੀਟਾਂ ਜਿੱਤ ਲਈਆਂ। ਇਸ ਤੋਂ ਬਾਅਦ ਹੋਲੀ-ਹੋਲੀ ਆਮ ਆਦਮੀ ਪਾਰਟੀ ਦੇ ਦੋ ਫਾੜ ਹੋ ਗਈ ਤੇ ਇਸ 'ਚੋਂ 3 ਹੋਰ ਅਲੱਗ ਪਾਰਟੀਆਂ ਬਣ ਗਈਆਂ। ਇਹ ਪਾਰਟੀਆਂ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ, ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਤੋਂ ਇਲਾਵਾ ਆਪਣਾ ਪੰਜਾਬ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਬਣੀ। 2017 'ਚ ਇਨ੍ਹਾਂ ਤਿੰਨਾਂ ਪਾਰਟੀਆਂ 'ਚੋਂ ਪੰਜਾਬ ਮੰਚ ਤੇ ਪੰਜਾਬ ਏਕਤਾ ਪਾਰਟੀ ਵਲੋਂ ਤਾਂ ਚੋਣਾਂ 'ਚ ਹਿੱਸਾ ਲਿਆ ਗਿਆ ਪਰ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਵਲੋਂ ਨਹੀਂ। 

2014 'ਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ। ਪੰਜਾਬ 'ਚ 'ਆਪ' ਪਾਰਟੀ ਵਲੋਂ ਚੁੱਕੇ ਗਏ ਨਸ਼ੇ ਦੇ ਮੁੱਦੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਸੱਤਾਧਾਰੀ ਪਾਰਟੀ ਅਕਾਲੀ-ਭਾਜਪਾ ਨੂੰ ਹੋਇਆ। ਇਸ ਮੁੱਦੇ ਦਾ ਅਸਰ 2017 'ਚ ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਤੇ ਵੀ ਪਿਆ। ਇਸੇ ਤਰ੍ਹਾਂ ਪੰਜਾਬ 'ਚ ਕਿਸਾਨਾਂ ਦੀਆਂ ਮੌਤਾਂ ਦਾ ਮੁੱਦਾ ਵੀ ਬੜੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ। 2019 'ਚ ਹੋ ਰਹੀਆਂ ਚੋਣਾਂ ਦੌਰਾਨ ਨਸ਼ੇ ਤੇ ਕਰਜ਼ੇ 'ਤੇ ਮੌਜੂਦਾ ਸਮੇਂ 'ਚ ਲੜ ਰਹੀਆਂ ਪਾਰਟੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਮੁੱਦਿਆ ਤੋਂ ਇਲਾਵਾ ਇਨ੍ਹਾਂ ਚੋਣਾਂ 'ਚ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਦਾ ਜ਼ਿਆਦਾ ਚਰਚਾ 'ਚ ਰਿਹਾ। ਕੁੱਲ ਮਿਵਲਾ ਕੇ ਪੰਜਾਬ 'ਚ ਇਹ ਚੋਣਾਂ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੁਆਲਾ ਘੁੰਮਦਾ ਰਿਹਾ।


Baljeet Kaur

Content Editor

Related News