ਜ਼ਿਲ੍ਹਾ ਪ੍ਰਸ਼ਾਸਨ ਦਾ ਹੁਕਮ, ਜਲੰਧਰ ’ਚ ਦੀਵਾਲੀ ਮੌਕੇ ਪਟਾਕਾ ਕਾਰੋਬਾਰੀ ਲਗਾ ਸਕਣਗੇ ਸਿਰਫ਼ 20 ਕਰੈਕਰ ਸਟਾਲ
Monday, Oct 11, 2021 - 03:02 PM (IST)
ਜਲੰਧਰ— ਰੌਸ਼ਨੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਦੀਵਾਲੀ ਦਾ ਤਿਉਹਾਰ ਆਉਣ ਨੂੰ ਮਹੀਨੇ ਤੱਕ ਦਾ ਸਮਾਂ ਰਹਿ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਤਿਸ਼ਬਾਜ਼ੀ ਵਿਕਰੇਤਾਵਾਂ ਨੂੰ ਸ਼ਹਿਰ ਵਿਖੇ ਬਰਲਟਨ ਪਾਰਕ ’ਚ ਆਪਣੇ ਠੇਕੇ ਸਥਾਪਤ ਕਰਨ ਲਈ ਲਾਇਸੈਂਸ ਲੈਣ ਲਈ 11 ਤੋਂ 14 ਅਕਤੂਬਰ ਤੱਕ ਅਰਜ਼ੀਆਂ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ। ਉਥੇ ਹੀ ਇਸ ਸਾਲ ਸਿਰਫ਼ ਕਰੈਕਰ ਸਟਾਲ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਨਰਾਤਿਆਂ ਦੇ ਸ਼ੁੱਭ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜੇ ਨਵਜੋਤ ਸਿੰਘ ਸਿੱਧੂ
ਦੱਸਣਯੋਗ ਹੈ ਕਿ ਇਸ ਸਾਲ ’ਚ ਕੋਵਿਡ-19 ਦੀ ਦੂਜੀ ਲਹਿਰ ਰੁਕਣ ਤੋਂ ਬਾਅਦ ਪਾਬੰਦੀਆਂ ’ਚ ਦਿੱਤੀ ਗਈ ਢਿੱਲ ਤੋਂ ਬਾਅਦ ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰਾਂ ’ਚ ਪਹਿਲਾਂ ਵਾਂਗ ਹਲਚਲ ਵੇਖਣ ਨੂੰ ਮਿਲ ਰਹੀ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਤਾਰੀਖ਼ਾਂ ’ਤੇ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਲ 2016 ’ਚ ਜਾਰੀ ਕੀਤੇ ਗਏ ਟੈਂਪਰੇਰੀ ਲਾਇਸੈਂਸਾਂ ਲਈ 20 ਫ਼ੀਸਦੀ ਲਾਇਸੈਂਸ ਡਰਾਅ ਜ਼ਰੀਏ ਕੱਢੇ ਜਾਣਗੇ। ਦੁਕਾਨਾਂ ਬਰਲਟਨ ਪਾਰਕ ’ਚ ਸਜਾਈਆਂ ਜਾਣਗੀਆਂ। ਐਪਲੀਕੇਸ਼ਨ ਲਈ www.jalandharpolice.gov.in’ਤੇ ਸਰਚ ਕਰ ਸਕਦੇ ਹੋ। ਫਾਰਮ ਭਰਨ ਲਈ ਅਸਲਾ ਲਾਇਸੈਂਸਿੰਗ ਬਰਾਂਚ ਕਮਿਸ਼ਨਰੇਟ ਜਲੰਧਰ ’ਚ 11 ਤੋਂ 14 ਅਕਤਬੂਰ ਤੱਕ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਕਾ ਕਾਰੋਬਾਰੀਆਂ ਵੱਲੋਂ ਭਰੀਆਂ ਅਰਜ਼ੀਆਂ ਨੂੰ ਲੈ ਕੇ ਕਾਰੋਬਾਰੀਆਂ ਨੂੰ 21 ਅਕਤਬੂਰ ਨੂੰ ਰੈੱਡ ਕ੍ਰਾਸ ਭਵਨ ਵਿਚ ਡਰਾਅ ਕੱਢ ਕੇ ਲਾਇਸੈਂਸ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਤਿੰਨ ਮੈਂਬਰੀ ਕਮੇਟੀ, ਜਿਸ ’ਚ ਡਿਪਟੀ ਕਮਿਸ਼ਨਰ ਪੁਲਸ ਜਗਮੋਹਨ ਸਿੰਘ, ਏ. ਡੀ. ਸੀ. ਅਤੇ ਏ. ਸੀ. ਪੀ. (ਲਾਇਸੈਂਸਿੰਗ) ਸ਼ਾਮਲ ਹਨ, ਅਰਜ਼ੀਆਂ ਦੀ ਸਮੀਖੀਆ ਕਰਨਗੇ ਅਤੇ ਬਰਲਟਨ ਪਾਰਕ ’ਚ ਦੁਕਾਨਾਂ ਲਗਾਉਣ ਦੀ ਇਜਾਜ਼ਤ ਦੇਣ ਵਾਲੇ ਠੇਕਿਆਂ ਦੀ ਗਿਣਤੀ ਅਤੇ ਪਲੇਸਮੈਂਟ ਬਾਰੇ ਆਖ਼ਰੀ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਪਰਲਟਨ ਪਾਰਕ ਵਿਖੇ ਅਸਥਾਈ ਪਟਾਕਿਆਂ ਦੀ ਦੁਕਾਨ ਦਾ ਅਸਥਾਈ ਲਾਇਸੈਂਸ ਲੈਣਾ ਚਾਹੁੰਦਾ ਹੈ, ਉਹ ਇਸ ਦੇ ਲਈ ਅਰਜ਼ੀ ਫਾਰਮ ਵੈੱਬ ਸਾਈਟ www.jalandharpolice.gov.in ਤੋਂ ਡਾਊਨਲੋਡ ਕਰ ਸਕਦਾ ਹੈ।
ਇਹ ਵੀ ਪੜ੍ਹੋ: ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਨੇ ਜਾਮ ਕੀਤਾ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ