ਆਇਆ ਰਾਮ-ਗਿਆ ਰਾਮ ਦੀਆਂ ਪੁਰਾਣੀਆਂ ਕਹਾਣੀਆਂ ਨੂੰ ਮਾਤ

Sunday, Apr 21, 2019 - 04:34 AM (IST)

ਆਇਆ ਰਾਮ-ਗਿਆ ਰਾਮ ਦੀਆਂ ਪੁਰਾਣੀਆਂ ਕਹਾਣੀਆਂ ਨੂੰ ਮਾਤ
ਜਲੰਧਰ (ਮਨਜੀਤ)-ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇਡ਼ੇ ਆ ਰਹੀਆਂ ਹਨ, ਤਿਵੇਂ-ਤਿਵੇਂ ਹੀ ਖੇਤਰੀ ਪਾਰਟੀਆਂ ਤੋਂ ਲੈ ਕੇ ਕੌਮੀ ਪਾਰਟੀਆਂ ਦੇ ਲੀਡਰ ਟਿਕਟ ਨਾ ਮਿਲਣ ਕਰ ਕੇ ਜਾਂ ਕੋਈ ਨਿੱਜੀ ਹਿੱਤ ਨਾ ਪੂਰੇ ਹੋਣ ਕਰ ਕੇ ਜਿਥੇ ਪਾਰਟੀਆਂ ਛੱਡ ਕੇ ਇੱਧਰੋਂ-ਉੱਧਰ ਜਾ ਰਹੇ ਹਨ, ਉੱਥੇ ਪਿੰਡ ਪੱਧਰ ਦੇ ਲੋਕ ਵੀ ਆਪਣੇ ਹਿੱਤਾਂ ਨੂੰ ਲੈ ਕੇ ਨਿੱਤ ਦਲ ਬਦਲੂਆਂ ਦੀ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਰਹੇ ਹਨ। ਇਸ ਕਾਰਨ ਹੀ ਸਿਆਸੀ ਪਾਰਟੀਆਂ ਨਾਲ ਵਫਾਦਾਰੀਆਂ ਪਾਲਣ ਜਾਂ ਨਵੀਆਂ ਪਾਰਟੀਆਂ ’ਚ ਆਉਣ-ਜਾਣ ਕਾਰਨ ਚੱਕਰ ਅਧੀਨ ਨੇਡ਼ਲੇ ਪਿੰਡ ਕਰਾ ਰਾਮ ਸਿੰਘ ਦੇ ਕੁਝ ਕਹਿੰਦੇ-ਕਹਾਉਂਦੇ ਪਤਵੰਤਿਆਂ ਵਲੋਂ ਕੱਲ ਉਭਰ ਰਹੇ ਅਕਾਲੀ ਆਗੂ ਬਚਿੱਤਰ ਸਿੰਘ ਕੋਹਾਡ਼ ਵਲੋਂ ਸਿਰੋਪਾਓ ਦੀ ਬਖਸ਼ਿਸ਼ ਲੈ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਡਰਾਮਾ ਕੀਤਾ ਗਿਆ, ਅਗਲੇ ਹੀ ਦਿਨ ਕਾਂਗਰਸੀਆਂ ਵਲੋਂ ਉਸੇ ਤਰ੍ਹਾਂ ਸਿਰੋਪਾਓ ਦੀ ਬਖਸ਼ਿਸ਼ ਸਵੀਕਾਰ ਕਰ ਕੇ ਦੋਬਾਰਾ ਕਾਂਗਰਸ ’ਚ ਸ਼ਾਮਲ ਹੋਣ ਦਾ ਸਬੂਤ ਦਿੱਤਾ ਗਿਆ, ਜਿਸ ਦੀ ਇਲਾਕੇ ਭਰ ’ਚ ਉਨ੍ਹਾਂ ਵਲੋਂ ਇਸ ਤਰ੍ਹਾਂ 24 ਘੰਟਿਆਂ ਦੇ ਅੰਦਰ-ਅੰਦਰ ਹੀ ਪਾਰਟੀ ਬਦਲਣ ਦੀ ਚਰਚਾ ਜ਼ੋਰਾਂ ’ਤੇ ਹੈ ਕਿ ਇਨ੍ਹਾਂ ਲੋਕਾਂ ਨੇ ਤਾਂ ਆਇਆ ਰਾਮ-ਗਿਆ ਰਾਮ ਦੀਆਂ ਪੁਰਾਣੀਆਂ ਕਹਾਣੀਆਂ ਨੂੰ ਮਾਤ ਪਾ ਦਿੱਤੀ। ‘ਟਕਸਾਲੀ ਹੀ ਪਾ ਰਹੇ ਨੇ ਅਕਾਲੀ ਦਲ ਦੀਆਂ ਬੇਡ਼ੀਆਂ ’ਚ ਵੱਟੇ’ਜਿਥੇ ਇਕ ਪਾਸੇ ਅਕਾਲੀਆਂ-ਕਾਂਗਰਸੀਆਂ ’ਚ ਇਕ-ਦੂਜੇ ਨੂੰ ਪਿਛਾਡ਼ਣ ਦੀ ਹੋਡ਼ ਲੱਗੀ ਹੋਈ ਹੈ, ਉੱਥੇ ਨਵੇਂ ਬਣੇ ਕਾਂਗਰਸੀ ਆਪਣੀ ਹੋਂਦ ਬਚਾਉਣ ਵਿਚ ਲੱਗੇ ਹੋਏ ਹਨ। ਇਸੇ ਤਰ੍ਹਾਂ ਦਾ ਹੀ ਇਕ ਘਟਨਾਕ੍ਰਮ ’ਚ ਦੇਖਣ ਨੂੰ ਮਿਲਿਆ ਕਿ ਜਿਥੇ ਅਕਾਲੀ ਦਲ ’ਚ ਗਿਆਂ ਨੂੰ ਵਾਪਸ ਲਿਆਉਣ ਲਈ ਕਾਂਗਰਸੀ ਯਤਨ ਕਰ ਰਹੇ ਸਨ, ਉਥੇ ਹੀ ਜਥੇਦਾਰ ਅਜੀਤ ਸਿੰਘ ਕੋਹਾਡ਼ ਦੇ ਕੀਤੇ ਗਏ 25 ਸਾਲ ਦੇ ਰਾਜ ’ਚ ਮੋਹਰੀ ਕੁਰਸੀਆਂ ’ਤੇ ਬੈਠਣ ਵਾਲੇ ਟਕਸਾਲੀ ਅਕਾਲੀ ਬਾਬੇ ਜੋ ਕੋਹਾਡ਼ ਦੇ ਦਿਹਾਂਤ ਤੋਂ ਬਾਅਦ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਆਏ, ਉਨ੍ਹਾਂ ਦਾ ਜ਼ਿਆਦਾ ਜ਼ੋਰ ਲੱਗਾ ਹੋਇਆ ਸੀ, ਜਿਸ ’ਤੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਪੁਰਾਣੇ ਟਰਸਾਲੀ ਹੀ ਅਕਾਲੀ ਦਲ ਦੀਆਂ ਬੇਡ਼ੀਆਂ ’ਚ ਵੱਟੇ ਪਾ ਰਹੇ ਨੇ।

Related News