ਖਾਨਪੁਰ ਢੱਡਾ ’ਚ ਫ੍ਰੀ ਮੈਡੀਕਲ ਕੈਂਪ ਭਲਕੇ

Saturday, Apr 20, 2019 - 04:21 AM (IST)

ਖਾਨਪੁਰ ਢੱਡਾ ’ਚ ਫ੍ਰੀ ਮੈਡੀਕਲ  ਕੈਂਪ ਭਲਕੇ
ਜਲੰਧਰ (ਟੁੱਟ)- ਪਿੰਡ ਖਾਨਪੁਰ ਢੱਡਾ ਵਿਖੇ ਐੱਨ. ਆਰ. ਆਈਜ਼ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸਵ. ਕਰਨੈਲ ਸਿੰਘ ਸੋਖੀ ਤੇ ਸਵ. ਮਾਤਾ ਜੀਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਫ੍ਰੀ ਮੈਡੀਕਲ ਚੈੱਕਅਪ ਕੈਂਪ 21 ਅਪ੍ਰੈਲ ਨੂੰ ਲਾਇਆ ਜਾ ਰਿਹਾ ਹੈ। ਇਸ ਸਬੰਧੀ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ’ਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਫ੍ਰੀ ਟੈਸਟ ਤੇ ਸਰੀਰਕ ਜਾਂਚ ਕਰੇਗੀ ਤੇ ਲੋੜਵੰਦਾਂ ਨੂੰ ਦਵਾਈਆਂ ਤਕਸੀਮ ਕੀਤੀਆਂ ਜਾਣਗੀਆਂ ।

Related News