ਪਿੰਡ ਤਾਜਪੁਰ-ਭਗਵਾਨਪੁਰ ’ਚ ਵਿਸਾਖੀ ਮੇਲਾ ਮਨਾਇਆ

4/16/2019 4:14:24 AM

ਜਲੰਧਰ (ਵਰਿੰਦਰ)-ਜਠੇਰੇ ਗੋਤ ਚੰਦੜ ਪ੍ਰਬੰਧਕ ਕਮੇਟੀ ਵਲੋਂ ਨਜ਼ਦੀਕੀ ਪਿੰਡ ਤਾਜਪੁਰ-ਭਗਵਾਨਪੁਰ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਵੱਡੇ-ਵਡੇਰਿਆਂ ਦੀ ਯਾਦ ਨੂੰ ਸਮਰਪਿਤ ਵਿਸਾਖੀ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ| ਸਵੇਰੇ ਸਮੇਂ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨ ਉਪਰੰਤ ਹਵਨ-ਯੱਗ ਕੀਤਾ ਗਿਆ| ਇਸ ਮੌਕੇ ਕੀਰਤਨੀਏ ਜਥਿਆਂ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਮੌਕੇ ਸਰਪੰਚ ਅਸ਼ੋਕ ਕੁਮਾਰ ਅਤੇ ਕਮੇਟੀ ਪ੍ਰਧਾਨ ਰਾਮ ਲਭਾਇਆ ਵਲੋਂ ਮੱਛਰ ਸਿੰਘ ਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ| ਚੰਦਰ ਪਰਿਵਾਰ ਕਵੈਤ ਵਾਲਿਆਂ ਵਲੋਂ ਕੋਲਡ ਡਰਿੰਕ ਦਾ ਲੰਗਰ ਲਾਇਆ ਗਿਆ | ਇਸ ਮੌਕੇ ਹਰਬਲਾਸ ਨੰਬਰਦਾਰ, ਹੰਸ ਰਾਜ, ਤਾਰਾ ਚੰਦ, ਤੀਰਥ ਰਾਮ, ਬਿੱਟੂ ਪੰਚ, ਸ਼ਿਵ ਪੰਚ, ਜਗਨ ਨਾਥ, ਜਗਦੀਸ਼ ਚੰਦਰ, ਕਮੇਟੀ ਮੈਂਬਰ ਅਤੇ ਪਿੰਡ ਵਾਸੀ ਆਦਿ ਹਾਜ਼ਰ ਸਨ|