ਵਿਸਾਖੀ ਮੌਕੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਆਯੋਜਿਤ
Tuesday, Apr 16, 2019 - 04:14 AM (IST)

ਜਲੰਧਰ (ਸਾਹਨੀ)-ਖਾਲਸਾ ਸਿਰਜਨਾ ਦਿਹਾਡ਼ਾ ਵਿਸਾਖੀ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ, ਗੁਰਦੁਆਰਾ ਥੰਮ੍ਹ ਜੀ ਸਾਹਿਬ, ਗੁਰਦੁਆਰਾ ਬਾਬਾ ਵਡਭਾਗ ਸਿੰਘ ਜੀ ਵਿਖੇ ਬਡ਼ੇ ਸਤਿਕਾਰ ਅਤੇ ਸ਼ਾਨ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਇਸ ਮੌਕੇ ਦੂਰ ਦੁਰੇਡਿਓਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਦਿਵਾਨ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਉਪਰੰਤ ਹੁਕਮਨਾਮੇ ਤੋਂ ਬਾਅਦ ਨਿਤਨੇਮ ਦੀ ਪੰਜ ਪੋਡ਼ੀਆਂ ਦੇ ਪਾਠ ਅਤੇ ਆਸਾ ਦੀ ਵਾਰ ਦਾ ਕੀਰਤਨ ਭਾਈ ਸੁਖਜਿੰਦਰ ਸਿੰਘ ਕੀਰਤਨੀ ਜਥੇ ਵਲੋਂ ਕੀਤਾ ਗਿਆ। ਉਪਰੰਤ ਭਾਈ ਜਸਵੀਪ ਸਿੰਘ ਦੇ ਜਥੇ ਵਲੋਂ ਕੀਤਰਨ ਅਤੇ ਭਾਈ ਮਨਜੀਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਜਸ ਦਾ ਬਖਾਣ ਕੀਤਾ ਗਿਆ। ਉਪੰਰਤ ਬੀਤੀ ਸ਼ਾਮ ਤੋਂ ਲਗਾਤਰ ਚਲ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਦੂਸਰੇ ਦਿਨ ਦੇ ਗੁਰਮਤਿ ਸਮਾਗਮ ਦੌਰਾਨ ਧਾਰਮਕ ਦਿਵਾਨ ਸਜਾਏ ਗਏ। ਇਸ ਤੋਂ ਪਹਿਲਾਂ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਲੱਗੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੇ ਚੋਲ੍ਹੇ ਬਦਲਣ ਦੀ ਸੇਵਾ ਕੀਤੀ ਗਈ। ਸਮਾਗਮ ਦੌਰਾਨ ਭਾਈ ਸਤਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਗੰਗਸਰ ਸਾਹਿਬ ਦੇ ਰਾਗੀ ਜਥੇ, ਭਾਈ ਨਰਿੰਦਰ ਸਿੰਘ ਬੱਗਾ, ਭਾਈ ਸੁਖਦੇਵ ਸਿੰਘ, ਭਾਈ ਕੁਲਜੀਤ ਸਿੰਘ, ਭਾਈ ਜਸਵੀਰ ਸਿੰਘ ਦੇ ਕਵੀਸ਼ਰੀ ਜਥਿਆਂ ਨੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਰਾਮਪੁਰਾ ਫੁਲ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਵਲੋਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਧਰਮ ਲਈ ਦਿੱਤੀਆਂ ਸ਼ਹਾਦਤਾਂ ਬਾਰੇ ਸ਼ਰਧਾਲੂਆਂ ਨੂੰ ਜਾਣਕਾਰੀ ਦੇ ਕੇ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ, ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਕਮੇਟੀ ਮੈਂਬਰ, ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਕਮੇਟੀ ਮੈਂਬਰ, ਬੀਬੀ ਗੁਰਮੀਤ ਕੌਰ ਭਟਨੂਰਾ ਸ਼੍ਰੋਮਣੀ ਕਮੇਟੀ ਮੈਂਬਰ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਹਲਕਾ ਇੰਚਾਰਜ ਸੇਠ ਸੱਤਪਾਲ ਮੱਲ, ਸਰਕਲ ਜਥੇਦਾਰ ਗੁਰਜਿੰਦਰ ਸਿੰਘ ਭਤੀਜਾ, ਅਜੀਤ ਸਿੰਘ ਸਰਾਏ, ਪਰਮਜੀਤ ਸਿੰਘ ਰੇਰੂ, ਰਤਨ ਸਿੰਘ ਟਿਵਾਣਾ, ਅਮਰੀਕ ਸਿੰਘ ਤਲਵੰਡੀ, ਭੁਪਿੰਦਰ ਸਿੰਘ ਭਿੰਦਾ ਕਾਹਲੋਂ, ਬਲਵਿੰਦਰ ਸਿੰਘ ਤਿੰਮੋਵਾਲ, ਸਰਕਲ ਜਥੇਦਾਰ ਸਦਰ ਭਗਵੰਤ ਸਿੰਘ ਫਤਿਹਜਲਾਲ, ਗੁਰਦੇਵ ਸਿੰਘ ਮਾਹਲ, ਜਗਰੂਪ ਸਿੰਘ ਚੌਹਲਾ, ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਕਮੇਟੀ, ਸੁੱਚਾ ਸਿੰਘ ਕਾਲਾ ਖੇਡ਼ਾ, ਗਗਨਦੀਪ ਸਿੰਘ ਚਰਰਾਲਾ, ਗੁਰਪ੍ਰੀਤ ਸਿੰਘ ਗੋਪੀ ਲਖਬੀਰ ਸਿੰਘ ਮਲੀਆਂ, ਸਤਨਾਮ ਸਿੰਘ ਮਿੰਟੂ, ਬਹਾਦਰ ਸਿੰਘ ਮਲਿਆਂ, ਕੁਲਵਿੰਦਰ ਸਿੰਘ ਲੁੱਡੀ, ਜੋਗਾ ਸਿੰਘ ਨੰਬਰਦਾਰ, ਗੁਰਮੇਜ ਸਿੰਘ ਤਲਵਾਡ਼ਾ, ਕ੍ਰਿਪਾਲ ਸਿੰਘ ਮੁਸਤਫਾਪੁਰ, ਗੁਰਦੀਪ ਸਿੰਘ ਬਾਹੀਆ, ਸਤਨਾਮ ਸਿੰਘ ਮਿੰਟੂ, ਸੁੱਚਾ ਸਿੰਘ ਭੁੱਲਰ, ਜਸਵੀਰ ਸਿੰਘ ਵਿਰਕ, ਨਵਨੀਤ ਸਿੰਘ ਦਿਆਲਪੁਰ, ਬਲਦੇਵ ਸਿੰਘ ਸਰਪੰਚ, ਮੱਖਣ ਲਾਲ, ਸੁਖਦੇਵ ਸਿੰਘ ਬਾਹੀਆ, ਮਨਜੀਤ ਸਿੰਘ ਕੌਂਸਲਰ, ਸੇਵਾ ਸਿੰਘ ਕੌਂਸਲਰ, ਸਤਨਾਮ ਸਿੰਘ ਕਾਲਾਬਾਹੀਆ, ਸਰਬਜੀਤ ਸਿੰਘ, ਸੁਖਦੇਵ ਸਿੰਘ ਬਬਰ, ਅਮਰਜੀਤ ਸਿੰਘ ਸੁਪਰਵਾਈਜ਼ਰ ਭਾਈ ਹਰੀ ਦਾਸ ਸਿੰਘ, ਭਾਈ ਮਲਕੀਤ ਸਿੰਘ ਗ੍ਰੰਥੀ ਅਤੇ ਹੋਰ ਸ਼ਾਮਲ ਸਨ।