ਸਮਸ਼ਾਬਾਦ ਦੇ ਛਿੰਞ ਮੇਲੇ ’ਚ ਪਟਕੇ ਦੀ ਕੁਸ਼ਤੀ ਪ੍ਰਿੰਸ ਕੁਹਾਲੀ ਨੇ ਜਿੱਤੀ
Tuesday, Mar 26, 2019 - 04:37 AM (IST)
ਜਲੰਧਰ (ਛਾਬਡ਼ਾ)-ਪਿੰਡ ਸਮਸ਼ਾਬਾਦ ਵਿਖੇ ਲੱਖਾਂ ਦੇ ਦਾਤੇ ਦੀ ਯਾਦ ’ਚ ਸਾਲਾਨਾ ਛਿੰਞ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਞ ਕਮੇਟੀ ਵਲੋਂ ਕਰਵਾਇਆ ਗਿਆ। ਇਸ ਮੌਕੇ 24 ਅਖਾਡ਼ਿਆਂ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜਗਬੀਰ ਸਿੰਘ ਬਰਾਡ਼ ਕਾਂਗਰਸੀ ਆਗੂ ਨੇ ਸ਼ਿਰਕਤ ਕੀਤੀ। ਪਹਿਲੇ ਪਟਕੇ ਦੀ ਕੁਸ਼ਤੀ ਪ੍ਰਿੰਸ ਕੁਹਾਲੀ ਨੇ ਤੀਰਥ ਮਾਹਲਾ ਨੂੰ ਢਾਹ ਕੇ ਜਿੱਤੀ। ਇਸ ਮੌਕੇ ਸਰਪੰਚ ਅਵਤਾਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਥਾਣੇਦਾਰ, ਚਰਨ ਸਿੰਘ ਸਰਪੰਚ ਰਾਜੋਵਾਲ, ਗੁਰਦੀਪ ਸਿੰਘ ਥੰਮਨਵਾਲ, ਪ੍ਰਿਤਪਾਲ ਸਿੰਘ ਸਰਪੰਚ ਜਨਤਾ ਨਗਰ, ਹਰਦੀਪ ਸਿੰਘ ਅੈੱਸ. ਅੈੱਚ. ਓ., ਬਾਬਾ ਕਸ਼ਮੀਰੀ ਲਾਲ, ਕੇਵਲ ਸਿੰਘ, ਰਾਮ ਪ੍ਰਤਾਪ , ਗੁਰਦਿਆਲ ਚੰਦ, ਮੰਗਤ ਰਾਮ, ਨਵਜੋਤ, ਬਲਵੀਰ ਚੰਦ, ਰਾਜ ਕੁਮਾਰ, ਨਿਰਮਲ ਚੰਦ ਛਿੰਞ ਕਮੇਟੀ ਅਜਤਾਣੀ, ਰਾਜੋਵਾਲ, ਕੋਟ ਬਾਦਲ ਖਾਂ ਛਿੰਞ ਕਮੇਟੀ ਆਦਿ ਹਾਜ਼ਰ ਸਨ।