ਨਿਗਮ ਕਮਿਸ਼ਨਰ ਦੀ ਲੱਗ ਸਕਦੀ ਹੈ ਚੋਣ ਡਿਊਟੀ
Tuesday, Mar 26, 2019 - 04:36 AM (IST)
ਜਲੰਧਰ (ਖੁਰਾਣਾ)-ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੀ ਆਉਣ ਵਾਲੇ ਦਿਨਾਂ ਵਿਚ ਚੋਣ ਡਿਊਟੀ ਲੱਗਣ ਦੀ ਸੰਭਾਵਨਾ ਬਣ ਰਹੀ ਹੈ। ਜੇਕਰ ਅਜਿਹਾ ਹੁਕਮ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੁਝ ਹਫਤੇ ਲਈ ਦੂਜੇ ਸੂਬੇ ’ਚ ਜਾਣਾ ਪੈ ਸਕਦਾ ਹੈ। ਅਜਿਹੇ ਵਿਚ ਨਗਰ ਨਿਗਮ ਵਿਚ ਅਸਥਾਈ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਵੀ ਕਮਿਸ਼ਨਰ ਦੀਪਰਵ ਲਾਕੜਾ ਦੀ ਡਿਊਟੀ ਦੂਜੇ ਸੂਬੇ ਵਿਚ ਲਾਈ ਗਈ ਸੀ। ਫਿਲਹਾਲ ਨਿਗਮ ਕਮਿਸ਼ਨਰ ਨੂੰ ਚੋਣ ਕਮਿਸ਼ਨ ਦੀ ਦਿੱਲੀ ਵਿਚ ਹੋਣ ਜਾ ਰਹੀ ਮੀਟਿੰਗ ਵਿਚ ਬੁਲਾਇਆ ਗਿਆ ਹੈ। ਜਿਥੇ ਉਹ ਤਿੰਨ ਦਿਨ ਰਹਿਣਗੇ।