ਦੋਆਬਾ ਚੌਕ ’ਚ ਫੜ੍ਹੀ ਵਾਲਿਆਂ ਨੇ ਲਾਇਆ ਡੇਰਾ!

03/16/2019 5:01:54 AM

ਜਲੰਧਰ (ਸੁਨੀਲ)- ਅੱਜ ਦੋਆਬਾ ਚੌਕ ’ਚ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਇੰਸ. ਜਰਨੈਲ ਸਿੰਘ ਆਪਣੀ ਟੀਮ ਨਾਲ ਪੁੱਜੇ। ਅਤੇ ਉਨ੍ਹਾਂ ਨੇ ਫੜ੍ਹੀ ਵਾਲਿਆਂ ਨੂੰ ਸਾਮਾਨ ਫੁੱਟਪਾਥ ਤੋਂ ਪਿੱਛੇ ਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਤਾਂ ਚਿਤਾਵਨੀ ਦੇ ਕੇ ਛੱਡ ਰਿਹਾ ਹਾਂ ਪਰ ਅੱਗੇ ਤੋਂ ਕਾਰਵਾਈ ਕੀਤੀ ਜਾਵੇਗੀ। ਗੱਲਬਾਤ ਕਰਨ ’ਤੇ ਤਹਿਬਾਜ਼ਾਰੀ ਵਿਭਾਗ ਦੇ ਇੰਸ. ਜਰਨੈਲ ਸਿੰਘ ਨੇ ਕਿਹਾ ਕਿ ਅੱਜ ਉਹ ਕਾਰਵਾਈ ਕਰਨ ਆਏ ਸਨ ਪਰ ਪੋਲੀਟੀਕਲ ਪ੍ਰੈਸ਼ਰ ਕਾਰਨ ਕਾਰਵਾਈ ਨਹੀਂ ਕਰ ਸਕੇ।ਹਰ ਰੋਜ਼ ਵੱਧ ਰਹੀ ਹੈ ਫੜ੍ਹੀ ਵਾਲਿਆਂ ਦੀ ਗਿਣਤੀਜਦੋਂ ਨਗਰ ਨਿਗਮ ਦੀ ਟੀਮ ਕਾਰਵਾਈ ਕਰਨ ਲਈ ਆਈ ਤਾਂ ਰਾਹਗੀਰਾਂ ਦਾ ਕਹਿਣਾ ਸੀ ਕਿ ਇਥੇ ਰੋਜ਼ ਫੜ੍ਹੀ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕ ਤੋਂ ਲੰਘਣਾ ਔਖਾ ਹੋ ਜਾਂਦਾ ਹੈ।ਜ਼ਿਆਦਾਤਰ ਫੜ੍ਹੀ ਵਾਲੇ ਕਾਂਗਰਸੀ ਕੌਂਸਲਰ ਦੇ ਮਦਦਗਾਰਇਸ ਸਬੰਧੀ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਕੌਂਸਲਰ ਨੇ ਆਪਣੇ ਮਦਦਗਾਰਾਂ ਨੂੰ ਇਥੇ ਫੜ੍ਹੀਆਂ ਲਗਵਾਈਆਂ ਹਨ ਅਤੇ ਉਹ ਬੇਖੌਫ ਹੋ ਕੇ ਸਾਮਾਨ ਨੂੰ ਸੜਕ ’ਤੇ ਸਜਾ ਰਹੇ ਹਨ, ਜਿਸ ਕਾਰਨ ਸੜਕ ’ਤੇ ਅਕਸਰ ਜਾਮ ਲੱਗ ਜਾਂਦਾ ਹੈ।

Related News