ਪਤਾਰਾ, ਆਦਮਪੁਰ, ਭੋਗਪੁਰ ਥਾਣਿਆਂ ਦਾ ਹੋਇਆ ਨਿਰੀਖਣ
Thursday, Mar 14, 2019 - 04:38 AM (IST)

ਜਲੰਧਰ (ਮਹੇਸ਼)-ਸਬ-ਡਵੀਜ਼ਨ ਆਦਮਪੁਰ ਦੇ ਡੀ. ਐੈੱਸ. ਪੀ. ਗੁਰਦੇਵ ਸਿੰਘ ਆਹਲੂਵਾਲੀਆ ਨੇ ਆਪਣੀ ਸਬ-ਡਵੀਜ਼ਨ ਅਧੀਨ ਪੈਂਦੇ ਦਿਹਾਤ ਪੁਲਸ ਦੇ ਥਾਣਿਆਂ ਪਤਾਰਾ, ਆਦਮਪੁਰ ਤੇ ਭੋਗਪੁਰ ਤੋਂ ਇਲਾਵਾ ਪੁਲਸ ਚੌਕੀਆਂ ਜੰਡੂਸਿੰਘਾ, ਅਲਾਵਲਪੁਰ ਤੇ ਪਚਰੰਗਾ ਦਾ ਨਿਰੀਖਣ ਕੀਤਾ ਤੇ ਉਥੋਂ ਦੇ ਐੈੱਸ. ਐੱਚ. ਓਜ਼ ਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਸ਼ਾਨਦਾਰ ਪੁਲਸ ਸੇਵਾਵਾਂ ਲਈ ਰਾਸ਼ਟਰੀ ਪੁਲਸ ਮੈਡਲ ਤੇ ਪੰਜਾਬ ਦੇ ਡੀ. ਜੀ. ਪੀ. ਕੋਲੋਂ ਦੋ ਵਾਰ ਕਮਾਂਡੇਸ਼ਨ ਡਿਸਕ ਪ੍ਰਾਪਤ ਕਰਨ ਵਾਲੇ ਪੁਲਸ ਅਧਿਕਾਰੀ ਗੁਰਦੇਵ ਸਿੰਘ ਆਹਲੂਵਾਲੀਆ ਨੇ ਆਦਮਪੁਰ ਦੇ ਲੋਕਾਂ ਨੂੰ ਕਿਹਾ ਕਿ ਉਹ ਸ਼ਾਂਤਮਈ ਚੋਣਾਂ ਕਰਵਾਉਣ ਲਈ ਪੁਲਸ ਦਾ ਸਹਿਯੋਗ ਕਰਨ।