ਇੰਸ. ਹਰਪ੍ਰੀਤ ਸਿੰਘ ਬਿੰਦਰਾ ਬਣੇ ਏ. ਸੀ. ਪੀ
Thursday, Mar 14, 2019 - 04:36 AM (IST)
ਜਲੰਧਰ (ਚੋਪੜਾ)-ਪੰਜਾਬ ਪੁਲਸ ਵਿਚ ਲੰਮੀਆਂ ਸੇਵਾਵਾਂ ਦੇ ਚੁੱਕੇ ਇੰਸਪੈਕਟਰ ਹਰਪ੍ਰੀਤ ਸਿੰਘ ਬਿੰਦਰਾ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਨੂੰ ਵੇਖਦਿਆਂ ਤਰੱਕੀ ਦੇ ਕੇ ਏ. ਸੀ. ਪੀ. ਬਣਾਇਆ ਹੈ। ਇਕਬਾਲ ਪ੍ਰੀਤ ਸਿੰਘ ਸਹੋਤਾ ਏ. ਡੀ. ਜੀ. ਪੀ. (ਪੀ. ਏ. ਪੀ.) ਨੇ ਹਰਪ੍ਰੀਤ ਸਿੰਘ ਨੂੰ ਸਟਾਰ ਲਾ ਕੇ ਤਰੱਕੀ ਦਿੱਤੀ। ਪਿਛਲੇ ਕਈ ਸਾਲਾਂ ਤੋਂ ਜਲੰਧਰ ਵਿਚ ਵੱਖ-ਵੱਖ ਚੌਕੀਆਂ ਦੇ ਇੰਚਾਰਜ ਰਹਿ ਚੁਕੇ ਹਰਪ੍ਰੀਤ ਸਿੰਘ ਨੇ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਈ। ਪੰਜਾਬ ਸਰਕਾਰ ਨੇ ਸਾਲ 2015 ਵਿਚ ਉਨ੍ਹਾਂ ਨੂੰ ਪੁਲਸ ਕਮਿਊਨਿਟੀ ਪੁਲਸਿੰਗ ਸੇਵਾ ਮੈਡਲ ਦੇ ਨਾਲ ਸਨਮਾਨਤ ਵੀ ਕੀਤਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਦੇ ਤੌਰ ’ਤੇ ਉਨ੍ਹਾਂ ਨੂੰ ਵਿਭਾਗ ਜਿਥੇ ਵੀ ਜਨਤਾ ਦੀ ਸੇਵਾ ਦਾ ਮੌਕਾ ਦੇਵੇਗਾ, ਉਹ ਆਪਣੀ ਡਿਊਟੀ ਪੂਰੀ ਸ਼ਿੱਦਤ ਤੇ ਈਮਾਨਦਾਰੀ ਨਾਲ ਨਿਭਾਉਣਗੇ।